Canada Niagara Falls illuminated: ਕੋਰੋਨਾ ਦੇ ਕਾਰਨ ਭਾਰਤ ਬੇਸ਼ੱਕ ਇਸ ਸਾਲ 74ਵੇਂ ਆਜ਼ਾਦੀ ਦਿਹਾੜੇ ਨੂੰ ਵੱਡੇ ਪੱਧਰ ‘ਤੇ ਨਹੀਂ ਸਕਿਆ, ਪਰ ਇਸ ਸਾਲ ਭਾਰਤ ਨੇ ਆਪਣੇ ਆਜ਼ਾਦੀ ਦਿਹਾੜੇ ਨੂੰ ਯਾਦਗਾਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਇਸ ਸਾਲ ਭਾਰਤ ਦਾ ਤਿਰੰਗਾ ਕਈ ਮਸ਼ਹੂਰ ਥਾਵਾਂ ‘ਤੇ ਲਹਿਰਾਇਆ ਗਿਆ ਅਤੇ ਇਸ ਸੂਚੀ ਵਿੱਚ ਵਿਸ਼ਵ-ਪ੍ਰਸਿੱਧ ਅਮਰੀਕਾ-ਕਨੇਡਾ ਦੀ ਸਰਹੱਦ ‘ਤੇ ਸਥਿਤ ਨਿਆਗਰਾ ਫਾਲ ਦਾ ਨਾਮ ਸ਼ਾਮਿਲ ਹੈ। ਤੁਹਾਨੂੰ ਦੱਸ ਦੇਈਏ ਕਿ ਨਿਆਗਰਾ ਦੁਨੀਆ ਦਾ ਸਭ ਤੋਂ ਖੂਬਸੂਰਤ ਝਰਨਾ ਹੈ, ਜਿੱਥੇ 15 ਅਗਸਤ ਨੂੰ ਭਾਰਤ ਦਾ ਤਿਰੰਗਾ ਲਹਿਰਾਇਆ ਗਿਆ।
ਦਰਅਸਲ, ਇਸ ਸਾਲ ਆਜ਼ਾਦੀ ਦਿਹਾੜੇ ਨੂੰ ਹੋਰ ਯਾਦਗਾਰੀ ਬਣਾਉਣ ਲਈ ਭਾਰਤੀ ਤਿਰੰਗਾ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਸੁੰਦਰ ਝਰਨੇ ਨਿਆਗਰਾ ਫਾਲਸ ਵਿਖੇ ਲਹਿਰਾਇਆ ਗਿਆ । ਇਸ ਸਾਲ ਕੋਰੋਨਾ ਮਹਾਂਮਾਰੀ ਦੇ ਕਾਰਨ ਸਾਰੇ ਪ੍ਰੋਗਰਾਮ ਆਨਲਾਈਨ ਰੱਖੇ ਗਏ। ਝੰਡਾ ਲਹਿਰਾਉਣ ਦੀ ਰਸਮ 15 ਅਗਸਤ ਦੀ ਸ਼ਾਮ ਨੂੰ ਕੀਤੀ ਗਈ। ਇੰਨਾ ਹੀ ਨਹੀਂ, 553 ਮੀਟਰ ਉੱਚੇ ਸੀਐਨ ਟਾਵਰ, ਟੋਰਾਂਟੋ ਅਤੇ ਹੋਰ ਮਹੱਤਵਪੂਰਨ ਥਾਵਾਂ ‘ਤੇ ਵੀ ਭਾਰਤੀ ਝੰਡਾ ਲਹਿਰਾਇਆ ਗਿਆ ।
ਦੱਸ ਦੇਈਏ ਕਿ ਇਸ ਸਾਲ ਓਟਾਵਾ ਅਤੇ ਭਾਰਤੀ ਹਾਈ ਕਮਿਸ਼ਨਾਂ ਅਤੇ ਟੋਰਾਂਟੋ ਅਤੇ ਵੈਨਕੁਵਰ ਦੇ ਕੌਂਸਲੇਟਾਂ ਨੇ ਆਨ ਲਾਈਨ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ ਤਾਂ ਜੋ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾ ਸਕੇ। ਟੋਰਾਂਟੋ ਵਿੱਚ ਭਾਰਤ ਦੇ ਕੌਂਸਲ ਜਨਰਲ ਅਪੂਰਵਾ ਸ਼੍ਰੀਵਾਸਤਵ ਨੇ ਕਿਹਾ ਸੀ ਕਿ ਲੋਕ ਝੰਡਾ ਲਹਿਰਾਉਂਦੇ ਹੋਏ ਆਲਾਈਨ ਵੇਖ ਸਕਦੇ ਹਨ। ਹਰ ਸਾਲ ਕਨੇਡਾ ਵਿਚਲੇ ਭਾਰਤੀ ਭਾਈਚਾਰੇ ਲਈ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਲੋਕਾਂ ਲਈ ਵਰਚੁਅਲ ਪਰੇਡਾਂ ਅਤੇ ਭੋਜਨ ਉਤਸਵ ਵੀ ਕਰਵਾਏ ਜਾਂਦੇ ਹਨ, ਪਰ ਇਸ ਸਾਲ ਸਭ ਕੁਝ ਆਨਲਾਈਨ ਕੀਤਾ ਗਿਆ।