UP Minor girl murdered: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਦਰਿੰਦਿਆਂ ਨੇ ਇੱਕ ਨਾਬਾਲਿਗ ਬੱਚੀ ਨਾਲ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦਰਿੰਦਿਆਂ ਨੇ ਨਾ ਸਿਰਫ 13 ਸਾਲ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ, ਬਲਕਿ ਉਸ ਦੀਆਂ ਅੱਖਾਂ ਵੀ ਫੋੜ ਦਿੱਤੀਆਂ । ਇਸ ਬੱਚੀ ਨਾਲ ਜੋ ਕੁਝ ਵੀ ਹੋਇਆ ਉਸ ਨਾਲ ਕਿਸੇ ਵੀ ਰੋਂਗਟੇ ਖੜ੍ਹੇ ਹੋ ਜਾਣਗੇ। ਪੁਲਿਸ ਅਨੁਸਾਰ ਬੱਚੀ 14 ਅਗਸਤ ਦੀ ਦੁਪਹਿਰ 1 ਵਜੇ ਆਪਣੇ ਘਰ ਤੋਂ ਸ਼ੌਚ ਲਈ ਗੰਨੇ ਦੇ ਖੇਤਾਂ ਵਿੱਚ ਗਈ ਸੀ । ਇਹ ਪਰਿਵਾਰਕ ਮੈਂਬਰਾਂ ਲਈ ਆਮ ਸੀ, ਪਰ ਉਨ੍ਹਾਂ ਨੂੰ ਉਸ ਸਮੇਂ ਸ਼ੱਕ ਹੋਇਆ ਜਦੋਂ ਬੱਚੀ ਲੰਬੇ ਸਮੇਂ ਬਾਅਦ ਵਾਪਸ ਨਹੀਂ ਆਈ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਬੱਚੀ ਦੀ ਭਾਲ ਸ਼ੁਰੂ ਕੀਤੀ ਅਤੇ ਉਨ੍ਹਾਂ ਨੇ ਇਸਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਵੀ ਦਿੱਤੀ।
ਇਸ ਸਬੰਧੀ ਬੱਚੀ ਦੇ ਪਿਤਾ ਨੇ ਦੱਸਿਆ ਕਿ ਜਦੋ ਉਹ ਬੱਚੀ ਨੂੰ ਲੱਭਦੇ ਹੋਏ ਗੰਨੇ ਦੇ ਖੇਤਾਂ ਵਿੱਚ ਪਹੁੰਚੇ ਤਾਂ ਉਸ ਦੀ ਲਾਸ਼ ਉੱਥੇ ਪਈ ਸੀ। ਬੱਚੇ ਦੇ ਪਿਤਾ ਨੇ ਦੱਸਿਆ ਕਿ ਦਰਿੰਦਿਆਂ ਨੇ ਉਸ ਦੀਆਂ ਅੱਖਾਂ ਫੋੜ ਦਿੱਤੀਆਂ ਸਨ। ਉਸਦੀ ਗਰਦਨ ਵਿੱਚ ਪੱਟਾ ਬੰਨ੍ਹਿਆ ਹੋਇਆ ਸੀ, ਬੱਚੀ ਦੀ ਜੀਭ ਵੀ ਕੱਟ ਦਿੱਤੀ ਸੀ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ‘ਤੇ ਉਨ੍ਹਾਂ ਨੂੰ ਸ਼ੱਕ ਹੈ ਉਹ ਘਟਨਾ ਵਾਲੀ ਥਾਂ ਦੇ ਕੋਲ ਮੌਜੂਦ ਸਨ, ਜਿਵੇਂ ਅਸੀਂ ਉੱਥੇ ਪਹੁੰਚਣ ਵਾਲੇ ਸੀ, ਉਹ ਉਥੋਂ ਭੱਜ ਗਏ।
ਇਸ ਮਾਮਲੇ ਵਿੱਚ ਬੱਚੀ ਦੇ ਚਾਚੇ ਨੇ ਦੱਸਿਆ ਕਿ ਉਨ੍ਹਾਂ ਦੀ ਭਤੀਜੀ ਨਾਲ ਬਲਾਤਕਾਰ ਹੋਇਆ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ‘ਤੇ ਇਲਜ਼ਾਮ ਲਗਾਏ ਹਨ। ਪੀੜਤ ਬੱਚੀ ਦੇ ਚਾਚੇ ਨੇ ਦੱਸਿਆ ਕਿ ਬੱਚੀ ਖੇਤ ਗਈ ਹੋਈ ਸੀ , ਜਿੱਥੇ ਇਨ੍ਹਾਂ ਤਿੰਨਾਂ ਵਿਅਕਤੀਆਂ ਨਾਲ ਉਸ ਨਾਲ ਜਬਰ ਜਨਾਹ ਕੀਤਾ, ਫਿਰ ਉਸਦੀਆਂ ਅੱਖਾਂ ਫੋੜ ਦਿੱਤੀਆਂ ਅਤੇ ਉਸਨੂੰ ਮਾਰ ਦਿੱਤਾ । ਇਸ ਕੇਸ ਵਿੱਚ ਬੱਚੀ ਦੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਅਧਾਰ ‘ਤੇ ਈਸਾਨਗਰ ਥਾਣੇ ਦੀ ਲਖੀਮਪੁਰ ਪੁਲਿਸ ਨੇ ਦੋ ਨੌਜਵਾਨਾਂ ਤੇ ਆਈਸੀਪੀ ਧਾਰਾ 301 ਅਤੇ 201 ਤਹਿਤ ਕੇਸ ਦਰਜ ਕੀਤਾ ਹੈ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਐਸਪੀ ਸਤੇਂਦਰ ਕੁਮਾਰ ਨੇ ਕਿਹਾ ਕਿ ਇਸ ਭਿਆਨਕ ਬਲਾਤਕਾਰ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਰਾਸ਼ਟਰੀ ਸੁਰੱਖਿਆ ਐਕਟ (NSA) ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਸ਼ਾਮਿਲ ਸੀ ਜਾਂ ਨਹੀਂ।ਉਨ੍ਹਾਂ ਅੱਗੇ ਦੱਸਿਆ ਹੈ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਦਿੱਤਾ । ਬੱਚੀ ਦੀ ਪੋਸਟਮਾਰਟਮ ਦੀ ਰਿਪੋਰਟ 15 ਅਗਸਤ ਨੂੰ ਆਈ ਸੀ । ਪੋਸਟਮਾਰਟਮ ਵਿੱਚ ਸਮੂਹਿਕ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਦੋਵੇਂ ਮੁਲਜ਼ਮ ਪਹਿਲਾਂ ਹੀ ਧਾਰਾ 302 ਅਧੀਨ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਜੇਲ੍ਹ ਭੇਜ ਦਿੱਤੇ ਗਏ ਹਨ। ਹੁਣ ਜਦੋਂ ਪੋਸਟਮਾਰਟਮ ਵਿੱਚ ਬਲਾਤਕਾਰ ਦੀ ਪੁਸ਼ਟੀ ਹੋ ਗਈ ਹੈ, ਤਾਂ ਆਈਪੀਸੀ ਦੀ ਧਾਰਾ 376-D ਨੂੰ ਵੀ ਜੋੜਿਆ ਜਾਵੇਗਾ।