Coronavirus vaccine candidate: ਪੂਰੀ ਦੁਨੀਆ ਵਿੱਚ ਇੱਕ ਪਾਸੇ ਜਿੱਥੇ ਕੋਰੋਨਾ ਕਹਿਰ ਮਚਾ ਰਿਹਾ ਹੈ, ਉੱਥੇ ਹੀ ਇਸ ਵਿਚਾਲੇ ਚੀਨ ਦੀ ਸਿਨੋਫਾਰਮ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਵੈਕਸੀਨ ਦੇ ‘ਇਮਿਊਨ ਰਿਸਪਾਂਸ ਟਰਾਇਲ‘ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਹਨ। ਇਸਦੇ ਨਾਲ ਹੀ ਵੈਕਸੀਨ ਤੀਜੇ ਪੜਾਅ ਵਿੱਚ ਵੀ ਦਾਖਲ ਹੋ ਗਈ ਹੈ। ਦੁਨੀਆ ਭਰ ਦੇ ਮਾਹਰ ਕਹਿ ਰਹੇ ਹਨ ਕਿ ਇਸ ਸਾਲ ਦੀ ਸ਼ੁਰੂਆਤ ਤੱਕ ਕੋਰੋਨਾ ਵੈਕਸੀਨ ਵਿਕਸਤ ਕੀਤੀ ਜਾ ਸਕਦੀ ਹੈ। ਬ੍ਰਿਟੇਨ, ਅਮਰੀਕਾ ਅਤੇ ਚੀਨ ਵੈਕਸੀਨ ਦੀ ਦੌੜ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ।
ਇਸ ਮਾਮਲੇ ਵਿੱਚ ਸਿਨੋਫਾਰਮ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪਹਿਲੇ ਅਤੇ ਮੱਧ-ਪੜਾਅ ਦੇ ਟ੍ਰਾਇਲਾਂ ਵਿੱਚ ਇਸਦੀ ਸੁਰੱਖਿਆ ਅਤੇ ਇਮਿਊਨਟੀ ਨੂੰ ਵਧਾ ਕੇ ਐਂਟੀਬਾਡੀਜ਼ ਪੈਦਾ ਕਰਨ ਦੇ ਸਬੂਤ ਮਿਲੇ ਹਨ। ਰਿਪੋਰਟ ਦੇ ਅਨੁਸਾਰ ਹੁਣ ਰੈਗੂਲੇਟਰੀ ਪ੍ਰਵਾਨਗੀ ਲਈ ਇਸਦੀ ਅਡਵਾਂਸਡ ਪੱਧਰ ‘ਤੇ ਟੈਸਟਿੰਗ ਕੀਤੀ ਜਾਵੇਗੀ। ਸਿਨੋਫਰਮ ਦੇ ਚੇਅਰਮੈਨ ਨੇ ਪਿਛਲੇ ਮਹੀਨੇ ਮੀਡੀਆ ਨੂੰ ਦੱਸਿਆ ਸੀ ਕਿ ਇਸ ਸਾਲ ਦੇ ਅੰਤ ਤੱਕ ਇੱਕ ਵਧੀਆ ਵੈਕਸੀਨ ਤਿਆਰ ਹੋ ਜਾਵੇਗੀ। ਇਸ ਵੈਕਸੀਨ ਦੇ ਤੀਜਾ ਪੜਾਅ ਦਾ ਟ੍ਰਾਇਲ ਸਿਰਫ ਤਿੰਨ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ । ਦੱਸ ਦੇਈਏ ਕਿ ਹੁਣ ਤੱਕ ਪੂਰੇ ਵਿਸ਼ਵ ਵਿੱਚ 7 ਲੱਖ 73 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ।
ਸਿਨੋਫਾਰਮ ਦੇ ਖੋਜਕਰਤਾਵਾਂ ਅਤੇ ‘ਬਿਮਾਰੀ ਨਿਯੰਤਰਣ ਅਥਾਰਟੀਜ ਆਫ ਚਾਈਨਾ’ ਦੀ ਇਹ ਰਿਪੋਰਟ ‘ਜਰਨਲ ਆਫ਼ ਦਿ ਅਮੈਰੀਕਨ ਮੈਡੀਕਲ ਐਸੋਸੀਏਸ਼ਨ’ (JAMA) ਵਿੱਚ ਪ੍ਰਕਾਸ਼ਤ ਕੀਤੀ ਗਈ ਹੈ। ਰਿਪੋਰਟ ਵਿੱਚ ਖੋਜਕਰਤਾਵਾਂ ਨੇ ਕਿਹਾ ਹੈ ਕਿ ਇਸ ਵੈਕਸੀਨ ਦੇ ਪਹਿਲੇ ਅਤੇ ਦੂਜੇ ਪੜਾਅ ਵਿੱਚ 320 ਤੰਦਰੁਸਤ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਕਿਸੇ ਵੀ ਵਾਲੰਟੀਅਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਹੋਇਆ ਹੈ।
ਦੱਸ ਦੇਈਏ ਕਿ ਚੀਨ ਦਾ ਰਾਸ਼ਟਰੀ ਫਾਰਮਾਸਿਊਟੀਕਲ ਸਮੂਹ ਸਿਨੋਫਾਰਮ ਇਸ ਵੈਕਸੀਨ ਦੀ ਟੈਸਟਿੰਗ UAE ਵਿੱਚ ਕਰ ਰਿਹਾ ਹੈ, ਕਿਉਂਕਿ ਚੀਨ ਵਿੱਚ ਲਗਾਤਾਰ ਘੱਟ ਰਹੇ ਮਾਮਲਿਆਂ ਦੇ ਕਾਰਨ ਬਹੁਤ ਘੱਟ ਟੈਸਟਿੰਗ ਸਾਈਟਾਂ ਬਚੀਆਂ ਹਨ। ਦੱਸ ਦਈਏ ਕਿ ਚੀਨ ਵਿੱਚ ਹੁਣ ਤੱਕ ਸਿਰਫ 84 ਹਜ਼ਾਰ ਤੋਂ ਵੱਧ ਮਾਮਲੇ ਹਨ ਅਤੇ worldometers ਦੀ ਸੂਚੀ ਇਹ ਦੇਸ਼ 33ਵੇਂ ਸਥਾਨ ‘ਤੇ ਹੈ। ਕੰਪਨੀ ਦਾ ਕਹਿਣਾ ਹੈ ਕਿ ਟ੍ਰਾਇਲਾਂ ਦੇ ਅਗਲੇ ਪੜਾਅ ਵਿੱਚ ਉਹ ਇਸ ਵੈਕਸੀਨ ਦਾ ਉਹ 15,000 ਲੋਕਾਂ ‘ਤੇ ਟੈਸਟ ਕਰ ਸਕਦੀ ਹੈ।