Facebook clarifies allegations hate speech posts: ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਭਾਰਤ ਦੀ ਰਾਜਨੀਤੀ ਵਿੱਚ ਫਸ ਗਈ ਹੈ। ਫੇਸਬੁੱਕ ਭਾਜਪਾ ਅਤੇ ਕਾਂਗਰਸ ਦੀਆਂ ਦੋ ਵੱਡੀਆਂ ਪਾਰਟੀਆਂ ਵਿਚਾਲੇ ਛਿੜੀ ਬਹਿਸ ਵਿੱਚ ਉਲਝੀ ਹੋਈ ਦਿਖਾਈ ਦਿੱਤੀ। ਜਿਸ ਤੋਂ ਬਾਅਦ ਇੱਕ ਫੇਸਬੁੱਕ ਦੇ ਬੁਲਾਰੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਫੇਸਬੁੱਕ ਹੇਟ ਸਪੀਚ ਅਤੇ ਹਿੰਸਾ ਫੈਲਾਉਣ ਭਾਸ਼ਣਾਂ ‘ਤੇ ਪਾਬੰਦੀ ਲਗਾਉਂਦੀ ਹੈ। ਇਸ ਸਬੰਧੀ ਫੇਸਬੁੱਕ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਪੂਰੀ ਦੁਨੀਆ ਵਿੱਚ ਸਾਡੀਆਂ ਨੀਤੀਆਂ ਇੱਕੋ ਜਿਹੀਆਂ ਹਨ। ਅਸੀਂ ਪਾਰਟੀ ਦੀ ਰਾਜਨੀਤਿਕ ਹੈਸੀਅਤ ਨਹੀਂ ਦੇਖਦੇ। ਅਸੀਂ ਕਿਸੇ ਦੀ ਵੀ ਰਾਜਨੀਤਿਕ ਪਾਰਟੀ ਦੀ ਸਬੰਧਤਾ ਦੇ ਬਿਨ੍ਹਾਂ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਤੇ ਕੰਟੈਂਟ ਨੂੰ ਬੈਨ ਕਰਦੇ ਹਨ। ਇਸ ਮਾਮਲੇ ਵਿੱਚ ਕਾਂਗਰਸ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਇਸ ਮਾਮਲੇ ਦੀ ਜਾਂਚ ਸੰਯੁਕਤ ਸੰਸਦੀ ਕਮੇਟੀ ਕਰਾਉਣ ਦੀ ਮੰਗ ਕੀਤੀ ਹੈ।
ਫੇਸਬੁੱਕ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਹਿੰਸਾ ਨੂੰ ਉਕਸਾਉਣ ਵਾਲੀ ਹੇਟ ਸਪੀਚ ਤੇ ਕੰਟੇਂਟ ਨੂੰ ਪ੍ਰਤੀਬੰਧਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਦੇਖੇ ਬਿਨ੍ਹਾਂ ਇਨ੍ਹਾਂ ਨੀਤੀਆਂ ਨੂੰ ਦੁਨੀਆ ਭਰ ਵਿੱਚ ਲਾਗੂ ਕਰਦੇ ਹਾਂ ਕਿ ਕਿਸੇ ਦੀ ਕੀ ਰਾਜਨੀਤਿਕ ਰੁਤਬਾ ਹੈ ਜਾਂ ਉਹ ਕਿਸ ਪਾਰਟੀ ਨਾਲ ਜੁੜਿਆ ਹੋਇਆ ਹੈ। ਅਸੀਂ ਨਿਰਪੱਖਤਾ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਅਸੀਂ ਨਿਯਮਾਂ ਨੂੰ ਹੋਰ ਤਿੱਖੇ ਬਣਾ ਰਹੇ ਹਾਂ। ‘
ਦਰਅਸਲ, ਅਮਰੀਕੀ ਅਖਬਾਰ ਦਿ ਵਾਲ ਸਟਰੀਟ ਜਰਨਲ ਨੇ ਫੇਸਬੁੱਕ ਦੀ ਨਿਰਪੱਖਤਾ ‘ਤੇ ਸਵਾਲ ਚੁੱਕੇ ਹਨ। WSJ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਫੇਸਬੁੱਕ ਨੇ ਜਾਣਬੁੱਝ ਕੇ ਭਾਜਪਾ ਨੇਤਾਵਾਂ ਅਤੇ ਕੁਝ ਸਮੂਹਾਂ ਖ਼ਿਲਾਫ਼ ‘ਹੇਟ ਸਪੀਚ’ ਵਾਲੀ ਪੋਸਟ ਖ਼ਿਲਾਫ਼ ਕਾਰਵਾਈ ਕੀਤੀ । ਇੱਕ ਰਣਨੀਤੀ ਦੇ ਤੌਰ ‘ਤੇ ਇਨ੍ਹਾਂ ਪੋਸਟਾਂ ਨੂੰ ਜਲਦੀ ਨਹੀਂ ਹਟਾਇਆ ਗਿਆ।