China grants its first covid vaccine: ਚੀਨ ਨੇ CanSino ਕੰਪਨੀ ਦੀ ਕੋਰੋਨਾ ਵਾਇਰਸ ਵੈਕਸੀਨ ਦੇ ਪੇਟੈਂਟ ਨੂੰ ਮਨਜ਼ੂਰੀ ਦੇ ਦਿੱਤੀ ਹੈ। CanSino Biologics Inc ਕੋਰੋਨਾ ਵਾਇਰਸ ਵੈਕਸੀਨ ਦਾ ਪੇਟੈਂਟ ਪ੍ਰਾਪਤ ਕਰਨ ਵਾਲੀ ਪਹਿਲੀ ਚੀਨੀ ਕੰਪਨੀ ਬਣ ਗਈ ਹੈ। ਰਾਏਟਰਸ ਨੇ ਸਥਾਨਕ ਮੀਡੀਆ ਦੇ ਹਵਾਲੇ ਨਾਲ ਕਿਹਾ ਹੈ ਕਿ CanSino ਨੇ Ad5-nCOV ਨਾਮ ਰਤੋਂ ਇੱਕ ਵੈਕਸੀਨ ਵਿਕਸਤ ਕੀਤੀ ਹੈ। ਇੱਕ ਰਿਪੋਰਟ ਅਨੁਸਾਰ ਚੀਨ ਦੇ ਨੈਸ਼ਨਲ ਇੰਟਲੇਕਚੁਅਲ ਪ੍ਰਾਪਰਟੀ ਐਡਮਿਨਿਸਟ੍ਰੇਸ਼ਨ ਨੇ 11 ਅਗਸਤ ਨੂੰ CanSino Biologics Inc ਨੂੰ ਵੈਕਸੀਨ ਦੇ ਪੇਟੈਂਟ ਨੂੰ ਪ੍ਰਵਾਨਗੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਊਦੀ ਅਰਬ ਨੇ ਕਿਹਾ ਸੀ ਕਿ ਉਹ CanSino ਕੰਪਨੀ ਦੀ ਕੋਰੋਨਾ ਵਾਇਰਸ ਵੈਕਸੀਨ ਦਾ ਫੇਜ਼ -3 ਟ੍ਰਾਇਲ ਸ਼ੁਰੂ ਕਰਨ ਜਾ ਰਿਹਾ ਹੈ। ਨੋ CanSino ਨੇ ਰੂਸ, ਬ੍ਰਾਜ਼ੀਲ, ਚਿਲੀ ਵਿੱਚ ਪੜਾਅ -3 ਟ੍ਰਾਇਲ ਸ਼ੁਰੂ ਕਰਨ ਬਾਰੇ ਵੀ ਗੱਲ ਕੀਤੀ ਸੀ । ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਹਾਂਗਕਾਂਗ ਨੇ ਸੋਮਵਾਰ ਨੂੰ ਕੈਨਸੀਨੋ ਕੰਪਨੀ ਦੇ ਸ਼ੇਅਰ ਮੁੱਲ ਵਿੱਚ 14 ਪ੍ਰਤੀਸ਼ਤ ਦਾ ਉਛਾਲ ਵੇਖਿਆ । ਉੱਥੇ ਹੀ ਸ਼ੰਘਾਈ ਵਿੱਚ ਕੰਪਨੀ ਦੇ ਸਟਾਕ ਵਿੱਚ 6.6 ਪ੍ਰਤੀਸ਼ਤ ਦਾ ਵਾਧਾ ਦੇਖਿਆ ਗਿਆ।
ਦੱਸ ਦੇਈਏ ਕਿ CanSino ਦੀ ਵੈਕਸੀਨ ਕੈਂਡੀਡੇਟ ਕਾਮਨ ਕੋਲਡ ਵਾਇਰਸ ਵਿੱਚ ਤਬਦੀਲੀ ਕਰਕੇ ਤਿਆਰ ਕੀਤੀ ਗਈ ਹੈ। ਇਸੇ ਤਰੀਕੇ ਨਾਲ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਵੀ ਤਿਆਰ ਕੀਤੀ ਗਈ ਹੈ। ਸ਼ੁਰੂਆਤੀ ਟ੍ਰਾਇਲ ਦੌਰਾਨ ਇਸ ਵੈਕਸੀਨ ਦੇ ਕੋਈ ਮਾੜੇ ਪ੍ਰਭਾਵ ਸਾਹਮਣੇ ਨਹੀਂ ਆਏ ਅਤੇ ਇਹ ਵੈਕਸੀਨ ਐਂਟੀਬਾਡੀਜ਼ ਅਤੇ ਟੀ ਸੈੱਲ ਪੈਦਾ ਕਰਨ ਵਿੱਚ ਕਾਮਯਾਬ ਰਹੀ।