PM asks citizens: ਨਵੀਂ ਦਿੱਲੀ: ਪ੍ਰਧਾਨਮੰਤਰੀ ਮੋਦੀ ਨੇ 30 ਅਗਸਤ ਨੂੰ ਲੋਕਾਂ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਲਈ ਲੋਕਾਂ ਤੋਂ ਸੁਝਾਅ ਮੰਗੇ ਹਨ। ਮੋਦੀ ਦੇ ਪਿਛਲੇ ਸਾਲ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ 15 ਵਾਂ ‘ਮਨ ਕੀ ਬਾਤ’ ਪ੍ਰੋਗਰਾਮ ਹੋਵੇਗਾ । ਕੁੱਲ ਮਿਲਾ ਕੇ ਇਹ 68ਵਾਂ ‘ਮਨ ਕੀ ਬਾਤ’ ਪ੍ਰੋਗਰਾਮ ਹੈ। ਪ੍ਰਧਾਨ ਮੰਤਰੀ ਮੋਦੀ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਲੋਕਾਂ ਨਾਲ ਗੱਲਬਾਤ ਕਰਦੇ ਹਨ ।
ਦਰਅਸਲ, ਇਸ ਸਬੰਧੀ ਪੀਐੱਮ ਮੋਦੀ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਜਿਸ ਵਿੱਚ ਪੀਐੱਮ ਮੋਦੀ ਨੇ ਲਿਖਿਆ, ‘ਤੁਝਣੁ ਕੀ ਲੱਗਦਾ ਹੈ ਕਿ ਇਸ ਵਾਰ ਮਨ ਕੀ ਬਾਤ ਵਿੱਚ ਵਿਚਾਰੇ ਜਾਣ ਵਾਲੇ ਮੁੱਦੇ ਕਿਹੜੇ ਹਨ, ਮਨ ਕੀ ਬਾਤ ਦਾ ਪ੍ਰਸਾਰਣ 30 ਅਗਸਤ ਨੂੰ ਕੀਤਾ ਜਾਵੇਗਾ। ਤੁਸੀਂ ਆਪਣਾ ਸੰਦੇਸ਼ 1800-11-7800 ‘ਤੇ ਭੇਜ ਸਕਦੇ ਹੋ ਜਾਂ ਨਮੋ ਐਪ ਜਾਂ MyGoV ਐਪ ‘ਤੇ ਲਿਖ ਸਕਦੇ ਹੋ। ਮੈਨੂੰ ਤੁਹਾਡੇ ਸੁਝਾਵਾਂ ਅਤੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 26 ਜੁਲਾਈ ਨੂੰ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਗਿਲ ਵਿਜੇ ਦਿਵਸ ‘ਤੇ ਦੇਸ਼ ਦੇ ਸੈਨਿਕਾਂ ਦੀ ਬਹਾਦਰੀ ਨੂੰ ਯਾਦ ਕੀਤਾ ਸੀ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਸੰਕਰਮਣ ਦੌਰਾਨ ਦੇਸ਼ ਵਾਸੀਆਂ ਦੇ ਸੰਯਮ ਦੀ ਸ਼ਲਾਘਾ ਕੀਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਾਸਕ ਪਹਿਨਣ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਹਨ। ਜਦੋਂ ਸਾਨੂੰ ਬੋਲਣਾ ਹੁੰਦਾ ਹੈ, ਤਾਂ ਅਸੀਂ ਮਾਸਕ ਨੂੰ ਹਟਾ ਦਿੰਦੇ ਹਾਂ, ਪਰ ਮਾਸਕ ਨੂੰ ਹਟਾਉਣ ਤੋਂ ਪਹਿਲਾਂ ਡਾਕਟਰਾਂ ਅਤੇ ਨਰਸਾਂ ਨੂੰ ਯਾਦ ਕਰੋ ਜਿਹੜੇ ਘੰਟਿਆਂ ਲਈ ਮਾਸਕ ਪਹਿਨਦੇ ਹਨ।