CBI seeks stay on SIT : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਵਿਚ ਪੰਜਾਬ ਪੁਲਿਸ ਦੀ SIT ਵੱਲੋਂ ਚਾਰ ਜੁਲਾਈ, 2020 ਨੂੰ ਸੁਖਜਿੰਦਰ ਸਿੰਘ ਉਰਫ ਸਨੀ ਅਤੇ ਸ਼ਕਤੀ ਸਿੰਘ ਦੀ ਗ੍ਰਿਫਤਾਰੀ ਨੂੰ CBI ਨੇ ਪੰਜਾਬ ਪੁਲਿਸ ਦੀ SIT ਵੱਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਜਾਂਚ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। SIT ਵੱਲੋਂ ਇਸ ਮਾਮਲੇ ਵਿਚ ਦੋਸ਼ੀ ਬਣਾਏ ਗਏ ਸੁਖਜਿੰਦਰ ਸਿੰਘ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਪਟੀਸ਼ਨ ’ਤੇ ਜਵਾਬ ਦਾਇਰ ਕਰਦੇ ਹੋਏ CBI ਨੇ ਕਿਹਾ ਹੈ ਕਿ ਜੂਨ, ਸਤੰਬਰ ਅਤੇ ਅਕਤੂਬਰ 2015 ’ਚ ਦਰਜ FIR ’ਤੇ SIT ਦੀ ਬਰਾਬਰ ਜਾਂਚ ਬੰਦ ਕਰਵਾਈ ਜਾਵੇ, ਕਿਉਂਕਿ CBI ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ।
CBI ਦੇ ਐਡਿਸ਼ਨਲ ਸੁਪਰਿੰਟੈਂਡੈਂਟਡ ਅਨਿਲ ਕੁਮਾਰ ਯਾਦਵ ਨੇ ਹਾਈਕੋਰਟ ਵਿਚ ਦਾਇਰ ਜਵਾਬ ਵਿਚ SIT ਵੱਲੋਂ ਫਰੀਦਕੋਟ ਅਦਾਲਤ ਵਿਚ CRPC ਦੀ ਧਾਰਾ 173 ਅਧੀਨ ਦਾਇਰ ਕੀਤੀ ਗਈ ਅੰਤਿਮ ਜਾਂਚ ਰਿਪੋਰਟ ਨੂੰ ਖਾਰਿਜ ਕਰਨ ਦੀ ਮੰਗ ਵੀ ਕੀਤੀ ਹੈ। SIT ਵੱਲੋਂ ਕੀਤੀ ਜਾ ਰਹੀ ਜਾਂਚ ਨੂੰ CRPC ਦੀਆਂ ਵਿਵਸਥਾਵਾਂ ਦੇ ਉਲਟ ਦੱਸਦੇ ਹੋਏ CBI ਨੇ ਕਿਹਾ ਹੈ ਕਿ ਉਨ੍ਹਾਂ ਨੇ SIT ਦੀ ਇਸ ਨਾਜਾਇਜ਼ ਜਾਂਚ ਖਿਲਾਫ ਮੋਹਾਲੀ ਸਥਿਤ CBI ਕੋਰਟ ਵਿਚ ਵੀ ਅਰਜ਼ੀ ਦਾਇਰ ਕੀਤੀ ਹੈ।
ਜ਼ਿਕਰਯੋਗ ਹੈ ਕਿ SIT ਵੱਲੋਂ ਗ੍ਰਿਫਤਾਰ ਕੀਤੇ ਗਏ ਸੁਖਜਿੰਦਰ ਸਿੰਘ ਨੇ ਹਾਈਕੋਰਟ ’ਚ ਫਰੀਦਕੋਟ ਦੇ ਬਾਜਾਖਾਨਾ ਖਾਣੇ ’ਚ ਜੂਨ, 2015 ਨੂੰ ਦਰਜ FIR ਦੇ ਸਬੰਧ ’ਚ ਪੰਜਾਬ ਪੁਲਿਸ ਦੀ SIT ਵੱਲੋਂ ਦਾਇਰ ਕੀਤੇਗਏ ਚਾਲਾਨ ਨੂੰ ਚੁਣੌਤੀ ਦਿੱਤੀ ਹੈ। ਪਟੀਸ਼ਨਕਰਤਾ ਨੇ ਮੋਹਾਲੀ ਅਦਾਲਤ ਵਿਚ ਪੇਸ਼ ਕੀਤੇ ਗਏ ਚਾਲਾਨ ਨੂੰ ਸਵੀਕਾਰ ਕੀਤੇ ਜਾਣ ਦੇ ਹੁਕਮਾਂ ਨੂੰ ਖਾਰਿਜ ਕਨਰ ਦੀ ਮੰਗ ਵੀ ਕੀਤੀ ਹੈ। ਸੁਖਜਿੰਦਰ ਨੇ ਕਿਹਾ ਹੈ ਕਿ ਸਾਲ 2015 ਵਿਚ ਦਰਜ ਕੀਤੀ ਗਈ FIR ’ਚ CBI ਨੇ ਲਾਈ ਡਿਟੈਕਟਰ ਟੈਸਟ ਸਣੇ ਵਿਸਥਾਰਤ ਜਾਂਚ ਤੋਂ ਬਾਅਦ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਸੀ ਪਰ ਹੁਣ SIT ਨੇ ਜ਼ਬਰਦਸਤੀ ਲਏ ਗਏ ਬਿਆਨਾਂ ਦੇ ਆਧਾਰ ’ਤੇ ਅਦਾਲਤ ਵਿਚ ਚਾਲਾਨਾ ਪੇਸ਼ ਕਰ ਦਿੱਤਾ ਹੈ, ਜੋ ਕਾਨੂੰਨੀ ਤੌਰ ’ਤੇ ਜਾਇਜ਼ ਨਹੀਂ ਹੈ। ਉਸ ਨੇ ਮੋਹਾਲੀ ਅਦਾਲਤ ਦੁਆਰਾ ਉਸ ਨੂੰ ਅਤੇ ਹੋਰ ਦੋਸ਼ੀਆਂ ਨੂੰ ਭੇਜੇ ਗਏ ਨੋਟਿਸ ਰੱਦ ਕੀਤੇ ਜਾਣ ਦੀ ਮੰਗ ਕੀਤੀ ਸੀ, ਜਿਸ ’ਤੇ CBI ਨੇ ਹਾਈਕੋਰਟ ਵਿਚ ਜਵਾਬ ਦਾਇਰ ਕੀਤਾ ਹੈ। ਇਸ ’ਤੇ ਹਾਈਕੋਰਟ ਵੱਲੋਂ ਮੰਗਲਵਾਰ ਨੂੰ ਵਿਚਾਰ ਕੀਤਾ ਜਾਵੇਗਾ।