Big revelation in Multani case : 29 ਸਾਲ ਪੁਰਾਣੇ ਚੰਡੀਗੜ੍ਹ ਦੇ ਸਿਟਕੋ ਦੇ ਜੇਈ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿਚ ਹੁਣ ਛੇਤੀ ਹੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਤਲ ਦੀ ਧਾਰਾ ਦਾ ਕੇਸ ਦਰਜ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਹੀ ਟੀਮ ਦੇ ਯੂਟੀ ਪੁਲਿਸ ਦੇ 2 ਇੰਸਪੈਕਟਰ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਨੂੰ ਸੁਮੇਧ ਸਿੰਘ ਸੈਣੀ ਖਿਲਾਫ ਪੰਜਾਬ ਪੁਲਿਸ ਦੀ ਐਸਆਈਟੀ ਨੇ ਅਪਰੂਵਰ ਬਣਾ ਲਿਆ ਹੈ। ਉਨ੍ਹਾਂ ਦੇ ਅਪਰੂਵਰ ਬਣਨ ਲਈ ਮੋਹਾਲੀ ਕੋਰਟ ਨੇ ਵੀ ਮੰਗਲਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਖੁਲਾਸਾ ਕੀਤਾ ਹੈ ਕਿ ਬਲਵੰਤ ਮੁਲਤਾਨੀ ਕਸਟਡੀ ਤੋਂ ਫਰਾਰ ਨਹੀਂ ਹੋਇਆ, ਸਗੋਂ ਸੈਕਟਰ-17 ਪੁਲਿਸ ਸੇਟਸ਼ਨ ਵਿਚ ਸੈਣੀ ਦੇ ਇਸ਼ਾਰੇ ’ਤੇ ਯੂਟੀਪੁਲਿਸ ਨੇ ਸਵਰਗਵਾਸੀ ਸਾਬਕਾ ਡੀਐਸਪੀ ਪ੍ਰੇਮ ਸਿੰਘ ਮਲਿਕ ਨੇ ਉਸ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਸੀ। ਇਸ ਨਾਲ ਬਲਵੰਤ ਸਿੰਘ ਮੁਲਤਾਨੀ ਦੇ ਬਲੀਡਿੰਗ ਹੋਈ ਕਿ ਉਸ ਦੀ ਜਾਨ ਥਾਣੇ ਵਿਚ ਹੀ ਚਲੀ ਗਈ।
ਉਸ ਦੀ ਲਾਸ਼ ਨੂੰ ਸਾਬਕਾ ਡੀਐਸਪੀ ਪ੍ਰੇਮ ਮਲਿਕ, ਡੀਐਸਪੀ ਸਤਬੀਰ ਸਿੰਘ ਅਤੇ ਉਦੋਂ ਦੇ ਥਾਣਾ 17 ਦੇ ਐਸਐਚਓ ਕੇਆਈਪੀ ਸਿੰਘ ਨੇ ਟਿਕਾਣੇ ਲਗਾ ਦਿੱਤਾ। ਪ੍ਰਾਈਵੇਟ ਆਦਮੀ ਨੂੰ ਇੰਸਪੈਕਟਰ ਜਗੀਰ ਦੇ ਨਾਲ ਬਟਾਲਾ ਦੇ ਕਾਦੀਆਂ ਵਿਚ ਭੇਜ ਕੇ ਮੁਲਤਾਨੀ ਨੂੰ ਕਸਟਡੀ ਤੋਂ ਫਰਾਰ ਐਲਾਨ ਦਿੱਤਾ ਹੈ। ਇਹ ਬਿਆਨ ਨਾ ਸਿਰਫ ਦੋਵੇਂ ਇੰਸਪੈਕਟਰਾਂ ਨੇ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਐਸਆਈਟੀ ਦੇ ਸਾਹਮਣੇ ਦਿੱਤੇ, ਸਗੋਂ ਜੱਜ ਦੇ ਸਾਹਮਣੇ ਬੰਦ ਕਮਰੇ ਵਿਚ ਵੀ ਇਹ ਬਿਆਨ ਦਰਜ ਕਰਵਾਏ।
ਦੱਸਣਯੋਗ ਹੈ ਕਿ ਦੋਵੇਂ ਇੰਸਪੈਕਟਰਾਂ ਦੇ ਬਿਆਨਾਂ ਵਿਚ ਫਰਕ ਦੇਖਣ ਨੂੰ ਮਿਲ ਰਿਹਾ ਹੈ। ਇੰਸਪੈਕਟਰ ਜਗੀਰ ਨੇ ਕਿਹਾ ਕਿ 29 ਅਗਸਤ 1991 ਵਿਚ ਸੁਮੇਧ ਸੈਣੀ ਚੰਡੀਗੜ੍ਹ ਦੇ ਐਸਐਸਪੀ ਸਨ। ਉਦੋਂ ਉਨ੍ਹਾਂ ’ਤੇ ਬਲਾਸਟ ਹੋਇਆ ਸੀ। ਉਦੋਂ ਮੈਂ ਸੈਕਟਰ 17 ਥਾਣੇ ਦੀ ਨੀਲਮ ਚੌਕੀ ਵਿਚ ਇੰਚਾਰਜ ਸੀ। ਮਾਮਲੇ ਵਿਚ 13 ਦਸੰਬਰ 1991 ਵਿਚ ਬਲਵੰਤ ਸਿੰਘ ਮੁਲਤਾਨੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸੈਕਟਰ 17 ਥਾਣੇ ਵਿਚ ਲਿਆਇਆ ਗਿਆ। ਰਾਤ ਨੂੰ ਮੈਂ ਥਾਣੇ ਪਹੁੰਚਿਆ ਤਾਂ ਦੇਖਿਆ ਕਿ ਸੈਣੀ ਨੇ ਇਕ ਮੁਲਾਜ਼ਮ ਨੂੰ ਮੁਲਤਾਨੀ ਨੂੰ ਟਾਰਚਰ ਕਰਨ ਲਈ ਕਿਹਾ। ਸੈਣੀ ਦੇ ਕਹਿਣ ’ਤੇ ਉਸ ਨੂੰ ਟਾਰਚਰ ਕੀਤਾ ਗਿਆ। ਮੁਲਤਾਨੀ ਦਰਦ ਨਾਲ ਰੌਂਦੇ ਹੋਏ ਡਿੱਗ ਗਿਆ। ਦੋ ਦਿਨ ਬਾਅਦ ਮੈਂ ਪੁਲਿਸ ਸਟੇਸ਼ਨ ਦੁਬਾਰਾ ਆਇਾ। ਸੈਣੀ ਨੇ ਦੱਸਿਆ ਕਿ ਮੁਲਤਾਨੀ ਮਰ ਗਿਆ ਹੈ ਅਤੇ ਪ੍ਰੇਮ ਮਲਿਕ, ਸਤਬੀਰ ਸਿੰਘ ਅੇਤ ਡੀਐਸਪੀ ਬਲੇਦਵ ਸਿੰਘ ਉਸ ਦੀਆਂ ਲਾਸ਼ਾਂ ਨੂੰ ਠਿਕਾਣੇ ਲਗਾ ਰਹੇ ਹਨ। ਤੁਸੀਂ ਟੀਮ ਲੈ ਕੇ ਕਾਦੀਆਂ ਪੁਲਿਸ ਸਟੇਸ਼ਨ ਜਾਓ ਅਤੇ ਉਥੇ ਮੁਲਤਾਨੀ ਨੂੰ ਕਾਗਜ਼ਾਂ ਵਿਚ ਫਰਾਰ ਹੋਇਆ ਦਿਖਾਓ।
ਜਦਕਿ ਇੰਸਪੈਕਟਰ ਕੁਲਦੀਪ ਨੇ ਬਿਆਨ ਦਿੱਤੇ ਹਨ ਕਿ 11 ਦਸੰਬਰ 1991 ਨੂੰ ਇੰਸਪੈਕਟਰ ਸਤਬੀਰ ਸਿੰਘ ਦੀ ਅਗਵਾਈ ਵਿਚ ਮੁਲਤਾਨੀ ਨੂੰ ਪੁਲਿਸ ਦੀ ਟੀਮ ਨੇ ਚੁੱਕਿਆ। 13 ਦਸੰਬਰ 1991 ਨੂੰ ਜਦੋਂ ਮੈਂ ਸੈਕਟਰ 17 ਵਿਚ ਥਾਣੇ ’ਚ ਗਿਆ ਤਾਂ ਉਥੇ ਐਸਐਚਓ ਕੇਆਈਪੀ ਸਿੰਘ, ਸਤਬੀਰ ਸਿੰਘ, ਡੀਐਸਪੀ ਬਲਦੇਵ ਸਿੰਘ, ਪ੍ਰੇਮ ਸਿੰਘ ਮਲਿਕ ਬੈਠੇ ਸਨ। ਸੈਣੀ ਨੇ ਮੈਨੂੰ ਅਤੇ ਸਤਬੀਰ ਸਿੰਘ ਨੂੰ ਕਿਹਾ ਕਿ ਮੁਲਤਾਨੀ ਨੂੰ ਲੈ ਕੇ ਨੀਲਮ ਪੁਲਿਸ ਚੌਕੀ ਦੇ ਹਵਾਲੇ ਕਰੋ। ਅਸੀਂ ਅਜਿਹਾ ਹੀ ਕੀਤਾ। ਹਰਸਹਾਏ ਦੇ ਹਵਾਲੇ ਮੁਲਤਾਨੀ ਨੂੰ ਕਰ ਦਿੱਤਾ। ਅਗਲੇ ਦਿਨ ਹਰਸਹਾਏ ਨੇ ਮੁਲਤਾਨੀ ਨੂੰ ਸੈਕਟਰ-17 ਥਾਣੇ ਵਿਚ ਕੇਆਈਪੀ ਸਿੰਘ ਦੇ ਹਵਾਲੇ ਕੀਤਾ। 2 ਦਿਨ ਜਦੋਂ ਮੈਂ ਥਾਣਾ-17 ਗਿਆ ਤਾਂ ਦੇਖਿਆ ਕਿ ਮੁਲਤਾਨੀ ਦਰਦ ਨਾਲ ਰੋ ਰਿਹਾ ਸੀ। ਉਸ ਦੇ ਗੁਪਤ ਅੰਗਾਂ ਤੋਂ ਖੂਨ ਨਿਕਲ ਰਿਹਾ ਸੀ। ਰਾਤ ਤੱਕ ਪਤਾ ਲੱਗਾ ਕਿ ਉਹ ਮਰ ਗਿਆ। ਸੈਣੀ ਨੇ ਬਲਦੇਵ ਸਿੰਘ, ਸਤਬੀਰ ਸਿੰਘ ਅਤੇ ਮਲਿਕ ਦੀ ਅਗਵਾਈ ਵਿਚ ਮੁਲਤਾਨੀ ਦੀ ਲਾਸ਼ ਠਿਕਾਣੇ ਲਗਾਉਣ ਲਈ ਟੀਮ ਬਣਾਈ। ਮੈਨੂੰ, ਜਗੀਰ ਸਿੰਘ, ਅਨੋਖ ਸਿੰਘ ਨੂੰ ਡਮੀ ਟੀਮ ਬਣਆ ਕੇ ਕਾਦੀਆਂ ਥਾਣਾ ਭੇਜਿਆ, ਜਿਥੇ ਅਸੀਂ ਉਸ ਦੀ ਫਰਾਰੀ ਦੀ ਰਿਪੋਰਟ ਲਿਖਵਾਈ।