Health Deptt to conduct sero survey : ਪੰਜਾਬ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸੂਬੇ ਵਿਚ ਕੋਵਿਡ ਤੋਂ ਬਚਾਅ ਅਤੇ ਇਸ ਤੋਂ ਕੰਟਰੋਲ ਕਰਨ ਲਈ ਸਿਹਤ ਵਿਭਾਗ ਵੱਲੋਂ ਹੁਣ ਸੀਰੋ ਸਰਵੇਅ ਕਰਵਾਇਆ ਜਾਵੇਗਾ। ਇਸ ਨਾਲ ਅਜਿਹੇ ਪਤਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਕੋਰੋਨਾ ਦਾ ਵਾਇਰਸ ਫੈਲ ਰਿਹਾ ਹੈ। ਇਸ ਨਾਲ ਵਿਭਾਗ ਨੂੰ ਪਤਾ ਲੱਗੇਗਾ ਕਿ ਕਿਨ੍ਹਾਂ ਲੋਕਾਂ ਨੂੰ ਕੋਵਿਡ ਦੀ ਇਨਫੈਕਸ਼ਨ ਹੋਈ ਸੀ ਅਤੇ ਖੁਦ ਠੀਕ ਵੀ ਹੋ ਗਈ। ਕੁਝ ਸ਼ਹਿਰਾਂ ਵਿਚ ਇਹ ਸਰਵੇਅ ਸ਼ੁਰੂ ਹੋ ਚੁੱਕਾ ਹੈ ਪਰ ਸਰਾਕਰ ਹੁਣ ਉਨ੍ਹਾਂ ਜ਼ਿਲ੍ਹਿਆਂ ਵਿਚ ਇਹ ਸਰਵੇਅ ਕਰਵਾਏਗੀ ਜਿਥੇ ਰੋਜ਼ਾਨਾ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਤਾਂ ਜੋ ਸਿਹਤ ਵਿਭਾਗ ਕੋਰੋਨਾ ਨਾਲ ਨਜਿੱਠਣ ਲਈ ਆਪਣੀ ਅਗਲੀ ਰਣਨੀਤੀ ਤਿਆਰ ਕਰ ਸਕੇ।
ਜ਼ਿਕਰਯੋਗ ਹੈ ਕਿ ਸੀਰੋ ਸਰਵੇਅ ਵਿਚ ਰੈਂਡਮ ਤਰੀਕੇ ਨਾਲ ਲੋਕਾਂ ਦੇ ਸੈਂਪਲ ਲਏ ਜਾਣਗੇ। ਸੀਰੋ ਸਰਵੇਅ ਇਕ ਅਜਿਹੀ ਜਾਂਚ ਹੈ, ਜਿਸ ਅਧੀਨ ਬਲੱਡ ਸੈਂਪਲ ਲੈ ਕੇ ਪਤਾ ਲਗਾਇਆ ਜਾਏਗਾ ਕਿ ਕੋਰੋਨਾ ਦੀ ਲਪੇਟ ਵਿਚ ਆਉਣ ਤੋਂ ਬਾਅਦ ਖੁਦ ਹੀ ਠੀਕ ਹੋ ਗਏ ਮਰੀਜ਼ ਵਿਚ ਕਿਸ ਤਰ੍ਹਾਂ ਦੇ ਐਂਟੀਬਾਡੀ ਸਰੀਰ ਵਿਚ ਬਣੇ ਅਤੇ ਕਿਸ ਤਰ੍ਹਾਂ ਇਨ੍ਹਾਂ ਐਂਟੀਬਾਡੀ ਨੇ ਕੋਰੋਨਾ ਇਨਫੈਕਸ਼ਨ ਨੂੰ ਹਰਾਉਣ ਵਿਚ ਮਦਦ ਕੀਤੀ ਹੈ। ਇਹ ਸਰਵੇਅ ਹੈਲਥ ਵਰਕਰਾਂ, ਡਾਕਟਰਾਂ ਦਾ ਵੀ ਹੋਵੇਗਾ।
ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿਚ ਸਭ ਤੋਂ ਵੱਧ ਮਾਮਲੇ ਲੁਧਿਆਣਾ, ਜਲੰਧਰ, ਪਟਿਆਲਾ ਤੋਂ ਸਾਹਮਣੇ ਆ ਰਹੇ ਹਨ ਇਸ ਲਈ ਪਹਿਲਾਂ ਇਥੇ ਇਹ ਸਰਵੇਅ ਕਰਵਾਇਆ ਜਾਏਗਾ। ਇਸ ਤੋਂ ਇਲਾਵਾ ਦੂਸਰੇ ਸ਼ਹਿਰਾਂ ਦੇ ਕੰਟੇਨਮੈਟ ਜ਼ੋਨ ਵਿਚ ਸਰਵੇਅ ਕੀਤਾ ਜਾਵੇਗਾ, ਜਿਸ ਨਾਲ ਪਤਾ ਲੱਗ ਸਕੇ ਕਿ ਕਿੰਨੇ ਲੋਕਾਂ ਦਾ ਸਰੀਰ ਐਂਟੀਬਾਡੀ ਬਣ ਚੁੱਕਾ ਹੈ। ਵਿਭਾਗ ਫਰੰਟ ਲਾਈਨ ’ਤੇ ਤਾਇਨਾਤ ਕੋਰੋਨਾ ਵਾਰੀਅਰਸ ਨੂੰ ਲੈ ਕੇ ਵੀ ਸੀਰੋ ਸਰਵੇਅ ਹੋਵੇਗਾ। ਇਨ੍ਹਾਂ ਵਿਚ ਪੁਲਿਸ, ਨਗਰ ਨਿਗਮਾਂ ਅਤੇ ਉਦਯੋਗਿਕ ਖੇਤਰ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ, ਕਿਸਾਨਾਂ ਅਤੇ ਅਨਲਾਕ 1.0 ਤੋਂ ਬਾਅਦ ਜਿਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਕੇਸ ਆਏ ਹਨ ਉਨ੍ਹਾਂ ਸ਼ਹਿਰਾਂ ਵਿਚ ਵਿਭਾਗ ਦੀਆਂ ਟੀਮਾਂ ਦਾ ਫੋਕਸ ਹੋਵੇਗਾ।