103 year old beats Corona: ਵੱਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਕੇਰਲ ਵਿੱਚੋਂ ਇੱਕ ਚੰਗੀ ਖ਼ਬਰ ਆਈ ਹੈ। ਇੱਥੇ 103 ਸਾਲਾਂ ਦੇ ਇੱਕ ਕੋਰੋਨਾ ਮਰੀਜ਼ ਨੇ ਵਾਇਰਸ ਨੂੰ ਪੂਰੀ ਤਰ੍ਹਾਂ ਹਰਾ ਦਿੱਤਾ ਹੈ। ਇਸ ਬਜ਼ੁਰਗ ਮਰੀਜ਼ ਦੀ ਸਿਹਤਯਾਬੀ ਕੇਰਲ ਲਈ ਬਹੁਤ ਚੰਗੀ ਖਬਰ ਹੈ। ਅਜੋਕੇ ਸਮੇਂ ਵਿੱਚ, ਕਰੋਨਾ ਦੇ ਵੱਧ ਰਹੇ ਮਾਮਲਿਆਂ ਵਿੱਚ ਬਜ਼ੁਰਗ ਮਰੀਜ਼ ਦੀ ਰਿਕਵਰੀ ਨੂੰ ਇੱਕ ਚੰਗਾ ਸੰਕੇਤ ਮੰਨਿਆ ਜਾਂਦਾ ਹੈ। ਇਸ ਮਰੀਜ਼ ਦਾ ਨਾਮ ਪੁਰਕੱਟਾ ਵਿਟਿਲ ਪਰੀਦ ਹੈ, ਜੋ ਅਲੂਵਾ ਦਾ ਰਹਿਣ ਵਾਲਾ ਹੈ। ਪਰੀਦ ਦਾ ਕੋਚੀ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਸ ਦੀ ਕੋਰੋਨਾ ਰਿਪੋਰਟ 20 ਦਿਨ ਪਹਿਲਾਂ ਸਕਾਰਾਤਮਕ ਆਈ ਸੀ। ਮੰਗਲਵਾਰ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਰਾਜ ਦੇ ਸਿਹਤ ਮੰਤਰੀ ਕੇ ਕੇ ਸੈਲਜਾ ਨੇ ਕਿਹਾ ਕਿ ਪਰੀਦ ਦੀ ਸਿਹਤਯਾਬੀ ਸਮੁੱਚੇ ਕੇਰਲ ਲਈ ਵੱਡੀ ਪ੍ਰਾਪਤੀ ਹੈ। ਸ਼ੈਲਾਜਾ ਨੇ ਕਿਹਾ, ਮੈਡੀਕਲ ਕਾਲਜ ਸਿਹਤ ਕਰਮਚਾਰੀਆਂ ਅਤੇ ਉਨ੍ਹਾਂ ਦੁਆਰਾ ਕੀਤੀ ਦੇਖਭਾਲ ਦਾ ਨਤੀਜਾ ਇਹ ਹੈ ਕਿ ਮਰੀਜ਼ ਠੀਕ ਹੋ ਗਿਆ ਹੈ। ਇਹ ਹਸਪਤਾਲ ਦੇ ਸਿਹਤ ਕਰਮਚਾਰੀਆਂ ਦੀ ਵਫ਼ਾਦਾਰੀ ਨੂੰ ਦਰਸਾਉਂਦਾ ਹੈ।
ਮੈਂ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ ਜਿਹੜੇ ਪਰੀਦ ਦੇ ਇਲਾਜ ਵਿਚ ਸ਼ਾਮਿਲ ਸਨ। ਹਾਲਾਂਕਿ ਪਰੀਦ ਕੋਰੋਨਾ ਸਕਾਰਾਤਮਕ ਪਾਇਆ ਗਿਆ, ਤਾ ਉਸ ਵਿੱਚ ਕੋਈ ਗੰਭੀਰ ਲੱਛਣ ਨਹੀਂ ਸਨ।ਜਾਣਕਾਰੀ ਦੇ ਅਨੁਸਾਰ, ਇਲਾਜ ਦੌਰਾਨ, 12 ਮੈਂਬਰਾਂ ਦਾ ਇੱਕ ਮੈਡੀਕਲ ਬੋਰਡ ਪਰੀਦ ਦੀ ਸਿਹਤ ਦੀ ਨਿਗਰਾਨੀ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਕੇਰਲ ਦੇ ਕਈ ਬਜ਼ੁਰਗਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਕੁੱਝ ਦਿਨ ਪਹਿਲਾਂ ਇੱਕ 105 ਸਾਲਾ ਔਰਤ ਬਿਮਾਰੀ ਤੋਂ ਠੀਕ ਹੋਈ ਸੀ। ਇਸਤੋਂ ਪਹਿਲਾਂ, 93 ਅਤੇ 88 ਸਾਲ ਦੇ ਇੱਕ ਜੋੜੇ ਨੇ ਕੋਰੋਨਾ ਨੂੰ ਹਰਾਇਆ ਸੀ। ਕੇਰਲ ਵਿੱਚ, ਉਨ੍ਹਾਂ ਦੇ ਨਾਮ ਸਭ ਤੋਂ ਵੱਧ ਉਮਰ ਦੇ ਠੀਕ ਹੋਏ ਮਰੀਜ਼ਾਂ ‘ਚ ਦਰਜ ਹਨ। ਕੇਰਲ ‘ਚ ਹਾਲ ਹੀ ਦੇ ਦਿਨਾਂ ਵਿੱਚ ਕੋਰੋਨਾ ਦੇ ਕੇਸ ਨਿਰੰਤਰ ਵਧੇ ਹਨ। ਪਿੱਛਲੇ ਦੋ ਹਫਤਿਆਂ ਵਿੱਚ ਬਹੁਤ ਸਾਰੇ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਮੰਗਲਵਾਰ ਨੂੰ ਕੇਰਲ ਵਿੱਚ ਕੋਰੋਨਾ ਦੇ 1,758 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ, ਪੂਰੇ ਰਾਜ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 47,898 ਤੱਕ ਪਹੁੰਚ ਗਈ ਹੈ।