Rahul Gandhi targets Modi govt: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਭਾਜਪਾ ਖਿਲਾਫ ਹਮਲਾਵਰ ਰੁਖ ਅਪਣਾਇਆ ਹੈ । ਰਾਹੁਲ ਗਾਂਧੀ ਟਵੀਟ ਦੇ ਜ਼ਰੀਏ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਗਿਣਾ ਰਹੇ ਹਨ। ਕਾਂਗਰਸੀ ਨੇਤਾ ਨੇ ਬੁੱਧਵਾਰ ਨੂੰ ਟਵੀਟ ਕਰਕੇ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਹੀ ਬੇਰੁਜ਼ਗਾਰੀ ਨੂੰ ਲੈ ਕੇ ਟਵੀਟ ਕੀਤਾ ਅਤੇ ਲਿਖਿਆ ਕਿ ਫੇਸਬੁੱਕ ‘ਤੇ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਫੈਲਾਉਣ ਨਾਲ ਬੇਰੁਜ਼ਗਾਰੀ ਅਤੇ ਆਰਥਿਕਤਾ ਦੀ ਸੱਚਾਈ ਨੂੰ ਦੇਸ਼ ਤੋਂ ਲੁਕਾਇਆ ਨਹੀਂ ਜਾ ਸਕਦਾ।
ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਆਪਣੇ ਟਵੀਟ ਵਿੱਚ ਲਿਖਿਆ, ‘ਪਿਛਲੇ 4 ਮਹੀਨਿਆਂ ਵਿੱਚ ਤਕਰੀਬਨ 2 ਕਰੋੜ ਲੋਕਾਂ ਨੇ ਨੌਕਰੀਆਂ ਗੁਆਈਆਂ, 2 ਕਰੋੜ ਪਰਿਵਾਰਾਂ ਦਾ ਭਵਿੱਖ ਹਨੇਰੇ ਵਿੱਚ ਹੈ। ਫੇਸਬੁੱਕ ‘ਤੇ ਝੂਠੀਆਂ ਖਬਰਾਂ ਅਤੇ ਨਫ਼ਰਤ ਫੈਲਾਉਣ ਨਾਲ ਬੇਰੁਜ਼ਗਾਰੀ ਅਤੇ ਅਰਥ ਵਿਵਸਥਾ ਦੇ ਖਾਤਮੇ ਦਾ ਸੱਚ ਦੇਸ਼ ਤੋਂ ਨਹੀਂ ਲੁੱਕ ਸਕਦਾ।
ਦਰਅਸਲ, ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਆਪਣੇ ਟਵੀਟ ਨਾਲ ਇੱਕ ਖ਼ਬਰ ਵੀ ਜੋੜੀ ਸੀ ਜਿਸ ਵਿੱਚ ਅਪ੍ਰੈਲ 2020 ਤੋਂ 1.89 ਕਰੋੜ ਨੌਕਰੀਆਂ ਦਾ ਦਾਅਵਾ ਕੀਤਾ ਗਿਆ ਸੀ। ਰਾਹੁਲ ਇਸ ਤੋਂ ਪਹਿਲਾਂ ਭਾਰਤ-ਚੀਨ ਸਰਹੱਦੀ ਵਿਵਾਦ, ਕੋਰੋਨਾ ਮਹਾਂਮਾਰੀ ਅਤੇ ਪੀਐਮ ਕੇਅਰਜ਼ ਫੰਡ ਨਾਲ ਨਜਿੱਠਣ ਵਿੱਚ ਸਰਕਾਰ ਦੀ ਕਥਿਤ ਅਸਫਲਤਾ ਵਰਗੇ ਮੁੱਦਿਆਂ ‘ਤੇ ਹਮਲਾ ਬੋਲ ਚੁੱਕੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 16 ਅਗਸਤ ਨੂੰ ਸਰਹੱਦੀ ਵਿਵਾਦ ਮਾਮਲੇ ਵਿੱਚ ਰਾਹੁਲ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨੂੰ ਛੱਡ ਕੇ ਹਰ ਕੋਈ ਭਾਰਤੀ ਸੈਨਾ ਦੀ ਤਾਕਤ ਅਤੇ ਬਹਾਦਰੀ ‘ਤੇ ਵਿਸ਼ਵਾਸ ਕਰਦਾ ਹੈ। ਜਿਸਦੀ ਕਾਇਰਤਾ ਨੇ ਚੀਨ ਨੂੰ ਸਾਡੀ ਜ਼ਮੀਨ ਲੈਣ ਦੀ ਆਗਿਆ ਦਿੱਤੀ। ਜਿਸਦਾ ਝੂਠ ਇਹ ਸੁਨਿਸ਼ਚਿਤ ਕਰੇਗਾ ਕਿ ਉਹ ਇਸ ਨੂੰ ਕਾਇਮ ਰੱਖਣਗੇ।