Gurjaswinder Singh alias Sonu Boxer: ਭਾਰਤ ਦੇ ਪੰਜਾਬ ਰਾਜ ਦੇ ਇੱਕ ਮੁੱਕੇਬਾਜ਼ ਨੇ ਤਣਾਅ ਅਤੇ ਸ਼ਰਾਬ ਦੀ ਲਤ ਦੀ ਡੂੰਘਾਈ ਤੋਂ 10 ਸਾਲਾਂ ਬਾਅਦ ਇੱਕ ਸ਼ਾਨਦਾਰ ਵਾਪਸੀ ਕਰਦਿਆਂ ਖੇਤਰੀ ਕੁਈਨਜ਼ਲੈਂਡ ‘ਚ ਟੂੂਵੂਮਬਾ ਵਿਖੇ ਆਯੋਜਿਤ ਆਪਣੇ ਪਹਿਲੇ ਪੇਸ਼ੇਵਰ ਮੁੱਕੇਬਾਜ਼ੀ ਮੈਚ ਨੂੰ ਸ਼ਾਨਦਾਰ ਤਰੀਕੇ ਨਾਲ ਜਿੱਤਿਆ ਹੈ। ਗੋਲਡ ਕੋਸਟ ਅਧਾਰਤ ਗੁਰਜਸਵਿੰਦਰ ਸਿੰਘ ਉਰਫ ਸੋਨੂੰ ਬਾੱਕਸਰ ਨੇ ਮੁੱਕੇਬਾਜ਼ੀ ਦੀ ਰਿੰਗ ‘ਚ ਵਾਪਸੀ ਕਰਨ ਤੋਂ ਪਹਿਲਾਂ ਨਸ਼ਾ ਅਤੇ ਤਣਾਅ ‘ਮੁਕਤੀ ਲਈ ਇੱਕ ਲੰਮਾ ਪੈਂਡਾ ਤੈਅ ਕਰਿਆ ਹੈ। ਉਸ ਨੇ ਹਾਲ ਹੀ ਵਿੱਚ ਆਪਣਾ ਪਹਿਲਾ ਪੇਸ਼ੇਵਰ ਮੁੱਕੇਬਾਜ਼ੀ ਮੈਚ “ਲਾਕ ਡਾਉਨ ਲਾਈਟਸ ਅਪ” ਵਿੱਚ 81 ਕਿੱਲੋ ਭਾਰ ਵਰਗ ਵਿੱਚ ਟੂੂਵੂਮਬਾ ਵਿਖੇ 11 ਜੁਲਾਈ ਨੂੰ ਆਪਣੇ ਵਿਰੋਧੀ ਨੂੰ ਸਿਰਫ ਦੋ ਗੇੜਾਂ ਵਿੱਚ ਹਰਾ ਕੇ ਸ਼ਾਨਦਾਰ ਜਿੱਤ ਦਰਜ਼ ਕੀਤੀ ਹੈ। ਸੋਨੂ ਨੇ ਕਿਹਾ ਕਿ ਮਾਨਸਿਕ ਸਿਹਤ ਦੇ ਮੁੱਦਿਆਂ ਅਤੇ ਸ਼ਰਾਬ ਦੀ ਲਤ ਨਾਲ ਉਨ੍ਹਾਂ ਦਾ ਲੰਮਾ ਸੰਘਰਸ਼ ਸੀ। ਸੋਨੂੰ ਨੇ 2008 ਤੋਂ 2012 ਤੱਕ ਪੰਜਾਬ ਪੁਲਿਸ ਵਿੱਚ ਵੀ ਨੌਕਰੀ ਕੀਤੀ ਹੈ।
ਇੱਕ ਇੰਟਰਵਿਊ ਦੌਰਾਨ ਸੋਨੂੰ ਨੇ ਕਿਹਾ, “ਮੈਨੂੰ ਲਗਦਾ ਹੈ ਕਿ ਮੈਂ ਬਲੈਕ ਹੋਲ ਤੋਂ ਚੜ੍ਹ ਗਿਆ ਹਾਂ। ਮੇਰੀ ਜ਼ਿੰਦਗੀ ਦੁੱਖ ਅਤੇ ਅਨਿਸ਼ਚਿਤਤਾ ਨਾਲ ਭਰੀ ਹੋਈ ਸੀ ਅਤੇ ਇੱਛਾ ਕਰਨ ਲਈ ਕੁੱਝ ਵੀ ਨਹੀਂ ਸੀ। ਮੈਂ ਕੁੱਝ ਬੁਰੀਆਂ ਆਦਤਾਂ ‘ਚ ਪੈ ਗਿਆ ਸੀ ਜੋ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਸਨ। ਪਰ ਸ਼ੁਕਰ ਹੈ ਕਿ ਮੈਂ ਆਪਣੇ ਪਰਿਵਾਰ ਦੀ ਬਿਨਾਂ ਸ਼ਰਤ ਸਹਾਇਤਾ ਨਾਲ ਮੁੜ ਜੀਵਿਤ ਹੋਇਆ ਹਾਂ। ਮੈਂ ਆਪਣੀ ਪਤਨੀ, ਮਾਪਿਆਂ ਅਤੇ ਮੇਰੇ ਭਰਾ ਜੁਗਨਦੀਪ ਜਵਾਹਰਵਾਲਾ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਾਂਗਾ।” ਸੋਨੂੰ ਨੇ 1998 ‘ਚ ਮੁੱਕੇਬਾਜ਼ ਵਜੋਂ ਆਪਣੀ ਯਾਤਰਾ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ ਸਿਰਫ 13 ਸਾਲਾਂ ਦੀ ਸੀ।ਉਨ੍ਹਾਂ ਕਿਹਾ, “ਮੈਂ ਆਲ ਇੰਡੀਆ ਅੰਤਰਵਰਸਿਟੀ ਮੁਕਾਬਲਿਆਂ ‘ਚ ਬਹੁਤ ਸਾਰੇ ਤਮਗੇ ਜਿੱਤੇ ਹਨ ਅਤੇ 2004 ਵਿੱਚ ਜਰਮਨੀ ‘ਚ ਆਯੋਜਿਤ ਕੌਮਾਂਤਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਵੀ ਭਾਰਤ ਦੀ ਨੁਮਾਇੰਦਗੀ ਕੀਤੀ ਸੀ।” ਸੋਨੂ 2012 ਵਿੱਚ ਆਸਟ੍ਰੇਲੀਆ ਗਿਆ ਸੀ ਪਰ ਬਾਕਸਿੰਗ ਦੇ ਆਪਣੇ ਜਨੂੰਨ ਨੂੰ ਜਾਰੀ ਰੱਖਣ ਲਈ ਉਸਨੇ ਕਾਫ਼ੀ ਸੰਘਰਸ਼ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਸ ਦੀ ਧੀ ਨੇ ਉਸ ਦੇ ਆਪਣੇ ਸੁਪਨੇ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਪ੍ਰੇਰਤ ਕੀਤਾ ਹੈ। “ਮੇਰੀ ਸਭ ਤੋਂ ਵੱਡੀ ਪ੍ਰੇਰਣਾ ਮੇਰਾ ਪਰਿਵਾਰ ਹੈ। ਮੈਂ ਆਪਣੀ ਧੀ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆਉਣਾ ਚਾਹੁੰਦਾ ਸੀ ਜੋ ਚਾਹੁੰਦੀ ਸੀ ਕਿ ਮੈਂ ਆਪਣੀ ਸੁਪਨੇ ਦੀ ਖੇਡ – ਮੁੱਕੇਬਾਜ਼ੀ ‘ਚ ਸ਼ਾਮਿਲ ਹੋ ਜਾਵਾਂ।” ਸੋਨੂੰ ਨੇ ਕਿਹਾ ਇੱਕ ਨਵਾਂ ਮੋੜ ਉਦੋਂ ਆਇਆ ਜਦੋਂ ਮੇਰੀ ਧੀ ਨੇ ਮੈਨੂੰ ਕਿਹਾ, “ਡੈਡੀ ਜੀ, ਤੁਸੀਂ ਝੂਠ ਬੋਲਦੇ ਹੋ। ਤੁਸੀਂ ਇੱਕ ਜਾਅਲੀ ਮੁੱਕੇਬਾਜ਼ ਹੋ। ਤੁਹਾਡੇ ਵਿੱਚ ਤਾਕਤ ਨਹੀਂ ਹੈ ਅਤੇ ਤੁਸੀਂ ਮੈਨੂੰ ਇੱਕ ਦੌੜ ਵਿੱਚ ਵੀ ਨਹੀਂ ਹਰਾ ਸਕਦੇ।” ਸੋਨੂੰ ਨੇ ਕਿਹਾ ਕਿ ਉਸਦਾ ਭਾਰ 116 ਕਿਲੋਗ੍ਰਾਮ ਸੀ ਜਦੋਂ ਉਹ ਨਵੰਬਰ 2019 ਵਿੱਚ ਫੋਰਟੀਟੂਡ ਬਾਕਸਿੰਗ ਜਿਮ, ਬ੍ਰਿਸਬੇਨ ਵਿੱਚ ਸ਼ਾਮਿਲ ਹੋਇਆ ਸੀ। “ਇਹ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਜਦੋਂ ਤੁਸੀਂ ਆਪਣੀ ਜ਼ਿੰਦਗੀ ‘ਚ ਪੂਰੀ ਤਰਾਂ ਨਾਲ ਉਤਰ ਜਾਂਦੇ ਹੋ। ਮੈਨੂੰ ਘੱਟੋ ਘੱਟ 35 ਕਿਲੋਗ੍ਰਾਮ ਵਹਾਉਣ ਲਈ ਬਹੁਤ ਮਿਹਨਤ ਕਰਨੀ ਪਈ ਅਤੇ ਮੇਰੇ ਸਰੀਰ ਦਾ ਭਾਰ 81 ਕਿਲੋਗ੍ਰਾਮ ਰਹਿ ਗਿਆ।”
ਸੋਨੂੰ ਨੇ ਕਿਹਾ ਕਿ ਉਹ ਆਪਣੀ ਟ੍ਰੇਨਿੰਗ ਦੇ ਕਾਰਜਕਾਲ ਤੋਂ ਕੁੱਝ ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਆਪ ਨੂੰ ‘ਫਿੱਟਰ ਅਤੇ ਤਾਕਤਵਰ’ ਮਹਿਸੂਸ ਕਰਨ ਲੱਗ ਪਿਆ ਸੀ। “ਇਹ ਬਹੁਤ ਵਧੀਆ ਭਾਵਨਾ ਸੀ। ਪਰ ਪਹਿਲਾਂ ਤਾਂ ਇਹ ਸਭ ਅਸੰਭਵ ਜਾਪਦਾ ਸੀ। ਉਹ ਦਿਨ ਆਏ ਜਦੋਂ ਮੈਂ ਮਹਿਸੂਸ ਕੀਤਾ ਕਿ ਇਹ ਨਹੀਂ ਹੋ ਸਕਦਾ, ਹਾਲਾਂਕਿ, ਮੇਰੇ ਕੋਚ ਅਤੇ ਹੋਰ ਸਹਾਇਤਾ ਅਮਲੇ ਨੇ ਮੈਨੂੰ ਟ੍ਰੈਂਗ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।” ਸੋਨੂੰ ਨੂੰ ਬ੍ਰਿਸਬੇਨ ਵਿੱਚ ਫੋਰਟੀਟੂਡ ਵੈਲੀ ਵਿਖੇ ਸਥਿਤ ਇੱਕ ਬਾਕਸਿੰਗ ਜਿਮ ‘ਚ ਆਪਣੀ ਟ੍ਰੇਨਿੰਗ ਜਾਰੀ ਰੱਖਣ ਲਈ ਗੋਲਡ ਕੋਸਟ ਅਤੇ ਬ੍ਰਿਸਬੇਨ ਵਿਚਕਾਰ ਅਕਸਰ ਸਫ਼ਰ ਤੈਅ ਕਰਨਾ ਪੈਂਦਾ ਸੀ।
ਸੋਨੂੰ ਨੇ ਕਿਹਾ ਸਿਖਲਾਈ ਕਦੇ ਨਹੀਂ ਰੁਕੀ- ਇਹ COVID-19 ਦੇ ਦੌਰਾਨ ਐਡਜਸਟ ਕੀਤੀ ਗਈ ਸੀ, ਕਿਉਂਕਿ ਮੇਰੇ ਦੇ ਕੋਚ ਲੂਕਾ ਮੈਲਡਨ ਨੇ ਮੈਨੂੰ ਗੋਲਡ ਕੋਸਟ ਅਤੇ ਬ੍ਰਿਸਬੇਨ ਦੇ ਪਾਰਕਾਂ ਵਿੱਚ ਸਿਖਲਾਈ ਦਿੱਤੀ ਸੀ।