Uric acid control remedies: ਯੂਰਿਕ ਐਸਿਡ ਅੱਜ ਹਰ 10 ਵਿੱਚੋਂ ਤੀਜੇ ਵਿਅਕਤੀ ਲਈ ਸਮੱਸਿਆ ਬਣ ਗਿਆ ਹੈ। ਜੇ ਯੂਰਿਕ ਐਸਿਡ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਤਾਂ ਇਹ ਗਠੀਆ, ਆਰਥਰਾਇਟਿਸ ਅਤੇ ਜੋੜਾਂ ਦੇ ਦਰਦ ਦਾ ਕਾਰਨ ਬਣ ਜਾਂਦਾ ਹੈ। ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਸਭ ਤੋਂ ਜ਼ਰੂਰੀ ਹੈ ਸਹੀ ਡਾਇਟ ਅਤੇ ਲਾਈਫਸਟਾਈਲ…
ਕੀ ਹੁੰਦਾ ਹੈ ਹਾਈ ਯੂਰਿਕ ਐਸਿਡ: ਦਰਅਸਲ ਸਰੀਰ ਵਿਚ ਮੌਜੂਦ ਯੂਰਿਕ ਐਸਿਡ ਖ਼ੂਨ ਦੇ ਰਾਸਤੇ ਕਿਡਨੀ ਦੇ ਰਾਹੀ ਫਿਲਟਰ ਹੋ ਕੇ ਯੂਰੀਨ ਨਾਲ ਬਾਹਰ ਨਿਕਲ ਜਾਂਦਾ ਹੈ। ਪਰ ਜਦੋਂ ਕਿਡਨੀ ਯੂਰਿਕ ਐਸਿਡ ਨੂੰ ਫਿਲਟਰ ਨਹੀਂ ਕਰ ਪਾਉਂਦੀ ਤਾਂ ਇਹ ਹੱਡੀਆਂ ਵਿੱਚ ਜਮਾ ਹੋਣ ਲੱਗਦਾ ਹੈ। ਹੌਲੀ-ਹੌਲੀ ਯੂਰਿਕ ਐਸਿਡ ਸਰੀਰ ਵਿੱਚ ਜਮਾ ਹੋ ਕੇ ਗਾਊਟ ਬਣ ਜਾਂਦਾ ਹੈ ਅਤੇ ਮਾਸਪੇਸ਼ੀਆਂ ਵਿੱਚ ਸੋਜ ਅਤੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨੂੰ ਹਾਈ ਯੂਰੀਕ ਐਸਿਡ ਯਾਨਿ ਹਾਈਪਰਯੂਰਿਸੀਮੀਆ ਕਿਹਾ ਜਾਂਦਾ ਹੈ। ਹੁਣ ਜਾਣਦੇ ਹਾਂ ਯੂਰਿਕ ਐਸਿਡ ਦਾ ਨਾਰਮਲ ਲੈਵਲ: ਪੁਰਸ਼- 3.4- 7.0 ਮਿਲੀਗ੍ਰਾਮ/ਡੈਸੀਮੀਟਰ, ਔਰਤ- 2.4-6.0 ਮਿਲੀਗ੍ਰਾਮ/ਡੈਸੀਮੀਟਰ
ਹਾਈ ਯੂਰਿਕ ਐਸਿਡ ਦੇ ਲੱਛਣ
- ਜੋੜਾਂ ‘ਚ ਦਰਦ
- ਉੱਠਣ ਬੈਠਣ ‘ਚ ਪ੍ਰੇਸ਼ਾਨੀ ਹੋਣੀ
- ਜੋੜਾਂ ‘ਚ ਗੱਠ ਦੀ ਸ਼ਿਕਾਇਤ ਹੋਣੀ
- ਗੱਠਾਂ ‘ਚ ਸੋਜ
- ਸ਼ੂਗਰ ਲੈਵਲ ਵਧਣਾ
ਹਾਈਪਰਰਿਸੀਮੀਆ ਦੇ ਕਾਰਨ
- ਗਲਤ ਖਾਣ-ਪੀਣ
- ਜ਼ਿਆਦਾ ਭਾਰ ਹੋਣਾ
- ਸ਼ੂਗਰ
- ਜੈਨੇਟਿਕ
- ਸੋਰਾਸਿਸ
- ਅਲਕੋਹਲ ਦਾ ਸੇਵਨ
ਆਓ ਹੁਣ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸਦੇ ਹਾਂ ਜਿਨ੍ਹਾਂ ਨਾਲ ਤੁਸੀਂ ਯੂਰਿਕ ਐਸਿਡ ਨੂੰ ਕੰਟਰੋਲ ਕਰ ਸਕੋਗੇ…
- ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਦਿਨ ਵਿਚ ਘੱਟੋ-ਘੱਟ 8-9 ਗਲਾਸ ਪਾਣੀ ਪੀਣ ਨਾਲ ਕਿਡਨੀ ਐਕਟਿਵ ਰਹੇਗੀ ਅਤੇ ਸਰੀਰ ਵਿਚੋਂ ਐਸਿਡ ਬਾਹਰ ਨਿਕਲ ਜਾਵੇਗਾ।
- ਨਿੰਬੂ ‘ਚ ਵਿਟਾਮਿਨ ਸੀ ਹੁੰਦਾ ਹੈ ਜੋ ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਇਸ ਦੇ ਲਈ ਰੋਜ਼ਾਨਾ 1 ਗਲਾਸ ਕੋਸੇ ਪਾਣੀ ‘ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਖਾਲੀ ਪੇਟ ਪੀਓ।
- 1 ਗਲਾਸ ਪਾਣੀ ਵਿਚ 1/2 ਚਮਚ ਬੇਕਿੰਗ ਸੋਡਾ ਮਿਲਾ ਕੇ ਹਫਤੇ ਵਿਚ 2 ਵਾਰ ਪੀਓ। ਇਹ ਨੁਸਖ਼ਾ ਯੂਰਿਨ ਰਾਹੀਂ ਐਸਿਡ ਨੂੰ ਕੱਢਣ ਵਿੱਚ ਸਹਾਇਤਾ ਕਰੇਗਾ।
- ਭੋਜਨ ਦੇ ਬਾਅਦ ਗੁਣਗੁਣੇ ਪਾਣੀ ਦੇ ਨਾਲ ਚੁਟਕੀਭਰ ਅਜਵਾਇਣ ਲਓ। ਇਸ ਤੋਂ ਇਲਾਵਾ ਖਾਣਾ ਪਕਾਉਂਦੇ ਸਮੇਂ ਵੀ ਅਜਵਾਇਣ ਦੀ ਵਰਤੋਂ ਕਰੋ। ਇਸ ਨਾਲ ਯੂਰਿਕ ਐਸਿਡ ਕੰਟਰੋਲ ਹੋਵੇਗਾ।
- ਸੇਬ ਦਾ ਸਿਰਕਾ ਵੀ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਇਸ ਦੇ ਲਈ 1 ਗਲਾਸ ਗੁਣਗੁਣੇ ਪਾਣੀ ‘ਚ 2 ਚਮਚ ਸਿਰਕੇ ਪਾ ਕੇ ਪੀਓ।
- ਪੋਟਾਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਖੀਰੇ ਦਾ ਜੂਸ ਵੀ ਕਿਡਨੀ ਨੂੰ ਡੀਟੌਕਸ ਕਰਦਾ ਹੈ ਅਤੇ ਜਿਸ ਨਾਲ ਯੂਰਿਕ ਐਸਿਡ ਕੰਟਰੋਲ ‘ਚ ਰਹਿੰਦਾ ਹੈ।