jharkhand sahibganj earthquake: ਝਾਰਖੰਡ ਦੇ ਸਾਹਿਬਗੰਜ ਖੇਤਰ ਵਿੱਚ ਸ਼ੁੱਕਰਵਾਰ ਦੁਪਹਿਰ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੁਚਾਲ ਦੀ ਤੀਬਰਤਾ 4.3 ਸੀ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝੱਟਕੇ ਦੁਪਹਿਰ 12.30 ਵਜੇ ਮਹਿਸੂਸ ਕੀਤੇ ਗਏ ਹਨ। ਫਿਲਹਾਲ ਕੋਈ ਜਾਨ ਜਾਂ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਇਸ ਤੋਂ ਪਹਿਲਾਂ 8 ਅਗਸਤ ਨੂੰ ਓਡੀਸ਼ਾ ਦੇ ਗੰਜਮ ਅਤੇ ਗਜਪਤੀ ਜ਼ਿਲ੍ਹਿਆਂ ਵਿੱਚ ਰਿਕਟਰ ਪੈਮਾਨੇ ਤੇ 3.8 ਮਾਪ ਦੇ ਭੂਚਾਲ ਦੇ ਹਲਕੇ ਝੱਟਕੇ ਮਹਿਸੂਸ ਕੀਤੇ ਗਏ ਸਨ। ਕਿਸੇ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਮੌਸਮ ਵਿਭਾਗ ਦੇ ਅਨੁਸਾਰ ਭੂਚਾਲ ਬਰਹਮਪੁਰ ਦੇ 73 ਕਿਲੋਮੀਟਰ ਦੱਖਣ-ਪੱਛਮ ਵਿੱਚ ਆਇਆ ਸੀ। 19 ਅਗਸਤ ਨੂੰ, ਇੰਡੋਨੇਸ਼ੀਆ ਦੇ ਪੱਛਮੀ ਬੇਂਗਕੂਲੂ ਸੂਬੇ ਵਿੱਚ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਸੀ। ਦੇਸ਼ ਦੀ ਮੌਸਮ ਵਿਗਿਆਨ ਅਤੇ ਭੂ-ਵਿਗਿਆਨ ਏਜੰਸੀ ਨੇ ਰਿਕਟਰ ਪੈਮਾਨੇ ‘ਤੇ 6.8 ਦਾ ਭੂਚਾਲ ਦਰਜ ਕੀਤਾ ਹੈ। ਭੂਚਾਲ ਸਵੇਰੇ 5.29 ਵਜੇ ਬੇਂਗਕੂਲੂ ਉਤਾਰਾ ਜ਼ਿਲ੍ਹੇ ਦੇ ਦੱਖਣ-ਪੱਛਮ ਵਿੱਚ, 78 ਕਿਲੋਮੀਟਰ ਦੂਰ ਅਤੇ ਸਮੁੰਦਰ ਦੇ ਤਲ ਤੋਂ 11 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਸੀ।