Chandigarh will not have : ਚੰਡੀਗੜ੍ਹ ਵਿਚ ਅਜੇ ਵੀਕੈਂਡ (ਸ਼ਨੀਵਾਰ ਤੇ ਐਤਵਾਰ) ’ਤੇ ਲੌਕਡਾਊਨ ਨਹੀਂ ਲੱਗੇਗਾ। ਪ੍ਰਸ਼ਾਸਨ ਇਸ ਦੇ ਲਈ ਕੇਂਦਰ ਦੇ ਹੁਕਮਾਂ ਦੀ ਉਡੀਕ ਕਰੇਗਾ। ਸ਼ੁੱਕਰਵਾਰ ਨੂੰ ਪ੍ਰਸ਼ਾਸਕ ਵੀਪੀ ਸਿੰਘ ਬਦਨੋਰ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ਸ਼ਹਿਰ ਵਿਚ ਜਾਗਰੂਕਤਾ ਲਈ ਸਪੈਸ਼ਲ ਕੈਂਪੇਨ ਚਲਾਉਣ ਦਾ ਫੈਸਲਾ ਲਿਆ ਗਿਆ।
ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਪੈਸ਼ਲ ਕੈਂਪੇਨ ਚਲਾਏਗਾ। ਇਸ ਕੈਂਪੇਨ ਅਧੀਨ 3 ਡਬਲਿਊ ’ਤੇ ਫੋਕਸ ਕੀਤਾ ਜਾਵੇਗਾ। ਇਸ ਦੇ ਲਈ ਕੌਂਸਲਰ, ਰੇਜਿਡੈਂਟ ਵੈਲਫੇਅਰ ਐਸੋਸੀਏਸ਼ਨ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨ, ਐਨਜੀਓ ਦੀ ਮਦਦ ਲਈ ਜਾਵੇਗੀ। ਇਸ ਕੈਂਪੇਨ ਅਧੀਨ ਲੋਕਾਂ ਨੂੰ ਸਮੇਂ-ਸਮੇਂ ’ਤੇ ਹੱਥ ਧੋਣ, ਮਾਸਕ ਪਹਿਨਣ ਅਤੇ ਸਰੀਰਕ ਦੂਰੀ ਬਣਾਈ ਰਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸ਼ਹਿਰ ਦੀਆਂ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੇ ਆਲੇ-ਦੁਆਲੇ ਕਿਸੇ ਵੀ ਕੋਰੋਨਾ ਸ਼ੱਕੀ ਨੂੰ ਮਿਲਣ ’ਤੇ ਸਿਹਤ ਵਿਭਾਗ ਨੂੰ ਜਾਣਕਾਰੀ ਦੇਣ।
ਦੱਸਣਯੋਗ ਹੈ ਕਿ ਐਮਸੀ ਕਮਿਸ਼ਨਰ ਨੂੰ ਵੀ ਮਾਰਕੀਟ ਦੇ ਸਾਰੇ ਵੈਂਟਰ ਦਾ ਐਂਟੀਜਨ ਟੈਸਟਿੰਗ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਏਰੀਆ ਕਮੇਟੀ ਪ੍ਰਸ਼ਾਸਕ ਨੇ ਨਗਰ ਨਿਗਮ ਕਮਿਸ਼ਨਰ ਕੇਕੇ ਯਾਦਵ ਨੂੰ ਹੁਕਮ ਦਿੱਤੇ ਹਨ ਕਿ ਉਹ ਕਾਊਂਸਲਰਸ ਨਾਲ ਮਿਲ ਕੇ ਏਰੀਆ ਕਮੇਟੀ ਗਠਿਤ ਕਰਨ, ਜੋ ਵੱਖ-ਵੱਖ ਏਰੀਆ ਵਿਚ ਲੋਕਲ ਪ੍ਰਸ਼ਾਸਨ ਵਿਚ ਮਦਦ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਰੈਜੀਡੈਂਟਸ ਹਾਈਜੇਨਿਕ ਪ੍ਰੈਕਟਿਸ ਅਪਣਾਉਣ, ਮਾਸਕ ਪਹਿਨਣ ਅਤੇ ਫਿਜ਼ੀਕਲ ਡਿਸਟੈਂਸਿੰਗ ਦਾ ਧਿਆਨ ਰਖਣ। ਪ੍ਰਸ਼ਾਸਕ ਬਦਨੌਰ ਨੇ ਹੁਕਮ ਦਿੱਤੇ ਹਨ ਕਿ ਡਾਇਰੈਕਟਰ ਐਜੂਕੇਸ਼ਨ ਆਨਲਾਈਨ ਐਜੂਕੇਸ਼ਨ ਰਾਹੀਂ ਸਾਰੇ ਵਿਦਿਆਰਥੀਆਂ ਨੂੰ ਹਾਈਜੀਨ ਪ੍ਰੈਕਟਿਸ ਦੀ ਜਾਣਕਾਰੀ ਦੇਣ ਨੂੰ ਯਕੀਨੀ ਬਣਾਉਣ।