Alerts issued in these five : ਪਠਾਨਕੋਟ ਦੇ ਮਾਧੋਪੁਰ ਦੇ ਕੋਲ ਪਿੰਡ ਥਰਿਆਲ ਵਿਚ ਘਰ ਅੰਦਰ ਦਾਖਲ ਹੋ ਕੇ ਪਰਿਵਾਰ ’ਤੇ ਹਮਲਾ ਕਰਕੇ ਲੁੱਟ ਕਰਨ ਦੇ ਮਾਮਲੇ ਵਿਚ ਏਡੀਜੀਪੀ ਕਾਨੂੰਨ ਵਿਵਸਥਾ ਨੇ ਹੁਕਮ ਜਾਰੀ ਕਰਕੇ ਸੂਬੇ ਦੇ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਅਲਰਟ ਰਹਿਣ ਲਈ ਕਿਹਾ ਹੈ। ਹੁਕਮਾਂ ਵਿਚ ਪਠਾਨਕੋਟ, ਐਸਏਐਸ ਨਗਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਰੂਪਨਗਰ ਦੇ ਐਸਐਸਪੀ ਨੂੰ ਏਡੀਜੀਪੀ ਨੇ ਕਿਹਾ ਹੈ ਕਿ ਪਠਾਨਕੋਟ ਦੇ ਪਿੰਡ ਥਰਿਆਲ ਵਿਚ ਇਕ ਵਾਰਦਾਤ ਹੋਈ ਹੈ, ਜਿਸ ਵਿਚ ਅਣਪਛਾਤੇ ਲੋਕਾਂ ਨੇ ਪਰਿਵਾਰ ’ਤੇ ਹਮਲਾ ਕਰਕੇ ਲੁੱਟ ਕੀਤੀ।
ਉਨ੍ਹਾਂ ਕਿਹਾ ਕਿ ਇਹ ’ਕਾਲਾ ਕੱਛਾ ਗੈਂਗ’ ਦਾ ਕੰਮ ਹੋ ਸਕਦਾ ਹੈ। ਇਸ ਤੋਂ ਹਿਮਾਚਲ ਵਿਚ ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਇਸ ਕਾਰਨ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿਚ ਚੌਕਸੀ ਵਰਤਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਐਸਐਸਪੀ ਆਪਣੇ-ਆਪਣੇ ਅਧਿਕਾਰ ਖੇਤਰ ਵਿਚ ਹਿਮਾਚਲ ਦੇ ਨਾਲ ਲੱਗਦੇ ਇੰਟਰ ਸਟੇਟ ਨਾਕਿਆਂ ’ਤੇ ਮੋਬਾਈਲ ਪੈਟਰੋਲਿੰਗ ਅਤੇ ਪੈਦਲ ਪੈਟਰੋਲਿੰਗ ਵਧਾ ਦੇਮ, ਤਾਂਜੋ ਅਜਿਹੀ ਵਾਰਦਾਤ ਨਾ ਹੋਵੇ।
ਦੱਸਣਯੋਗ ਹੈ ਕਿ ਪਠਾਨਕੋਟ ਜ਼ਿਲ੍ਹੇ ਦੇ ਥਰਿਆਲ ਪਿੰਡ ’ਚ ਬੁੱਧਵਾਰ ਰਾਤ ਨੂੰ ਅਚਾਨਕ ਇਕ ਪਰਿਵਾਰ ’ਤੇ ਉਸ ਵੇਲੇ ਅਣਪਛਾਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਸੌਂ ਰਹੇ ਸਨ। ਇਸ ਘਟਨਾ ਵਿਚ ਪਰਿਵਾਰ ਦੇ ਮੁਖੀ ਦੀ ਮੌਤ ਹੋ ਗਈ, ਉਥੇ ਹੀ ਪੰਜ ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੇ ਘਰ ਵਿਚ ਸਾਮਾਨ ਖਿਲਰਿਆ ਹੋਇਆ ਮਿਲਿਆ ਅਤੇ ਕੁਝ ਸਾਮਾਨ ਚੋਰੀ ਵੀ ਹੋਇਆ, ਜਿਸ ‘ਤੇ ਪੁਲਿਸ ਵੱਲੋਂ ਲੁੱਟ ਦੇ ਮੰਤਵ ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਕਹੀ ਜਾ ਰਹੀ ਹੈ।