Colonel Sarfaraz of Jalandhar : ਜਲੰਧਰ ਦੇ ਕਰਨਲ ਸਰਫਰਾਜ ਨੂੰ ਕੇਂਦਰ ਸਰਕਾਰ ਦੇ ਖੇਡ ਮੰਤਰਾਲਾ ਵੱਲੋਂ ਸਪੋਰਟਸ ਐਂਡ ਐਡਵੈਂਚਰ ਐਵਾਰਡ-2020 ਲਈ ਚੁਣਿਆ ਗਿਆ ਹੈ। ਜਿਸ ਅਧੀਨ ਉਨ੍ਹਾਂ ਨੂੰ ਪਿਛਲੇ ਸਾਲ ਏਸ਼ੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਟਸ ਫਤਿਹ ਕਰਨ ਲਈ ’ਤੇਨਜਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ-2020’ ਨਾਲ ਨਿਵਾਜਿਆ ਜਾਵੇਗਾ। ਇਸ ਦੇ ਨਾਲ ਹੀ ਉਹ ਜਲੰਧਰ ਦੇ ਇਕੋ-ਇਕ ਵਿਅਕਤੀ ਬਣ ਗਏ ਹਨ, ਜਿਨ੍ਹਾਂ ਨੂੰ ਇਹ ਐਵਾਰਡ ਮਿਲੇਗਾ।
ਪੈਰਾਸ਼ੂਟ ਰੈਜੀਮੈਂਟ ਦੇ ਕਰਨਲ ਸਰਫਰਾਜ ਇਸ ਸਮੇਂ ਨੈਸ਼ਨਲ ਇੰਸਟੀਚਿਊਟ ਆਫ ਮਾਊਂਟੇਨਰਿੰਗ ਐਂਡ ਅਲਾਇਡ ਸਪੋਰਟਸ ਦੇ ਪ੍ਰਿੰਸੀਪਲ ਡਾਇਰੈਕਟਰ ਹਨ ਅਤੇ ਇਸ ਅਹੁਦੇ ਅਤੇ ਇਸ ਅਹੁਦੇ ’ਤੇ ਰਹਿੰਦੇ ਹੋਏ ਉਹ ਬਾਰਤੀ ਆਰਮੀ ਦੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਮਾਊੱਂਡ ਐਵਰੇਸਟ ਨੂੰ ਫਤਿਹ ਕੀਤਾ। ਕਰਨਲ ਸਰਫਰਾਜ ਨੇ ਪਿਛਲੇ ਸਾਲ ਆਪਣੇ ਸਾਥੀਆਂ ਦੀ ਅਗਵਾਈ ਕਰਦੇ ਹੋਏ ਭਾਰਤ ਤੋਂ ਮਲੇਸ਼ੀਆ ਤੱਕ ਸਾਈਕਿਲ 40 ਦਿਨਾਂ ਵਿਚ 4040 ਕਿਲੋਮੀਟਰ ਦਾ ਸਫਰ ਤੈਅ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਏਸ਼ੀਆ ਬੁੱਕ ਆਫ ਰਿਕਾਰਡ ’ਚ ਵੀ ਦਰਜ ਕੀਤਾ ਗਿਆ ਹੈ। ਸਰਫਰਾਜ ਹੁਣ ਵੀ ਚਾਇਨਾ ਬਾਰਡਰ ’ਤੇ ਇਕ ਪਰਬੱਤ ਨੂੰ ਫਤਿਹ ਕਰਨ ਦੇ ਮਿਸ਼ਨ ’ਤੇ ਗਏ ਹੋਏ ਹਨ। ਦੱਸਣਯੋਗ ਹੈ ਕਿ ਸਰਫਰਾਜ ਦਾ ਪੂਰਾ ਪਰਿਵਾਰ ਆਰਮੀ ਨੂੰ ਸਮਰਪਿਤ ਹੈ। ਕਰਨਰਲ ਸਰਰਾਜ ਇਸ ਸਮੇਂ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਦੇ ਰੂਪ ’ਚ ਆਰਮੀ ਵਿਚ ਸ਼ਾਮਲ ਹਨ ਅਤੇ ਉਨ੍ਹਾਂ ਦਾ ਪਰਿਵਾਰ 118 ਸਾਲ ਆਰਮੀ ਵਿਚ ਪੂਰੇ ਕਰ ਚੁੱਕਾ ਹੈ। ਕਰਨਰਲ ਸਰਫਰਾਜ ਦੇ ਪਿਤਾ ਓਲੰਪੀਅਨ ਕਰਨਲ ਬਲਬੀਰ ਸਿੰਘ ਦੇ ਦਾਦਾ ਜਗਤ ਸਿੰਘ 35 ਸਿੱਖ ਰੈਜੀਮੈਂਟ ’ਚ ਸਨ। ਉਨ੍ਹਾਂ ਨੇ ਫਰਾਂਸ ਵਿਚ 1914 ਦੀ ਫਰਸਟ ਵਰਲਡ ਵਾਰ ਲੜੀ ਸੀ। ਪਿਤਾ ਗੱਜਣ ਹਾਕੀ ਪਲੇਅਰ ਸਨ ਅਤੇ ਉਹ ਫਰਸਟ ਸਿੱਖ ਰੈਜੀਮੈਂਟ ਵਿਚ ਸਨ ਅਤੇ ਉਨ੍ਹਾਂ ਨੇ ਸੈਕੰਡ ਵਰਲਡ ਵਾਰ ਵਿਚ ਭੂਮਿਕਾ ਨਿਭਾਈ।
1947 ਭਾਰਤ-ਪਾਕਿ ਵੰਡ ਵਿਚ ਸ਼੍ਰੀਨਗਰ ਏਅਰਪੋਰਟ ਨੂੰ ਬਚਾਉਂਦੇ ਹੋਏ ਉਨ੍ਹਾਂ ਦੀ ਬਾਂਹ ’ਤੇ ਗੋਲੀ ਵੀ ਲੱਗੀ ਸੀ। ਕਰਨਲ ਬਲਬੀਰ ਸਿੰਘ ਦੇ ਵੱਡੇ ਭਰਾ ਪ੍ਰੀਤਮ ਸਿੰਘ ਵੀ ਕਰਨਲ ਰਿਟਾਇਰਡ ਹੋਏ, ਜਿਨ੍ਹਾਂ ਨੇ 1971 ਦੀ ਜੰਗ ਲੜੀ ਅਤੇ ਉਨ੍ਹਾਂ ਦੀ ਧੀ ਆਰਪੀ ਸਿੰਘ ਵੀ ਕਰਨਲ ਰਿਟਾਇਰਡ ਹੈ। ਇਸ ਤੋਂ ਇਲਾਵਾ ਕਰਨਲ ਸਰਫਰਾਜ ਦੇ ਪਿਤਾ ਰਿਟਾਇਰਡ ਕਰਨਲ ਬਲਬੀਰ ਸਿੰਘ ਹਾਕੀ ਵਿਚ ਓਲੰਪਿਕ ਮੈਡਲਿਸਟ ਹਨ। ਇਨ੍ਹਾਂ ਦੇ ਦੇਸ਼ ਲਈ ਲੜਾਈ ਤਾਂ ਨਹੀਂ ਲੜੀ ਪਰ ਇਨ੍ਹਾਂ ਲਈ ਪਲੇ-ਗ੍ਰਾਊਂਡ ਹੀ ਬੈਟਲ ਗ੍ਰਾਊਂਡ ਰਹੀ ਹੈ। ਕਈ ਦੇਸ਼ਾਂ ਨਾਲ ਹਾਕੀ ਖੇਡਦੇ ਹੋਏ ਕਰਨਲ ਬਲਬੀਰ ਸਿੰਘ ਨੇ ਆਪਣੇ ਦਮ ’ਤੇ ਮੈਚ ਭਾਰਤ ਨੂੰ ਜਿਤਾਏ ਹਨ। ਇਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਸਾਲ 1968 ਦਾ ਅਰਜੁਨ ਐਵਾਰਡ ਮਿਲਿਆ ਸੀ ਅਤੇ ਉਹ ਉਸ ਸਮੇਂ ਇੰਡੀਅਨ ਮਿਲਟਰੀ ਵਿਚ ਫਰਸਟ ਜੈਂਟਲਮੈਨ ਕੈਡਿਟ ਸਨ।