rohit sharma khel ratna award confirmed: ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਣੇ ਖੇਡ ਜਗਤ ਦੇ ਪੰਜ ਦਿੱਗਜ ਖਿਡਾਰੀਆਂ ਨੂੰ ਇਸ ਸਾਲ ਦੇਸ਼ ਦਾ ਸਰਵਉਚ ਖੇਡ ਪੁਰਸਕਾਰ ‘ਰਾਜੀਵ ਗਾਂਧੀ ਖੇਡ ਰਤਨ’ ਪੁਰਸਕਾਰ ਦਿੱਤਾ ਜਾਵੇਗਾ। ਖੇਲ ਪੁਰਸਕਾਰ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਖੇਲ ਰਤਨ ਪੰਜ ਲੋਕਾਂ ਨੂੰ ਦਿੱਤਾ ਜਾਵੇਗਾ। ਰੋਹਿਤ ਖੇਡ ਰਤਨ ਪ੍ਰਾਪਤ ਕਰਨ ਵਾਲਾ ਚੌਥਾ ਕ੍ਰਿਕਟਰ ਹੋਵੇਗਾ। ਉਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਐਮ ਐਸ ਧੋਨੀ ਨੂੰ ਖੇਲ ਰਤਨ ਪੁਰਸਕਾਰ ਮਿਲਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 29 ਅਗਸਤ ਨੂੰ ਸਪੋਰਟਸ ਡੇਅ ਦੇ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਸਿੰਘ ਕੋਵਿੰਦ ਖਿਡਾਰੀਆਂ ਨੂੰ ਖੇਲ ਰਤਨ ਐਵਾਰਡ ਦੇਣਗੇ। ਇਸ ਵਿਸ਼ੇਸ਼ ਮੌਕੇ ਤੇ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਰੋਹਿਤ ਸ਼ਰਮਾ ਨੂੰ ਵਿਸ਼ੇਸ਼ ਢੰਗ ਨਾਲ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਬੀਸੀਸੀਆਈ ਨੇ ਟਵੀਟ ਕੀਤਾ, “ਰੋਹਿਤ ਸ਼ਰਮਾ ਨੂੰ ਭਾਰਤ ਦੇ ਸਰਬੋਤਮ ਖੇਡ ਸਨਮਾਨ, ਰਾਜੀਵ ਗਾਂਧੀ ਖੇਲ ਰਤਨ ਐਵਾਰਡ, 2020 ਨਾਲ ਸਨਮਾਨਿਤ ਕੀਤੇ ਜਾਣ ਲਈ ਵਧਾਈ। ਉਹ ਇਹ ਪੁਰਸਕਾਰ ਪ੍ਰਾਪਤ ਕਰਨ ਵਾਲਾ ਚੌਥਾ ਭਾਰਤੀ ਕ੍ਰਿਕਟਰ ਹੈ। ਸਾਨੂੰ ਤੁਹਾਡੇ ਉੱਤੇ ਮਾਣ ਹੈ, ਹਿੱਟਮੈਨ।”
ਧਿਆਨ ਯੋਗ ਹੈ ਕਿ ਰੋਹਿਤ ਸ਼ਰਮਾ, ਮਹਿਲਾ ਪਹਿਲਵਾਨ ਵਿਨੇਸ਼ ਫੋਗਟ, ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ, ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਅਤੇ ਪੈਰਾ ਅਥਲੀਟ ਮਾਰੀਅਪਨ ਥੇਂਗਾਵੇਲੂ ਨੂੰ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਮੌਕੇ ‘ਤੇ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖੇਡ ਦਿਵਸ ਦੇ ਮੌਕੇ ‘ਤੇ ਇਸ਼ਾਂਤ ਸ਼ਰਮਾ ਸਣੇ 27 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਸਾਕਸ਼ੀ ਮਲਿਕ ਅਤੇ ਮੀਰਾਬਾਈ ਚਾਨੂ ਦੇ ਨਾਮ ਅਵਾਰਡਾਂ ਦੀ ਅੰਤਿਮ ਸੂਚੀ ਵਿੱਚੋਂ ਹਟਾ ਦਿੱਤੇ ਗਏ ਹਨ। ਇਨ੍ਹਾਂ ਦੋਵਾਂ ਦੇ ਨਾਮ ਵੀ ਅਰਜੁਨ ਅਵਾਰਡ ਲਈ ਸਿਫਾਰਸ਼ ਕੀਤੇ ਗਏ ਸਨ।