PU will now also have a photography course : ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਓਪਨ ਲਰਨਿੰਗ (USOL) ਵਿੱਚ ਹੁਣ ਵਿਦਿਆਰਥੀ 2020-21 ਸੈਸ਼ਨ ਤੋਂ ਤਿੰਨ ਹੋਰ ਨਵੇਂ ਪੀਜੀ ਕੋਰਸ ਕਰ ਸਕਣਗੇ, ਜਿਨ੍ਹਾਂ ਵਿਚ ਡਿਪਲੋਮਾ ਸੋਸ਼ਲ ਵਰਕ, ਐਜੂਕੇਸ਼ਨ ਮੈਨੇਜਮੈਂਟ ਤੇ ਲੀਡਰਸ਼ਿਪ ਅਤੇ ਫੋਟੋਗ੍ਰਾਫੀ ਸ਼ਾਮਲ ਹਨ।
ਦੱਸਣਯੋਗ ਹੈ ਕਿ USOL ਵਿਚ ਵੱਖ-ਵੱਖ ਕੋਰਸਾਂ ਦੇ ਦਾਖਲੇ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਵਿਭਾਗ ਦੀ ਮੁਖੀ ਪ੍ਰੋ ਮਧੁਰਿਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਕੋਰਸਾਂ ਵਿੱਚ ਬਿਨ੍ਹਾਂ ਲੇਟ ਫੀਸ ਦਾਖਲੇ ਦੀ ਆਖਰੀ ਮਿਤੀ 30 ਸਤੰਬਰ ਹੈ। ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ http://usoladmissions.puchd.ac.in/ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।