Children Of 12 Years: ਜੈਨੇਵਾ: ਪੂਰੀ ਦੁਨੀਆ ਵਿੱਚ ਕੋਰੋਨਾ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (WHO) ਨੇ ਵੱਲੋਂ ਨਵੀਂ ਸਲਾਹ ਦਿੱਤੀ ਗਈ ਹੈ। ਜਿਸ ਵਿੱਚ WHO ਨੇ ਕਿਹਾ ਹੈ ਕਿ ਕੋਰੋਨਾ ਤੋਂ ਬਚਣ ਲਈ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬਾਲਗਾਂ ਵਾਂਗ ਮਾਸਕ ਪਹਿਨਣੇ ਚਾਹੀਦੇ ਹਨ। WHO ਨੇ ਸ਼ਨੀਵਾਰ ਨੂੰ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਮਾਸਕ ਪਹਿਨਣ ਦੇ ਨਵੇਂ ਨਿਯਮ ਜਾਰੀ ਕੀਤੇ ਹਨ। WHO ਅਨੁਸਾਰ ਵੱਖ-ਵੱਖ ਦੇਸ਼ਾਂ ਵਿੱਚ ਬਾਲਗਾਂ ਦੇ ਮਾਸਕ ਪਹਿਨਣ ਦੇ ਨਿਯਮ ਬੱਚਿਆਂ ‘ਤੇ ਵੀ ਲਾਗੂ ਕੀਤੇ ਜਾਣੇ ਚਾਹੀਦੇ ਹਨ।
ਇਸ ਮਾਮਲੇ ਵਿੱਚ WHO ਨੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਚਿਆਂ ਰਾਹੀਂ ਕੋਰੋਨਾ ਦੀ ਲਾਗ ਕਿਵੇਂ ਫੈਲਦੀ ਹੈ, ਪਰ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਕੋਰੋਨਾ ਦੀ ਲਾਗ ਕਿਸ਼ੋਰਾਂ ਰਾਹੀਂ ਬਾਲਗਾਂ ਵਾਂਗ ਇਹ ਲਾਗ ਫੈਲ ਸਕਦੀ ਹੈ। WHO ਅਨੁਸਾਰ ਪੰਜ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਨਹੀਂ ਪਹਿਨਣੇ ਚਾਹੀਦੇ ਹਨ।
ਦਰਅਸਲ, 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਇਹ ਸੁਝਾਅ ਦਿੱਤਾ ਗਿਆ ਹੈ ਕਿ ਪਰਿਵਾਰਕ ਮੈਂਬਰ ਮਾਸਕ ਪਹਿਨਣ ਅਤੇ ਹਟਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ। WHO ਨੇ ਕਿਹਾ ਹੈ ਕਿ 60 ਸਾਲ ਤੋਂ ਘੱਟ ਉਮਰ ਦੇ ਤੰਦਰੁਸਤ ਲੋਕਾਂ ਨੂੰ ਕੱਪੜੇ ਦੇ ਮਾਸਕ ਪਾਉਣੇ ਚਾਹੀਦੇ ਹਨ ਜਦੋਂ ਕਿ ਬਜ਼ੁਰਗ ਅਤੇ ਹੋਰ ਬਿਮਾਰੀਆਂ ਤੋਂ ਪੀੜਤ ਲੋਕਾਂ ਨੂੰ ਡਾਕਟਰੀ ਮਾਸਕ ਪਹਿਨਣੇ ਚਾਹੀਦੇ ਹਨ।