New Positive Corona patients : ਕੋਰੋਨਾ ਦੇ ਮਾਮਲੇ ਜਲੰਧਰ ’ਚ ਦਿਨੋ-ਦਿਨ ਵਧਦੇ ਜਾ ਰਹੇ ਹਨ। ਐਤਵਾਰ ਨੂੰ ਜ਼ਿਲ੍ਹੇ ਵਿਚ ਕੋਰੋਨਾ ਦੇ 97 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਮਰੀਜ਼ ਨੇ ਵੀ ਕੋਰੋਨਾ ਦੇ ਚੱਲਦਿਆਂ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 5279 ਹੋ ਗਈ ਹੈ। ਉਥੇ ਹੀ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 131 ਹੋ ਗਈ ਹੈ
ਦੱਸਣਯੋਗ ਹੈ ਕਿ ਬੀਤੇ ਦਨ ਵੀ ਜ਼ਿਲ੍ਹੇ ਵਿਚ ਕੋਰੋਨਾ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿਚ ਸੀਐਚਸੀ ਕਰਤਾਰਪੁਰ ਵਿਚ ਤਾਇਨਾਤ ਫਾਰਮੇਸੀ ਅਫਸਰ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਕੋਰੋਨਾ ਦੇ 110 ਲੋਕਾਂ ਜੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ। ਇਨ੍ਹਾਂ ਵਿਚ ਬੈਂਕ, ਪੁਲਿਸ, ਸਿਹਤ ਮੁਲਾਜ਼ਮ ਸਣੇ ਉਦਯੋਗਪਤੀ ਵੀ ਸ਼ਾਮਲ ਹਨ। ਜਦਕਿ ਮਰਨ ਵਾਲਿਆਂ ਵਿਚ ਪਿੰਡ ਭਾਦਿਆਨਾ ਤੋਂ 47 ਸਾਲਾ ਵਿਅਕਤੀ, ਬਸਤੀ ਗੁਜਾਂ ਤੋਂ 80 ਸਾਲਾ, ਗੜ੍ਹਾ ਤੋਂ 40 ਸਾਲਾ, ਅਸ਼ੋਕ ਵਿਹਾਰ ਸੋਢਲ ਤੋਂ 48 ਸਾਲਾ, ਲੰਮਾ ਪਿੰਡ ਤੋਂ 73 ਸਾਲਾ, ਜਲੰਧਰ ਕੈਂਟ ਤੋਂ 58 ਸਾਲਾ, ਕਰਤਾਰਪੁਰ ਤੋਂ 64 ਸਾਲਾ ਅਤੇ ਬਾਨੀਆ ਮੁਹੱਲਾ ਤੋਂ 52 ਸਾਲਾ ਵਿਅਕਤੀ (ਫਾਰਮੇਸੀ ਅਫਸਰ) ਦੀ ਮੌਤ ਹੋਈ।
ਇਸ ਦੌਰਾਨ 49 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਵਿਚ ਆਈਸੋਲੇਸ਼ਨ ਲਈ ਰਵਾਨਾ ਕੀਤਾ ਗਿਆ। ਦੱਸਣਯੋਗ ਹੈ ਕਿ ਹੁਣ ਤੱਕ 3152 ਮਰੀਜ਼ ਠੀਕ ਹੋਣ ’ਤੇ ਹਸਪਤਾਲੋਂ ਤੇ ਕੋਵਿਡ ਕੇਅਰ ਸੈਂਟਰਾਂ ਤੋਂ ਘਰਾਂ ਨੂੰ ਪਰਤ ਚੁੱਕੇ ਹਨ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚੋਂ ਸ਼ਨੀਵਾਰ ਨੂੰ 1247 ਲੋਕਾਂ ਦੀ ਰਿਪੋਰਟ ਕੋਰੋਨਾ ਟੈਸਟ ਲਈ ਭੇਜੇ ਗਈ ਸੀ। ਕੁਝ ਤਕਨੀਕੀ ਕਾਰਣਾ ਕਰਕੇ ਸਰਕਾਰੀ ਮੈਡੀਕਲ ਕਾਲਜ ਤੋਂ ਸੈਂਪਲਾਂ ਦੀ ਰਿਪੋਰਟ ਨਹੀਂ ਆਈ, ਜਦਕਿ ਆਰਡੀਡੀਐਲ ਅਤੇ ਨਿੱਜੀ ਲੈਬ ਤੋਂ 110 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ।