Corona’s wrath in : ਸੂਬੇ ‘ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ। ਇਸ ਖਤਰਨਾਕ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਨਾਲ ਹੀ ਮਾਸਕ ਪਹਿਨਣ ਦੀ ਵੀ ਹਦਾਇਤ ਦਿੱਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਵੀ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਜਿਲ੍ਹਾ ਗੁਰਦਾਸਪੁਰ ਵਿਖੇ ਇਸ ਖਤਰਨਾਕ ਵਾਇਰਸ ਨਾਲ 3 ਲੋਕਾਂ ਦੀ ਮੌਤ ਹੋ ਗਈ। ਜਿਲ੍ਹੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 39 ਤਕ ਪੁੱਜ ਗਈ ਹੈ। ਅੱਜ ਜਿਨ੍ਹਾਂ ਵਿਅਕਤੀਆਂ ਨੇ ਕੋਰੋਨਾ ਕਾਰਨ ਦਮ ਤੋੜਿਆ ਉਨ੍ਹਾਂ ਵਿਚੋਂ ਇਕ ਧਾਰੀਵਾਲ ਦਾ 73 ਸਾਲਾ ਵਿਅਕਤੀ, ਬਟਾਲਾ ਦਾ 73 ਸਾਲਾ ਡਾਕਟਰ ਤੇ ਇਕ ਗੁਰਦਾਸਪੁਰ ਦੇ ਨੇੜਲੇ ਪਿੰਡ ਦਾ 49 ਸਾਲਾ ਵਿਅਕਤੀ ਹੈ।
ਪੰਜਾਬ ‘ਚ ਕੋਰੋਨਾ ਦੇ ਸਭ ਤੋਂ ਵਧ ਕੇਸ ਜਿਲ੍ਹਾ ਲੁਧਿਆਣੇ ਤੋਂ ਹਨ। ਉਥੇ ਕੋਰੋਨਾ ਪੀੜਤਾਂ ਦੀ ਗਿਣਤੀ 8508 ਤਕ ਪੁੱਜ ਗਈ ਹੈ। ਇਸੇ ਤਰ੍ਹਾਂ ਜਲੰਧਰ ਵਿਖੇ 5259 ਕੇਸ, ਅੰਮ੍ਰਿਤਸਰ ‘ਚ 3190, ਮੋਹਾਲੀ ‘ਚ 2561, ਫਰੀਦਕੋਟ ‘ 788, ਸੰਗਰੂਰ ‘ਚ 1866, ਮੋਗਾ ‘ਚ 1114, ਕਪੂਰਥਲਾ ‘ਚ 845, ਨਵਾਂਸ਼ਹਿਰ ‘ਚ 573, ਫਾਜ਼ਿਲਕਾ ‘ਚ 633, ਰੂਪਨਗਰ ‘ਚ 675, ਤਰਨਤਾਰਨ ‘ਚ 655, ਪਠਾਨਕੋਟ ‘ਚ 877, ਫਤਿਹਗੜ੍ਹ ਸਾਹਿਬ ਵਿਖੇ 869 ਕੋਰੋਨਾ ਕੇਸ ਪਾਏ ਗਏ ਹਨ। ਪੰਜਾਬ ਵਿਚ ਹੁਣ ਤਕ ਕੋਰੋਨਾ ਕਾਰਨ 1059 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕੋਰੋਨਾ ਪੀੜਤਾਂ ਦੀ ਗਿਣਤੀ 35 ਹਜ਼ਾਰ ਤੋਂ ਵੀ ਪਾਰ ਹੋ ਚੁੱਕੀ ਹੈ।
ਅੱਜ ਸੂਬੇ ‘ਚ ਕੋਰੋਨਾ ਦੇ 1136 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 242 ਮਰੀਜ਼ ਲੁਧਿਆਣਾ ਤੋਂ, 188 ਪਟਿਆਲਾ ਤੋਂ ਅਤੇ 107 ਜਲੰਧਰ ਤੋਂ ਸਾਹਮਣੇ ਆਏ ਹਨ।ਅੱਜ ਕੁੱਲ੍ਹ 2226 ਮਰੀਜ਼ ਸਿਹਤਯਾਬ ਹੋਏ ਹਨ।ਅੱਜ ਸਭ ਤੋਂ ਵੱਧ 19 ਮੌਤਾਂ ਪਟਿਆਲਾ ‘ਚ ਹੋਈਆਂ ਹਨ। ਸੂਬੇ ‘ਚ ਕੁੱਲ 907160 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 41779 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 26528 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 14165 ਲੋਕ ਐਕਟਿਵ ਕੇਸ ਹਨ।