Rahul Gandhi condemns timing: ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ (CWC Meeting) ਦੀ ਅੱਜ ਇੱਕ ਮਹੱਤਵਪੂਰਨ ਬੈਠਕ ਹੋ ਰਹੀ ਹੈ। ਇਸ ਵਿੱਚ ਪਾਰਟੀ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਨਵਾਂ ਪਾਰਟੀ ਪ੍ਰਧਾਨ ਚੁਣਨ ਲਈ ਕਿਹਾ ਹੈ। ਉੱਥੇ ਹੀ ਇਸ ਬੈਠਕ ਤੋਂ ਇੱਕ ਦਿਨ ਪਹਿਲਾਂ 23 ਕਾਂਗਰਸ ਨੇਤਾਵਾਂ ਵੱਲੋਂ ਸੋਨੀਆ ਗਾਂਧੀ ਲਿਖਿਆ ਇੱਕ ਪੱਤਰ ਸਾਹਮਣੇ ਆਇਆ ਹੈ। ਇਸ ‘ਤੇ ਰਾਹੁਲ ਗਾਂਧੀ ਨੇ ਇਨ੍ਹਾਂ ਸਾਰੇ 23 ਨੇਤਾਵਾਂ ਦੀ ਅਲੋਚਨਾ ਕੀਤੀ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਇਨ੍ਹਾਂ ਸਾਰੇ ਨੇਤਾਵਾਂ ਦੀ ਭਾਜਪਾ ਨਾਲ ਮਿਲੀਭੁਗਤ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਵਿੱਚ ਅਗਵਾਈ ਦੇ ਮੁੱਦੇ ‘ਤੇ ਸੋਨੀਆ ਗਾਂਧੀ ਨੂੰ ਪੱਤਰ ਲਿਖਣ ਵਾਲੇ ਨੇਤਾਵਾਂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਪਾਰਟੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵਿਰੋਧੀ ਤਾਕਤਾਂ ਨਾਲ ਲੜ ਰਹੀ ਸੀ ਅਤੇ ਸੋਨੀਆ ਗਾਂਧੀ ਬੀਮਾਰ ਸੀ ਤਾਂ ਉਸ ਸਮੇਂ ਅਜਿਹਾ ਪੱਤਰ ਕਿਉਂ ਨਹੀਂ ਲਿਖਿਆ ਗਿਆ ਸੀ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਵਿੱਚ ਕਿਹਾ ਕਿ ਜਦੋਂ ਅਸੀਂ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵਿਰੋਧੀ ਤਾਕਤਾਂ ਵਿਰੁੱਧ ਲੜ ਰਹੇ ਸੀ ਅਤੇ ਸੋਨੀਆ ਬੀਮਾਰ ਸੀ ਤਾਂ ਉਸ ਸਮੇਂ ਇਹ ਪੱਤਰ ਕਿਉਂ ਨਹੀਂ ਲਿਖਿਆ ਗਿਆ?
ਲੀਡਰਸ਼ਿਪ ਦੇ ਮੁੱਦੇ ‘ਤੇ ਕਾਂਗਰਸ ਦੇ ਦੋਹਾਂ ਕੈਂਪਾਂ ਵਿੱਚ ਨਜ਼ਰ ਆਉਣ ਦੀ ਸਥਿਤੀ ਬਣਨ ਵਿਚਾਲੇ ਪਾਰਟੀ ਦੀ ਸਰਵਉੱਚ ਨੀਤੀ ਨਿਰਮਾਣ ਇਕਾਈ ਸੀਡਬਲਯੂਸੀ ਦੀ ਬੈਠਕ ਵੀਡੀਓ ਕਾਨਫਰੰਸ ਦੁਆਰਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ CWC ਦੀ ਬੈਠਕ ਤੋਂ ਇੱਕ ਦਿਨ ਪਹਿਲਾਂ ਪਾਰਟੀ ਵਿੱਚ ਉਸ ਸਮੇਂ ਰਾਜਨੀਤਿਕ ਤੂਫਾਨ ਆਇਆ ਜਦੋਂ 23 ਸੀਨੀਅਰ ਨੇਤਾਵਾਂ ਵੱਲੋਂ ਸੋਨੀਆ ਗਾਂਧੀ ਨੂੰ ਇੱਕ ਪੂਰੇ ਸਮੇਂ ਅਤੇ ਹੇਠਲੇ ਪੱਧਰ ਦੇ ਸਰਗਰਮ ਪ੍ਰਧਾਨ ਬਣਾਉਣ ਅਤੇ ਸੰਗਠਨ ਵਿੱਚ ਉੱਪਰ ਤੋਂ ਹੇਠਾਂ ਤੱਕ ਬਦਲਣ ਦੀ ਮੰਗ ਬਾਰੇ ਇੱਕ ਪੱਤਰ ਸਾਹਮਣੇ ਆਇਆ।