2 deaths due : ਕੋਰੋਨਾ ਨੇ ਪੂਰੀ ਦੁਨੀਆ ‘ਚ ਕੋਹਰਾਮ ਮਚਾਇਆ ਹੋਇਆ ਹੈ ਤੇ ਇਸ ਤੋਂ ਬਚਣ ਦੀ ਕੋਈ ਵੈਕਸੀਨ ਵੀ ਅਜੇ ਤਕ ਨਹੀਂ ਨਿਕਲੀ ਹੈ ਜਿਸ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿਚ ਕੇਸ ਸਾਹਮਣੇ ਆ ਰਹੇ ਹਨ ਅਤੇ ਵੱਡੀ ਗਿਣਤੀ ਵਿਚ ਕੋਰੋਨਾ ਮਰੀਜ਼ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਅੱਜ ਜਿਲ੍ਹਾ ਜਲੰਧਰ ਵਿਖੇ 2 ਹੋਰ ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿਚ ਪਾਜੀਟਿਵ ਕੇਸ ਵੀ ਦੇਖਣ ਨੂੰ ਮਿਲੇ।
ਮ੍ਰਿਤਕਾਂ ਦੀ ਪਛਾਣ ਪੰਜਾਬੀ ਬਾਗ ਦੇ ਪ੍ਰਮੋਦ ਕੁਮਾਰ (58) ਅਤੇ ਨੀਲਾ ਮਹਿਲ ਦੀ ਹਰਬੰਸ ਕੌਰ (60) ਵਜੋਂ ਹੋਈ ਹੈ। ਇਸ ਤੋਂ ਇਲਾਵਾ ਜਲੰਧਰ ਵਿਖੇ ਅੱਜ 67 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਸੂਬੇ ‘ਚ ਇਸ ਖਤਰਨਾਕ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 1 ਹਜ਼ਾਰ ਤੋਂ ਵੀ ਪਾਰ ਹੋ ਚੁੱਕਾ ਹੈ ਤੇ ਇਕੱਲੇ ਜਲੰਧਰ ‘ਚ 137 ਵਿਅਕਤੀ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ। ਹੁਣ ਤਕ ਕੋਰੋਨਾ ਪੀੜਤਾਂ ਦੀ ਗਿਣਤੀ ਜਲੰਧਰ ‘ਚ 5319 ਤਕ ਪੁੱਜ ਗਈ ਹੈ।
ਪੰਜਾਬ ‘ਚ ਕੋਰੋਨਾ ਦੇ ਸਭ ਤੋਂ ਵਧ ਕੇਸ ਜਿਲ੍ਹਾ ਲੁਧਿਆਣੇ ਤੋਂ ਹਨ। ਉਥੇ ਕੋਰੋਨਾ ਪੀੜਤਾਂ ਦੀ ਗਿਣਤੀ 8689 ਤਕ ਪੁੱਜ ਗਈ ਹੈ। ਇਸੇ ਤਰ੍ਹਾਂ ਜਲੰਧਰ ਵਿਖੇ 5319 ਕੇਸ, ਅੰਮ੍ਰਿਤਸਰ ‘ਚ 3263, ਮੋਹਾਲੀ ‘ਚ 2701, ਫਰੀਦਕੋਟ ‘ਚ 826, ਸੰਗਰੂਰ ‘ਚ 1917, , ਕਪੂਰਥਲਾ ‘ਚ 880, ਨਵਾਂਸ਼ਹਿਰ ‘ਚ 600, ਫਾਜ਼ਿਲਕਾ ‘ਚ 681, ਰੂਪਨਗਰ ‘ਚ 670, ਤਰਨਤਾਰਨ ‘ਚ 670, ਪਠਾਨਕੋਟ ‘ਚ 912, ਫਤਿਹਗੜ੍ਹ ਸਾਹਿਬ ਵਿਖੇ 890 ਕੋਰੋਨਾ ਕੇਸ ਪਾਏ ਗਏ ਹਨ। ਪੰਜਾਬ ਵਿਚ ਹੁਣ ਤਕ ਕੋਰੋਨਾ ਕਾਰਨ 1097 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕੋਰੋਨਾ ਪੀੜਤਾਂ ਦੀ ਗਿਣਤੀ 35 ਹਜ਼ਾਰ ਤੋਂ ਵੀ ਪਾਰ ਹੋ ਚੁੱਕੀ ਹੈ।