Patiala Police Releases whatsapp : ਪਟਿਆਲਾ ਜ਼ਿਲ੍ਹੇ ਨੂੰ ਸਮੱਗਲਰਾਂ ਤੇ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਇਨ੍ਹਾਂ ਯਤਨਾਂ ਅਧੀਨ ਹੀ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਵੱਲੋਂ ਇਕ ਵ੍ਹਟਸਐਪ ਨੰਬਰ ਜਾਰੀ ਕੀਤਾ ਹੈ, ਜਿਥੇ ਲੋਕਾਂ ਨੂੰ ਆਪਣੇ ਸੁਝਾਅ ਅਤੇ ਸਮੱਗਲਰਾਂ ਸਬੰਧੀ ਜਾਣਕਾਰੀ ਦੇਣ ਕਰਨ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਕੀਤੇ ਗਏ ਵ੍ਹਾਟਸਐਪ ਨੰਬਰ 9646800112 ’ਤੇ ਆਉਣ ਵਾਲੀ ਜਾਣਕਾਰੀ ਦੀ ਜਾਂਚ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਹੀ ਨਹੀਂ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਇਸ ਨੰਬਰ ’ਤੇ ਲੋਕ ਨਾਜਾਇਜ਼ ਸ਼ਰਾਬ, ਨਸ਼ਾ ਸਮੱਗਲਿੰਗ ਜਾਂ ਖਨਨ ਸਰਗਰਮੀ ਸਬੰਧੀ ਜਾਣਕਾਰੀ ਦੇ ਸਕਦੇ ਹਨ। ਇਸ ਤੋਂ ਇਲਾਵਾ ਕੋਵਿਡ ਸਬੰਧੀ ਜਾਣਕਾਰੀ ਜਾਂ ਸੁਝਾਅ, ਪੁਲਿਸ ਦੇ ਕੰਮ ਬਾਰੇ ਪ੍ਰਤੀਕਿਰਿਆ, ਔਰਤਾਂ ਖਿਲਾਫ ਘਰੇਲੂ ਹਿੰਸਾ ਜਾਂ ਹੋਰ ਅਪਰਾਧ ਅਤੇ ਪੁਲਿਸ ਨਾਲ ਕੋਈ ਸੁਝ ਸੁਝਾਅ ਜਾਂ ਜਾਣਕਾਰੀ ਇਸ ਨੰਬਰ ’ਤੇ ਸਾਂਝੀ ਕਰ ਸਕੇਦ ਹਨ।
ਦੱਸਣਯੋਗ ਹੈ ਕਿ ਇਹ ਨੰਬਰ ਜੀਓ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਚੱਲੇਗਾ। ਐਸਐਪੀ ਵਿਕਰਮਜੀਤ ਸਿੰਘ ਦੁੱਗਲ ਨੇ ਕਿਹਾ ਕਿ ਨੰਬਰ ਜਾਰੀ ਕਰਨ ਦਾ ਮਕਸਦ ਮਾੜੀ ਨੀਅਤ ਵਾਲੇ ਲੋਕਾਂ ਨੂੰ ਸਮਾਜ ਤੋਂ ਕੱਢਣਾ ਤੇ ਜਨਤਾ ਤੇ ਪੁਲਿਸ ਦੇ ਸਬੰਧਾਂ ਨੂੰ ਚੰਗਾ ਬਣਾਉਣਾ ਹੈ। ਇਸ ਸਮੇਂ ਪੁਲਿਸ ਕੋਵਿਡ-19 ਮਹਾਮਾਰੀ ਵਿਚ ਲੋਕਾਂ ਦੀ ਸੇਵਾ ਕਰਨ ਦੇ ਨਾ-ਨਾਲ-ਨਾਲ ਅਪਰਾਧੀਆਂ ਵਿਰੁੱਧ ਵੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੰਬਰ ’ਤੇ ਵਿਅਕਤੀ ਅਪਰਾਧੀਆਂ ਦੀ ਫੋਟੋ ਤੋਂ ਇਲਾਵਾ ਵੀਡੀਓਵੀ ਭੇਜ ਸਕਦੇ ਹਨ।