Beware Android users: ਮੋਬਾਇਲ ਐਪਸ ਰਾਹੀਂ ਯੂਜ਼ਰਸ ਨਾਲ ਧੋਖਾਧੜੀ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸਦੇ ਮੱਦੇਨਜ਼ਰ ਐਂਡਰਾਇਡ ਯੂਜ਼ਰਸ ਨੂੰ ਇੱਕ ਵਾਰ ਫਿਰ ਚੇਤਾਵਨੀ ਜਾਰੀ ਕਰਦੇ ਹੋਏ 23 ਮੋਬਾਇਲ ਐਪਸ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਐਪਸ ਯੂਜ਼ਰਸ ਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ ਅਤੇ ਹੌਲੀ-ਹੌਲੀ ਉਨ੍ਹਾਂ ਦਾ ਬੈਂਕ ਖਾਤਾ ਖਾਲੀ ਕਰ ਦਿੰਦੇ ਹਨ । ਜੇਕਰ ਤੁਸੀ ਵੀ ਐਂਡਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਕੁਝ ਐਪਸ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਜਰੂਰ ਸੋਚ ਲਵੋ। ਸਾਈਬਰ ਸਕਿਓਰਿਟੀ ਅਤੇ ਸਾਫਟਵੇਅਰ ਫਰਮ Sophos ਦੇ ਖੋਜੀਆਂ ਨੇ ਇਨ੍ਹਾਂ ਖ਼ਤਰਨਾਕ ਐਪਸ ਦਾ ਖੁਲਾਸਾ ਕੀਤਾ ਹੈ। ਰਿਪੋਰਟ ਦੀ ਮੰਨੀਏ ਤਾਂ ਇਹ ਸਾਰੇ ਫਲੀਸਵੇਅਰ (fleeceware) ਐਪਸ ਹਨ ਅਤੇ ਇਨ੍ਹਾਂ ਨੇ ਗੂਗਲ ਪਲੇਅ ਸਟੋਰ ਦੀ ਪਾਲਿਸੀ ਦਾ ਉਲੰਘਣ ਕੀਤਾ ਹੈ। ਇਸ ਸਬੰਧੀ ਖੋਜੀ ਜਗਦੀਸ਼ ਚੰਦਰਾਇਹਾ ਨੇ ਇੱਕ ਬਲਾਗ ਪੋਸਟ ਵਿੱਚ ਦੱਸਿਆ ਕਿ ਗੂਗਲ ਵਿੱਚ ਮਿਲੇ ਇਨ੍ਹਾਂ ਐਪਸ ਦੇ ਟਰਮ ਅਤੇ ਫਾਂਟ ਬਹੁਤ ਹੀ ਹਲਕੇ ਹਨ ਜੋ ਪੜ੍ਹਨ ਵਿੱਚ ਨਹੀਂ ਆਉਂਦੇ। ਹਾਲਾਂਕਿ, ਇਸ ਵਿੱਚ ਕੁਝ ਕਮੀਆਂ ਹਨ ਜੋ ਕੁਝ ਖ਼ਤਰਨਾਕ ਕੰਮਾਂ ਦੀ ਮਨਜ਼ੂਰੀ ਦੇ ਦਿੰਦੀਆਂ ਹਨ।
ਚੰਦਰਾਇਹਾ ਨੇ ਅੱਗੇ ਦੱਸਿਆ ਕਿ ਫਲੀਸਵੇਅਰ ਇੱਕ ਤਰ੍ਹਾਂ ਦਾ ਮਾਲਵੇਅਰ ਮੋਬਾਇਲ ਐਪ ਹੈ, ਜੋ ਲੁਕੀ ਹੋਈ ਸਬਸਕ੍ਰਿਪਸ਼ਨ ਫੀਸ ਨਾਲ ਆਉਂਦਾ ਹੈ। ਇਹ ਐਪ ਉਨ੍ਹਾਂ ਯੂਜ਼ਰਸ ਦਾ ਫਾਇਦਾ ਚੁੱਕਦੇ ਹਨ ਜੋ ਨਹੀਂ ਜਾਣਦੇ ਕਿ ਐਪ ਹਟਾਉਣ ਤੋਂ ਬਾਅਦ ਉਨ੍ਹਾਂ ਦੀ ਸਬਸਕ੍ਰਿਪਸ਼ਨ ਨੂੰ ਕਿਵੇਂ ਕੈਂਸਲ ਕਰਨਾ ਹੈ। ਇਹ ਐਪਸ ਯੂਜ਼ਰਸ ਨੂੰ ਕਈ ਤਰ੍ਹਾਂ ਚੂਨਾ ਲਗਾਉਂਦੇ ਹਨ। ਇਹ ਸਪੈਮ ਸਬਸਕ੍ਰਿਪਸ਼ਨ ਤੋਂ ਇਲਾਵਾ ਯੂਜ਼ਰਸ ਨੂੰ ਫ੍ਰੀ ਟ੍ਰਾਇਲ ਦੇ ਨਾਮ ’ਤੇ ਰਿਝਾਉਂਦੇ ਹਨ ਪਰ ਇਹ ਨਹੀਂ ਦੱਸਦੇ ਕਿ ਸਬਸਕ੍ਰਿਪਸ਼ਨ ਕਦੋਂ ਖ਼ਤਮ ਹੋਵੇਗਾ ਅਤੇ ਉਸ ਤੋਂ ਬਾਅਦ ਕਿੰਨਾ ਚਾਰਜ ਲਿਆ ਜਾਵੇਗਾ।
ਦੇਖੋ ਇਨ੍ਹਾਂ ਐਪਸ ਦੀ ਪੂਰੀ ਲਿਸਟ
Sophos ਖੋਜੀਆਂ ਨੇ 23 ਐਪਸ ਦੀ ਲਿਸਟ ਜਾਰੀ ਕੀਤੀ ਹੈ ਅਤੇ ਉਨ੍ਹਾਂ ਨੂੰ ਤੁਰੰਤ ਡਿਲੀਟ ਕਰਨ ਦੀ ਸਲਾਹ ਦਿੰਦੀ ਹੈ।
com.photoconverter.fileconverter.jpegconverter
com.recoverydeleted.recoveryphoto.photobackup
com.screenrecorder.gamerecorder.screenrecording
com.photogridmixer.instagrid
com.compressvideo.videoextractor
com.smartsearch.imagessearch
com.emmcs.wallpapper
com.wallpaper.work.application
com.gametris.wallpaper.application
com.tell.shortvideocom.csxykk.fontmoji
com.dev.palmistryastrology
com.video.magiciancom.el2020xstar.xstar
com.dev.furturescopecom.fortunemirror
com.itools.prankcallfreelitecom.isocial.fakechat
com.old.mecom.myreplica.celebritylikeme.pro
com.nineteen.pokeradar
com.pokemongo.ivgocalculatorcom.hy.gscanner