Two deaths at : ਕੋਰੋਨਾ ਨੇ ਪੂਰੇ ਵਿਸ਼ਵ ‘ਚ ਕੋਹਰਾਮ ਮਚਾਇਆ ਹੋਇਆ ਹੈ। ਰੋਜ਼ਾਨਾ ਵੱਡੀ ਗਿਣਤੀ ‘ਚ ਪਾਜੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਮੁਕਤਸਰ ਵਿਖੇ ਕੋਰੋਨਾ ਨਾਲ ਦੋ ਹੋਰ ਮੌਤਾਂ ਹੋ ਗਈਆਂ। ਹੁਣ ਤਕ ਕੋਰੋਨਾ ਨਾਲ 8 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਤੇ ਪਾਜੀਟਿਵ ਕੇਸਾਂ ਦੀ ਗਿਣਤੀ 698 ਹੈ।
ਅੱਜ ਜਿਹੜੀਆਂ 2 ਮੌਤਾਂ ਹੋਈਆਂ ਉਨ੍ਹਾਂ ‘ਚੋਂ ਇਕ 74 ਸਾਲਾ ਤੇ ਦੂਜੀ 60 ਸਾਲਾ ਔਰਤ ਸੀ ਜੋ ਕਿ ਮੁਕਤਸਰ ਦੀਆਂ ਰਹਿਣ ਵਾਲੀਆਂ ਸਨ। ਇਨ੍ਹਾਂ ‘ਚੋਂ ਇਕ ਮੁਕਤਸਰ ਦੇ ਸਰਕਾਰੀ ਹਸਪਤਾਲ ‘ਚ ਭਰਤੀ ਸੀ ਤੇ ਦੂਜੀ ਦੀ ਮੌਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਹੋਈ। ਪੰਜਾਬ ਵਿਚ ਕੋਰੋਨਾ ਦਾ ਕਹਿਰ ਘਟਣ ਦਾ ਨਾਂ ਨਹੀਂ ਲੈ ਰਿਹਾ। ਸੂਬੇ ‘ਚ ਕੋਰੋਨਾ ਦੇ ਵਧ ਤੋਂ ਵਧ ਕੇਸ ਲੁਧਿਆਣਾ ਵਿਖੇ 9026 ਹਨ। ਇਸ ਤਰ੍ਹਾਂ ਜਿਲ੍ਹਾ ਜਲੰਧਰ ਤੋਂ 5573, ਅੰਮ੍ਰਿਤਸਰ ‘ਚ 3464, ਮੋਹਾਲੀ ‘ਚ 2951, ਪਰੀਦਕੋਟ ‘ਚ 891, ਸੰਗਰੂਰ ‘ਚ 2005, ਨਵਾਂਸ਼ਹਿਰ ‘ਚ 619, ਰੂਪਨਗਰ ‘ਚ 725, ਬਠਿੰਡਾ ‘ਚ 1912, ਗੁਰਦਾਸਪੁਰ ‘ਚ 1672, ਪਟਿਆਲਾ ‘ਚ 5232, ਹੁਸ਼ਿਆਰਪੁਰ ‘ਚ 1145, ਤਰਨਤਾਰਨ ‘ਚ 693, ਮੋਗਾ ‘ਚ 1259, ਫਾਜ਼ਿਲਕਾ ‘ਚ 717, ਬਰਨਾਲਾ ‘ਚ915 ਕੇਸ ਸਾਹਮਣੇ ਆ ਚੁੱਕੇ ਹਨ। ਹੁਣ ਤਕ ਪੰਜਾਬ ਵਿਚ ਕੋਰੋਨਾ ਨਾਲ 1194 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕਲ ਕੋਰੋਨਾਵਾਇਰਸ ਦੇ 1293 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 44577 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ 49 ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1178 ਹੋ ਗਈ ਹੈ। ਮੰਗਲਵਾਰ ਨੂੰ 1293 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 175 ਮਰੀਜ਼ ਲੁਧਿਆਣਾ ਤੋਂ, 119 ਜਲੰਧਰ ਤੋਂ, 140 ਪਟਿਆਲਾ ਤੋਂ 154 ਮੁਹਾਲੀ ਤੋਂ ਅਤੇ 149 ਗੁਰਦਾਸਪੁਰ ਤੋਂ ਸਾਹਮਣੇ ਆਏ ਹਨ।ਅੱਜ ਕੁੱਲ੍ਹ 788 ਮਰੀਜ਼ ਸਿਹਤਯਾਬ ਵੀ ਹੋਏ ਹਨ। ਸੂਬੇ ‘ਚ ਕੁੱਲ 941939 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 44577 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 29145 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 14254 ਲੋਕ ਐਕਟਿਵ ਮਰੀਜ਼ ਹਨ।