2 more deaths : ਜਲੰਧਰ : ਕੋਰੋਨਾ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ‘ਚ ਪਾਜੀਟਿਵ ਕੇਸ ਸਾਹਮਣੇ ਆ ਰਹੇ ਹਨ। ਅੱਜ ਜਿਲ੍ਹਾ ਜਲੰਧਰ ਵਿਖੇ 78 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਤੇ ਦੋ ਕੋਰੋਨਾ ਮਰੀਜ਼ਾਂ ਦੀ ਜਾਨ ਵੀ ਚਲੀ ਗਈ। ਮ੍ਰਿਤਕਾਂ ਦੀ ਪਛਾਣ ਟਾਂਡਾ ਰੋਡ ਦੇ ਰਹਿਣ ਵਾਲੇ 78 ਸਾਲਾ ਅਵਤਾਰ ਸਿੰਘ ਵਜੋਂ ਹੋਈ ਹੈ ਅਤੇ ਇਸ ਤੋਂ ਇਲਾਵਾ ਇਕ 64 ਸਾਲਾ ਔਰਤ ਜੋ ਇਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਅਧੀਨ ਸੀ ਦੀ, ਅੱਜ ਮੌਤ ਹੋ ਗਈ। ਹੁਣ ਜਲੰਧਰ ‘ਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 5964 ਹੋ ਗਈ ਹੈ ਤੇ 149 ਲੋਕ ਇਸ ਖਤਰਨਾਕ ਵਾਇਰਸ ਦੀ ਭੇਟ ਚੜ੍ਹ ਚੁੱਕੇ ਹਨ।
ਅੱਜ ਜਿਹੜੇ ਪਾਜੀਟਿਵ ਮਾਮਲਿਆਂ ਜਲੰਧਰ ਵਿਖੇ ਸਾਹਮਣੇ ਆਏ ਉਹ ਪਿੰਡ ਸ਼ੰਕਰ, ਨਗਰ ਕੌਂਸਲ ਨੂਰਮਹਿਲ, ਸ਼ਿਵ ਨਗਰ, ਸੋਢਲ ਨਗਰ, ਸੈਨਿਕ ਕਾਲੋਨੀ, ਰਾਮ ਨਗਰ, ਸ਼ੰਕਰ ਗਾਰਡਨ ਨਕੋਦਰ, ਪਿੰਡ ਬਾਜਵਾ ਖੁਰਦ, ਗਿੱਲ ਕਾਲੋਨੀ, ਸੇਠ ਹੁਕਮ ਚੰਦ ਕਾਲੋਨੀ, ਬਸਤੀ ਸ਼ੇਖ, ਪਿੰਡ ਸੈਫਾਬਾਦ, ਅਰਜੁਨ ਨਗਰ, ਕਿਸ਼ਨਪੁਰਾ, ਜਿੰਦਾ ਰੋਡ ਆਦਿ ਤੋਂ ਹਨ। ਜਿਲ੍ਹੇ ‘ਚ ਐਕਟਿਵ ਕੇਸਾਂਦੀ ਗਿਣਤੀ 197 ਹੈ। ਇੰਨੀ ਵੱਡੀ ਗਿਣਤੀ ‘ਚ ਕੋਰੋਨਾ ਦੇ ਨਵੇਂ ਮਾਮਲੇ ਆਉਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਵੀਰਵਾਰ ਨੂੰ 616 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਫਰੀਦਕੋਟ ਤੇ ਆਰ. ਡੀ.ਡੀ.ਐੱਲ. ਜਲੰਧਰ ਵਿਖੇ ਭੇਜੇ ਗਏ। 944 ਲੋਕਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ। ਇਹ ਜਾਣਕਾਰੀ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਵਲੋਂ ਦਿੱਤੀ ਗਈ। ਕਲ ਕੋਰੋਨਾਵਾਇਰਸ ਦੇ 1746 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 47836 ਹੋ ਗਈ ਹੈ। ਕਲ ਕੋਰੋਨਾਵਾਇਰਸ ਨਾਲ 37 ਲੋਕਾਂ ਦੀ ਮੌਤ ਹੋਈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1256 ਹੋ ਗਈ ਹੈ। ਵੀਰਵਾਰ ਨੂੰ 1746 ਨਵੇਂ ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ ਸਭ ਤੋਂ ਵੱਧ 350 ਮਰੀਜ਼ ਲੁਧਿਆਣਾ ਤੋਂ, 186 ਜਲੰਧਰ, 188 ਪਟਿਆਲਾ ਤੋਂ, 178 ਮੁਹਾਲੀ ਤੋਂ ਅਤੇ 210 ਗੁਰਦਾਸਪੁਰ ਤੋਂ ਸਾਹਮਣੇ ਆਏ ਹਨ।