jan dhan accounts in india: ਨਵੀਂ ਦਿੱਲੀ: ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੂੰ ਛੇ ਸਾਲ ਪੂਰੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਯੋਜਨਾ ਨੂੰ ਗੇਮ-ਚੇਂਜਰ ਕਿਹਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਛੇ ਸਾਲ ਪੂਰੇ ਹੋਣ ਮੌਕੇ ਇਸ ਯੋਜਨਾ ਦੀਆਂ ਪ੍ਰਾਪਤੀਆਂ ਨਾਲ ਜੁੜੇ ਅੰਕੜੇ ਵੀ ਜਾਰੀ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਅੱਜ ਤੋਂ ਛੇ ਸਾਲ ਪਹਿਲਾਂ, ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਨੂੰ ਬੈਂਕਿੰਗ ਦੇ ਅਭਿਲਾਸ਼ੀ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਇਹ ਪਹਿਲਕਦਮੀ ਗੇਮ-ਚੇਂਜਰ ਰਹੀ ਹੈ, ਜੋ ਬਹੁਤ ਸਾਰੀਆਂ ਗਰੀਬੀ ਦੂਰ ਕਰਨ ਦੀਆਂ ਪਹਿਲਕਦਮੀਆਂ ਦੀ ਨੀਂਹ ਵਜੋਂ ਕੰਮ ਕਰ ਰਹੀ ਹੈ। , ਜਿਸ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਹੁੰਦਾ ਹੈ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਸਕੀਮ ਦੀਆਂ ਪ੍ਰਾਪਤੀਆਂ ਬਾਰੇ ਟਵੀਟ ਕਰਕੇ ਇਸ ਸਕੀਮ ਨਾਲ ਜੁੜੇ ਅੰਕੜਿਆਂ ਦਾ ਚਾਰਟ ਜਾਰੀ ਕੀਤਾ ਹੈ। ਜਿਸ ਦੇ ਅਨੁਸਾਰ ਅਗਸਤ 2020 ਤੱਕ ਦੇਸ਼ ਵਿੱਚ ਕੁੱਲ 40.35 ਕਰੋੜ ਖਾਤੇ ਖੋਲ੍ਹੇ ਜਾ ਚੁੱਕੇ ਹਨ, ਜਦੋਂਕਿ ਪਿੱਛਲੇ ਸਾਲ ਅਗਸਤ 2019 ਤੱਕ ਇਹ ਅੰਕੜਾ 36.79 ਕਰੋੜ ਸੀ। ਪਿੰਡਾਂ ਵਿੱਚ 63 ਫ਼ੀਸਦੀ ਬੈਂਕ ਖਾਤੇ ਖੁੱਲ੍ਹੇ ਹਨ। ਸਭ ਤੋਂ ਵੱਧ 55.2 ਫ਼ੀਸਦੀ ਖਾਤੇ ਔਰਤਾਂ ਦੇ ਹਨ। ਇਸ ਸਕੀਮ ਤਹਿਤ ਡੈਬਿਟ ਕਾਰਡ ਵੀ ਜਾਰੀ ਕੀਤੇ ਗਏ ਹਨ ਜਿਸ ਵਿੱਚ 2 ਲੱਖ ਰੁਪਏ ਦਾ ਮੁਫਤ ਦੁਰਘਟਨਾ ਬੀਮਾ ਹੈ।
‘ਜਨ ਧਨ’ ਯੋਜਨਾ ਦੀ ਛੇਵੀਂ ਵਰ੍ਹੇਗੰਢ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਉੱਦਮ ‘ਤਬਦੀਲੀ ਲਿਆਉਣ’ ਵਾਲਾ ਰਿਹਾ ਹੈ ਅਤੇ ਇਹ ਗਰੀਬੀ ਦੇ ਖਾਤਮੇ ਲਈ ਚੁੱਕੇ ਕਦਮਾਂ ਦੀ ਨੀਂਹ ਸਾਬਿਤ ਹੋਇਆ ਹੈ। ਸਾਲ 2014 ‘ਚ ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ, ਇਹ ਸਰਕਾਰ ਦੀ ਪਹਿਲੀ ਵੱਡੀ ਸਕੀਮ ਸੀ ਜਿਸ ਦੇ ਤਹਿਤ ਕਰੋੜਾਂ ਲੋਕਾਂ, ਖ਼ਾਸਕਰ ਗਰੀਬਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਸਨ। ਪ੍ਰਧਾਨਮੰਤਰੀ ਨੇ ਟਵੀਟ ਕਰਕੇ ਕਿਹਾ, “ਅੱਜ ਤੋਂ 6 ਸਾਲ ਪਹਿਲਾਂ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਬੈਂਕਾਂ ਨਾਲ ਬਿਨਾਂ ਖਾਤੇ ਵਾਲਿਆਂ ਨੂੰ ਜੋੜਨ ਦੇ ਅਭਿਲਾਸ਼ੀ ਟੀਚੇ ਨਾਲ ਸ਼ੁਰੂ ਕੀਤੀ ਗਈ ਸੀ। ਇਹ ਪਹਿਲ ਮਹੱਤਵਪੂਰਣ ਤਬਦੀਲੀ ਲਿਆਉਣ ਵਾਲੀ ਰਹੀ ਹੈ, ਬਹੁਤ ਸਾਰੀਆਂ ਗਰੀਬੀ ਹਟਾਉਣ ਦੀਆਂ ਪਹਿਲਕਦਮੀਆਂ ਦੀ ਨੀਂਹ ਸਾਬਿਤ ਹੋਈ ਅਤੇ ਇਸ ਨਾਲ ਕਰੋੜਾਂ ਲੋਕਾਂ ਨੂੰ ਫਾਇਦਾ ਹੋਇਆ ਹੈ।