Patwari arrested for : ਮੁਕੇਰੀਆਂ : ਰਿਸ਼ਵਤ ਲੈਣਾ ਕਾਨੂੰਨੀ ਜੁਰਮ ਹੈ ਪਰ ਇੰਝ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਾਨੂੰਨ ਦਾ ਜ਼ਰਾ ਵੀ ਡਰ ਨਹੀਂ ਰਹਿ ਗਿਆ ਹੈ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਉਹ ਅਜਿਹਾ ਕਰਨ ਤੋਂ ਪਹਿਲਾਂ ਜ਼ਰੂਰ ਸੋਚਦੇ। ਪੰਜਾਬ ਵਿਚ ਭ੍ਰਿਸ਼ਟਚਾਰ ਦੇ ਕੇਸਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਅੱਜ ਮੁਕੇਰੀਆਂ ਦੇ ਤਹਿਸੀਲ ਵਿਖੇ ਵਿਜੀਲੈਂਸ ਟੀਮ ਦੇ DSP ਵਲੋਂ ਪਟਵਾਰੀ ਜਤਿੰਦਰ ਬਹਿਲ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਪਟਵਾਰੀ 45 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ। ਡੀ. ਐੱਸ. ਪੀ. ਨਿਰੰਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਟਵਾਰੀ ਜਤਿੰਦਰ ਬਹਿਲ ਨੇ 4 ਭਰਾਵਾਂ ਦੀ ਜ਼ਮੀਨ ਦਾ ਇੰਤਕਾਲ ਕਰਨ ਲਈ 60 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਆਖਿਰ 50 ਹਜ਼ਾਰ ਵਿਚ ਗੱਲ ਪੱਕੀ ਹੋ ਗਈ। ਉਨ੍ਹਾਂ ਵਲੋਂ ਪਹਿਲਾਂ ਪਟਵਾਰੀ ਨੂੰ 45 ਹਜ਼ਾਰ ਰੁਪਏ ਦੀ ਰਿਸ਼ਵਤ ਦਿੱਤੀ ਗਈ ਜਿਸ ਨੂੰ ਲੈਂਦੇ ਹੋਏ ਉਹ ਰੰਗੇ ਹੱਥੀਂ ਗ੍ਰਿਫਤਾਰ ਹੋ ਗਿਆ ਤੇ ਹੁਣ ਵਿਜੀਲੈਂਸ ਟੀਮ ਵਲੋਂ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।