Msewa Whatsapp chatboat : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਨਗਰ ਨਿਗਮਾਂ ਸਥਾਨਕ ਸਰਕਾਰਾਂ ਤੋਂ ਸੇਵਾਵਾਂ ਪ੍ਰਾਪਤ ਕਰਨ ਲਈ ਅਤੇ ਬਿਨਾਂ ਸੰਪਰਕ ਸੇਵਾਵਾਂ ਲੈਣ ਲਈ ‘ਐਮਸੇਵਾ ਵਟਸਐਪ ਚੈਟਬੋਟ’ ਦੀ ਸ਼ੁਰੂਆਤ ਕੀਤੀ ਗਈ ਹੈ, ਜੋਕਿ ਸੂਬੇ ਦੇ ਆਮ ਲੋਕਾਂ ਨੂੰ ਸਥਾਨਕ ਸਰਕਾਰਾਂ ਤੋਂ ਬਿਨਾਂ ਸੰਪਰਕ ਦੇ ਕੋਵਿਡ -19 ਮਹਾਮਾਰੀ ਦੇ ਦੌਰਾਨ ਆਪਣੇ ਮਸਲਿਆਂ ਦੇ ਹੱਲ ਵਾਸਤੇ ਬਹੁਤ ਮਦਦਗਾਰ ਅਤੇ ਲਾਭਕਾਰੀ ਹੋਵੇਗੀ। ਇਸ ’ਤੇ ਮਿਸਡ ਕਾਲ ਦੇ ਕੇ ਜਾਂ 87509-75975 `ਤੇ ਵਟਸਐਪ ਮੈਸੇਜ਼ ਕਰਕੇ ਚੈਟਬੋਟ ਤੱਕ ਪਹੁੰਚਿਆ ਜਾ ਸਕਦਾ ਹੈ। ਇਹ ਸੇਵਾ ਨਾਗਰਿਕਾਂ ਨੂੰ ਬਿਨਾਂ ਕਿਸੇ ਦਿੱਕਤ ਦੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੀਆਂ ਸ਼ਿਕਾਇਤਾਂ ਨੂੰ ਅਸਾਨੀ ਨਾਲ ਦਰਜ ਅਤੇ ਟਰੈਕ ਕਰਨ ਵਿੱਚ ਸਹਾਇਤਾ ਕਰੇਗੀ।
ਇਹ ਚੈਟਬੋਟ ਫਿਲਹਾਲ ਚਾਰ ਨਗਰ ਨਿਗਮਾਂ ਫਗਵਾੜਾ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ 1 ਨਗਰ ਕੌਂਸਲ – ਜ਼ੀਰਕਪੁਰ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੀ ਗੲ ਹੈ। ਇਸ ਪ੍ਰਾਜੈਕਟ ਦੇ ਸਫਲਤਾਪੂਰਵਕ ਪੂਰਾ ਹੋਣ `ਤੇ ਪੰਜਾਬ ਵਿੱਚ 167 ਸ਼ਹਿਰੀ ਸਥਾਨਕ ਸਰਕਾਰਾਂ ਦੇ ਨਾਗਰਿਕ ਆਪਣੀਆਂ ਸ਼ਿਕਾਇਤਾਂ ਦਾਇਰ ਕਰਨ ਅਤੇ ਉਹਨਾਂ ਦੀ ਸਥਿਤੀ ਬਾਰੇ ਜਾਣਨ ਲਈ ਵੱਟਸਐਪ ਚੈਟਬੋਟ ਦੀ ਵਰਤੋਂ ਕਰ ਸਕਣਗੇ।
ਲੋਕ ਮਿਸਡ ਕਾਲ ਦੇ ਕੇ ਜਾਂ 87509-75975 `ਤੇ ਵਟਸਐਪ ਮੈਸੇਜ਼ ਕਰਕੇ ਚੈਟਬੋਟ ਤੱਕ ਪਹੁੰਚ ਕਰ ਸਕਦੇ ਹਨ। ਇਕ ਵਾਰ ਚੈਟ ਸ਼ੁਰੂ ਹੋਣ ਤੋਂ ਬਾਅਦ, ਚੈਟਬੋਟ ਉਨ੍ਹਾਂ ਨੂੰ ਸ਼ਿਕਾਇਤਾਂ ਦੀ ਸੂਚੀ ਵਿਚੋਂ ਆਪਣੀਆਂ ਸ਼ਿਕਾਇਤਾਂ ਦਾਇਰ ਕਰਨ, ਦਾਇਰ ਕੀਤੀਆਂ ਗਈਆਂ ਸ਼ਿਕਾਇਤਾਂ ਨਾਲ ਤਸਵੀਰਾਂ ਅਟੈਚ ਕਰਨ ਅਤੇ ਹਰ ਸ਼ਿਕਾਇਤਾਂ ਦੀ ਸਥਿਤੀ ਬਾਰੇ ਜਾਣਨ ਸਬੰਧੀ ਸੇਧ ਪ੍ਰਦਾਨ ਕਰੇਗੀ ਅਤੇ ਇਸ ਤਰ੍ਹਾਂ ਸ਼ਹਿਰੀ ਸਥਾਨਕ ਸਰਕਾਰਾਂ ਦੇ ਦਫ਼ਤਰ ਜਾਣ ਜਾਂ ਵੈਬ ਪੋਰਟਲ ਤੇ ਲੌਗ ਇਨ ਕਰਨ ਅਤੇ ਨੈਵੀਗੇਟ ਕਰਨ ਦੀ ਜ਼ਰੂਰਤ ਨਹੀਂ ਰਹੇਗੀ। ਜਿਵੇਂ ਕਿ ਨਾਗਰਿਕ ਸਥਾਨਕ ਸਰਕਾਰ ਤੋਂ ਸੁਖਾਲੀ ਪ੍ਰਕਿਰਿਆ, ਆਸਾਨ ਪਹੁੰਚ, ਜਲਦ ਜਵਾਬ ਅਤੇ ਜਵਾਬਦੇਹੀ ਦੀ ਮੰਗ ਕਰਦੇ ਹਨ, ਐਮਸੇਵਾ ਵਟਸਐਪ ਬੋਟ ਨਾਗਰਿਕਾਂ ਨੂੰ ਫੋਨ ਜ਼ਰੀਏ ਸਰਕਾਰ ਦੇ ਨੇੜੇ ਲੈ ਕੇ ਆਵੇਗੀ।