Punjab and six other states file reconsideration : ਪੰਜਾਬ ਸਰਕਾਰ ਸਣੇ ਛੇ ਹੋਰ ਸੂਬਿਆਂ ਵੱਲੋਂ ਕੇਂਦਰ ਵੱਲੋਂ ਅਗਲੇ ਮਹੀਨੇ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਰਵਾਈਆਂ ਜਾ ਰਹੀਆਂ JEE ਅਤੇ NEET ਦੀ ਪ੍ਰੀਖਿਆ ਰੋਕਣ ਦੀ ਮੰਗ ਕਰਦੇ ਹੋਏ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਵਾਂ ਹੀ ਪ੍ਰੀਖਿਆਵਾਂ ਵਿਚ ਲਗਭਗ 25 ਲੱਖ ਵਿਦਿਆਰਥੀ ਸ਼ਾਮਲ ਹੋਣਗੇ। ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਇਹ ਬਹੁਤ ਹੀ ਖਤਰਨਾਕ ਸਿੱਧ ਹੋ ਸਕਦਾ ਹੈ। ਇਨ੍ਹਾਂ ਪ੍ਰੀਖਿਆਵਾਂ ਨੂੰ ਚੇ ਤੋਂ ਅੱਠ ਹਫਤਿਆਂ ਤੱਕ ਰੱਦ ਕੀਤਾ ਜਾਵੇ।
ਪੰਜਾਬ ਸਰਕਾਰ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਾਦੀ ਪੱਖ ਬਣੇ ਹਨ. ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਜੇਈਈ ਪ੍ਰੀਖਿਆ ਵਿਚ 9 ਲੱਖ 53 ਹਜ਼ਾਰ ਅਤੇ ਨੀਟ ਦੀ ਪ੍ਰੀਖਿਆ ਵਿਚ 15 ਲੱਖ 97 ਹਜ਼ਾਰ ਦੇ ਲਗਭਗ ਵਿਦਿਆਰਥੀ ਸ਼ਾਮਲ ਹੋਣਗੇ। ਅਜਿਹੇ ਵਿਚ ਜਦੋਂ ਤੱਕ ਢੁਕਵੇਂ ਪ੍ਰਬੰਧ ਨਹੀਂ ਕੀਤੇ ਜਾਂਦੇ ਹਨ, ਉਦੋਂ ਤੱਕ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕੀਤਾ ਜਾਵੇ।
ਪੰਜਾਬ ਸਰਕਾਰ ਨੇ ਇਸ ਵਿਚ ਆਪਣਾ ਪੱਖ ਰਖਦੇ ਹੋਏ ਦੱਸਿਆ ਹੈ ਕਿ ਪੰਜਾਬ ਵਿਚ ਨੀਟ ਦੀ ਪ੍ਰੀਖਿਆ ਵਿਚ 16300 ਅਤੇ ਜੇਈਈ ਦੀ ਪ੍ਰੀਖਿਆ ਵਿਚ 13995 ਵਿਦਿਆਰਥੀ ਸ਼ਾਮਲ ਹੋਣਗੇ। ਇਨ੍ਹਾਂ ਦੇ ਲਈ ਪੰਜਾਬ ਵਿਚ ਸਿਰਫ 9 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਤੋਂ ਇਲਾਵਾ 7263 ਵਿਦਿਆਰਤੀ ਮੋਹਾਲੀ ਅਤੇ ਚੰਡੀਗੜ੍ਹ ਵਿਚ ਪ੍ਰੀਖਿਆ ਦੇਣਗੇ। ਤੈਅ ਹੈ ਕਿ ਇਕ ਪ੍ਰੀਖਿਆ ਕੇਂਦਰ ਵਿਚ 1500 ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦੇਣਗੇ ਅਤੇ ਜ਼ਿਆਦਾਤਰ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਨਿੱਜੀ ਵਾਹਨਾਂ ਵਿਚ ਆਉਣਗੇ, ਜੋਕਿ ਪ੍ਰੀਖਿਆ ਕੇਂਦਰ ਦੇ ਬਾਹਰ ਹੋਣਗੇ। ਅਜਿਹੇ ’ਚ ਸੋਸ਼ਲ ਡਿਸਟੈਂਸਿੰਗ ਬਣਾਈ ਰਖਣਾ ਬਹੁਤ ਹੀ ਮੁਸ਼ਕਲ ਹੋਵੇਗਾ। ਲਿਹਾਜ਼ ਇਨ੍ਹਾਂ ਪ੍ਰੀਖਿਆਵਾਂ ਨੂੰ ਛੇ ਤੋਂ ਅੱਠ ਹਫਤਿਆਂ ਤੱਕ ਰੱਦ ਕੀਤਾ ਜਾਵੇ ਅਤੇ ਇਸ ਦੌਰਾਨ ਜਨਤਕ ਆਵਾਜਾਈ ਵਿਵਸਥਾ ਨੂੰ ਪੂਰੀ ਤਰ੍ਹਾਂ ਤੋਂ ਬਹਾਲ ਕੀਤਾ ਜਾਵੇ।