Women Calcium deficiency: ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦੁੱਧ ਵਧੀਆ ਸਰੋਤ ਮੰਨਿਆ ਜਾਂਦਾ ਹੈ। ਪਰ ਕੁਝ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ। ਅਜਿਹੇ ‘ਚ ਤੁਸੀਂ ਹੋਰ ਚੀਜ਼ਾਂ ਦਾ ਸੇਵਨ ਕਰਕੇ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ 8 ਭੋਜਨ ਦੇ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ। ਆਓ ਜਾਣਦੇ ਹਾਂ ਕੈਲਸ਼ੀਅਮ ਸਰੀਰ ਲਈ ਕਿਉਂ ਜ਼ਰੂਰੀ ਹੈ ਅਤੇ ਕਿਵੇਂ ਕੈਲਸ਼ੀਅਮ ਦੀ ਕਮੀ (Calcium Deficiency) ਨੂੰ ਪੂਰਾ ਕੀਤਾ ਜਾ ਸਕਦਾ ਹੈ।
ਕੈਲਸ਼ੀਅਮ ਸਰੀਰ ਲਈ ਜ਼ਰੂਰੀ ਕਿਉਂ ਹੈ: ਕੈਲਸ਼ੀਅਮ ਨਰਵਜ ਸਿਸਟਮ ਦੇ ਮਾਧਿਅਮ ਨਾਲ ਮਾਸਪੇਸ਼ੀਆਂ ਨੂੰ ਗਤੀਸ਼ੀਲ ਬਣਾਉਂਦਾ ਹੈ। ਜੇ ਖੂਨ ‘ਚ ਨਿਸ਼ਚਿਤ ਮਾਤਰਾ ‘ਚ ਕੈਲਸ਼ੀਅਮ ਘੁਲਿਆ ਹੋਇਆ ਹੈ ਤਾਂ ਸਰੀਰ ਦੇ ਸੈੱਲ ਹਰ ਸਕਿੰਟ ਕੰਮ ਕਰਨ ਲਈ ਕਿਰਿਆਸ਼ੀਲ ਰਹਿਣਗੇ। ਇਸ ਨਾਲ ਹੱਡੀਆਂ ਮਜ਼ਬੂਤ ਹੋਣ ਦੇ ਨਾਲ ਹਾਈ ਬਲੱਡ ਪ੍ਰੈਸ਼ਰ, ਕੈਂਸਰ ਅਤੇ ਸ਼ੂਗਰ ਤੋਂ ਵੀ ਬਚਾਅ ਹੁੰਦਾ ਹੈ। 30 ਸਾਲ ਦੀ ਉਮਰ ਤੱਕ ਹੱਡੀਆਂ ਪੂਰੀ ਤਰ੍ਹਾਂ ਵਿਕਸਤ ਹੋ ਜਾਂਦੀਆਂ ਹਨ ਪਰ ਸਰੀਰ ਨੂੰ ਕੈਲਸ਼ੀਅਮ ਦੀ ਜ਼ਰੂਰਤ ਉਦੋਂ ਵੀ ਹੁੰਦੀ ਹੈ। ਇਸ ਸਮੇਂ ਹਰ ਵਿਅਕਤੀ ਨੂੰ ਪ੍ਰਤੀ ਦਿਨ 1500 ਮਿਲੀਲੀਟਰ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ। ਇਸ ਉਮਰ ਵਿੱਚ ਕੈਲਸ਼ੀਅਮ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਨਾਲ ਹੀ ਇਸ ਨਾਲ ਕੈਂਸਰ, ਦਿਲ ਅਤੇ ਗਠੀਏ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।
ਮਹਿਲਾਵਾਂ ‘ਚ ਹੁੰਦੀ ਹੈ ਸਭ ਤੋਂ ਜ਼ਿਆਦਾ ਕਮੀ: ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਵਿੱਚ ਕੈਲਸ਼ੀਅਮ ਦੀ ਕਮੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੀਰੀਅਡਜ਼, ਗਰਭ ਅਵਸਥਾ ਅਤੇ ਮੇਨੋਪੌਜ਼ ਦੇ ਦੌਰਾਨ ਉਨ੍ਹਾਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਖਪਤ ਵੱਧਦੀ ਹੈ। ਅਜਿਹੇ ‘ਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ 30 ਸਾਲ ਦੀ ਉਮਰ ਤੋਂ ਬਾਅਦ ਕੈਲਸ਼ੀਅਮ ਦੀ ਜ਼ਰੂਰਤ ਵੀ ਜ਼ਿਆਦਾ ਹੁੰਦੀ ਹੈ। ਕੁਝ ਲੋਕ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਦਵਾਈਆਂ ਦਾ ਸੇਵਨ ਕਰਦੇ ਹਨ ਪਰ ਇਸ ਦੇ ਬਜਾਏ ਕੈਲਸ਼ੀਅਮ ਨਾਲ ਭਰਪੂਰ ਫੂਡਜ਼ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੈ। ਜੇ ਤੁਸੀਂ ਵੀ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ 8 ਚੀਜ਼ਾਂ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰੋ।
- ਚਿਆਂ ਸੀਡਜ਼, ਫਲੈਕਸਸੀਡ, ਕੱਦੂ ਅਤੇ ਤਿਲ ਦੇ ਬੀਜ ਕੈਲਸ਼ੀਅਮ ਦੇ ਚੰਗੇ ਸਰੋਤ ਹਨ। ਇਨ੍ਹਾਂ ਵਿਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਦੇ ਨਾਲ ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ ਹੁੰਦੇ ਹਨ ਜਿਸ ਦਾ ਸੇਵਨ ਤੁਹਾਨੂੰ ਸਿਹਤਮੰਦ ਰੱਖਣ ਵਿਚ ਮਦਦ ਕਰੇਗਾ।
- ਇਕ ਕੱਪ ਸਾਦੇ ਦਹੀਂ ‘ਚ 30 ਪ੍ਰਤੀਸ਼ਤ ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ ਬੀ2 ਅਤੇ ਬੀ12 ਹੁੰਦਾ ਹੈ। ਅਜਿਹੇ ‘ਚ ਜੇ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।
- ਇਕ ਕੱਪ ਬੀਨਜ਼ ਵਿਚ 24 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ ਇਸ ਲਈ ਬੀਨਜ਼ ਦਾ ਸੇਵਨ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ।
- ਪਨੀਰ ਦਾ ਸੇਵਨ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਵੀ ਦੂਰ ਕਰਦਾ ਹੈ। ਇਹ ਕੈਲਸ਼ੀਅਮ ਦੇ ਨਾਲ-ਨਾਲ ਪ੍ਰੋਟੀਨ ਨਾਲ ਵੀ ਭਰਪੂਰ ਹੁੰਦਾ ਹੈ ਜੋ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਤੋਂ ਬਚਾਉਂਦਾ ਹੈ।
- ਬਦਾਮ ਖਾਣਾ ਨਾ ਸਿਰਫ ਦਿਮਾਗ ਨੂੰ ਤੇਜ਼ ਕਰਦਾ ਹੈ ਬਲਕਿ ਹੱਡੀਆਂ ਨੂੰ ਵੀ ਤਾਕਤ ਦਿੰਦਾ ਹੈ ਕਿਉਂਕਿ ਬਦਾਮਾਂ ਵਿਚ ਕੈਲਸ਼ੀਅਮ ਪਾਇਆ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਆਪਣੀ ਡਾਇਟ ਵਿੱਚ ਬਦਾਮ ਵੀ ਸ਼ਾਮਲ ਕਰਨਾ ਚਾਹੀਦਾ ਹੈ।
- ਪਾਲਕ ਵਿਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ। 100 ਗ੍ਰਾਮ ਪਾਲਕ ਵਿਚ 99 ਮਿਲੀਲੀਟਰ ਕੈਲਸ਼ੀਅਮ ਹੁੰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਹਫ਼ਤੇ ਵਿਚ ਘੱਟ ਤੋਂ ਘੱਟ 3 ਵਾਰ ਪਾਲਕ ਜ਼ਰੂਰ ਖਾਓ।
- ਜੇ ਤੁਸੀਂ ਦੁੱਧ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਆਪਣੀ ਖੁਰਾਕ ਵਿਚ ਸੋਇਆ ਦੁੱਧ ਜਾਂ ਟੋਫੂ ਸ਼ਾਮਲ ਕਰ ਸਕਦੇ ਹੋ। ਉਹ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ।
- ਇਕ ਕੌਲੀ ਭਿੰਡੀ ਵਿਚ 40 ਗ੍ਰਾਮ ਕੈਲਸ਼ੀਅਮ ਹੁੰਦਾ ਹੈ। ਇਸ ਨੂੰ ਹਫਤੇ ਵਿਚ ਦੋ ਵਾਰ ਖਾਣ ਨਾਲ ਦੰਦ ਖਰਾਬ ਨਹੀਂ ਹੁੰਦੇ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।