Confirmation of 11 : ਕੋਰੋਨਾ ਲਗਾਤਾਰ ਆਪਣਾ ਕਹਿਰ ਢਾਹ ਰਿਹਾ ਹੈ। ਸੂਬੇ ਦੇ ਹਰੇਕ ਜਿਲ੍ਹੇ ਤੋਂ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਭਵਾਨੀਗੜ੍ਹ ਤੋਂ ਕੋਰੋਨਾ ਦੇ 11 ਨਵੇਂ ਮਾਮਲੇ ਸਾਹਮਣੇ ਆਏ। ਅੱਜ ਜਿਹੜੇ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ ਉਹ ਸਾਰੇ 19 ਸਾਲ ਤੋਂ 35 ਸਾਲ ਦੇ ਵਿਚ ਦੀ ਉਮਰ ਦੇ ਵਿਚਕਾਰ ਹਨ। ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਸੈਂਟਰਾਂ ‘ਚ ਸ਼ਿਫਟ ਕਰ ਦਿੱਤਾ ਗਿਆ ਹੈ ਤੇ ਸਿਹਤ ਵਿਭਾਗ ਦੀ ਟੀਮ ਵਲੋਂ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਹੜੇ ਇੰਫੈਕਟਿਡ ਵਿਅਕਤੀਆਂ ਦੇ ਸੰਪਰਕ ‘ਚ ਆਏ ਸਨ।
ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਕੋਰੋਨਾ ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 2 ਬੈਂਕ ਮੁਲਾਜ਼ਮ, ਇਕ 30 ਸਾਲਾ ਨੌਜਵਾਨ ਤੇ ਸਾਬਕਾ ਕੌਂਸਲਰ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾਂ ਨੂੰ ਸੈਂਪਲਿੰਗ ਲਈ 28 ਅਗਸਤ ਦਾ ਦਿਨ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਕੋਈ ਵੀ ਸੈਂਪਲ ਦੇਣ ਨਹੀਂ ਪੁੱਜਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਖੰਘ ਜਾਂ ਬੁਖਾਰ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਉਹ ਤੁਰੰਤ ਜਾ ਕੇ ਟੈਸਟ ਕਰਵਾਵੇ ਤਾਂ ਜੋ ਉਸ ਦਾ ਜਲਦ ਹੀ ਇਲਾਜ ਕੀਤਾ ਜਾ ਸਕੇ ਤੇ ਵਾਇਰਸ ਨੂੰ ਹੋਰ ਫੈਲਣ ਤੋਂ ਬਚਾਇਆ ਜਾ ਸਕੇ।
ਕਲ ਸੂਬੇ ਵਿਚਨੂੰ 1555 ਨਵੇਂ ਮਰੀਜ਼ ਸਾਹਮਣੇ ਆਏ ਸਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮਰੀਜ਼ 211 ਜਲੰਧਰ ਤੋਂ, 140 ਲੁਧਿਆਣਾ ਤੋਂ, 109 ਪਟਿਆਲਾ ਤੋਂ, ਅਤੇ 182 ਗੁਰਦਾਸਪੁਰ ਤੋਂ ਸਾਹਮਣੇ ਆਏ ਹਨ।ਅੱਜ ਕੁੱਲ੍ਹ 2036 ਮਰੀਜ਼ ਸਿਹਤਯਾਬ ਹੋਏ ਹਨ। ਸੂਬੇ ‘ਚ ਕੁੱਲ 1007852 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 49378 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 33008 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 15063 ਲੋਕ ਐਕਟਿਵ ਮਰੀਜ਼ ਹਨ।