Diabetes control tips: ਅੱਜ ਦੇ ਸਮੇਂ ਵਿੱਚ ਲੋਕ ਡਾਇਬਟੀਜ ਦੇ ਸ਼ਿਕਾਰ ਹਨ। ਇਸ ਬਿਮਾਰੀ ਦਾ ਸ਼ਿਕਾਰ ਹੋਣ ਦੇ ਕਾਰਨ ਸਰੀਰ ਦੇ ਪੈਨਕ੍ਰੀਆਜ ਵਿਚ ਇੰਸੁਲਿਨ ਸਹੀ ਮਾਤਰਾ ਵਿਚ ਨਾ ਪਹੁੰਚਣਾ ਅਤੇ ਖੂਨ ਵਿਚ ਗਲੂਕੋਜ ਦਾ ਲੈਵਲ ਵੱਧ ਜਾਣਾ ਹੁੰਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਅੱਖਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ, ਕਿਡਨੀ ਅਤੇ ਲੀਵਰ ਦੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ। ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ 40 ਸਾਲਾਂ ਦੇ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਮਗਰ ਅੱਜ ਕੱਲ੍ਹ ਦੇ ਗਲਤ ਲਾਈਫਸਟਾਈਲ, ਖਾਣ-ਪੀਣ ਦੇ ਕਾਰਨ ਬੱਚੇ ਵੀ ਡਾਇਬਿਟੀਜ਼ ਦੇ ਸ਼ਿਕਾਰ ਹੋ ਰਹੇ ਹਨ। ਅਜਿਹੇ ‘ਚ ਇਸ ਤੋਂ ਪੀੜਤ ਲੋਕਾਂ ਨੂੰ ਆਪਣੀ ਡਾਇਟ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਖ਼ਾਸ ਤੌਰ ‘ਤੇ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਭਿੰਡੀ: ਸਬਜ਼ੀਆਂ ਵਿਚ ਭਿੰਡੀ ਨੂੰ ਡਾਇਬਿਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਗੱਲ ਜੇ ਇਸ ‘ਚ ਮੌਜੂਦ ਕਾਰਬੋਹਾਈਡਰੇਟ ਦੀ ਕਰੀਏ ਤਾਂ 100 ਗ੍ਰਾਮ ਭਿੰਡੀ ਵਿਚ ਇਹ 7.45 ਗ੍ਰਾਮ ਪਾਇਆ ਜਾਂਦਾ ਹੈ। ਅਜਿਹੇ ‘ਚ ਇਹ ਡਾਇਬਟੀਜ ਦੇ ਮਰੀਜ਼ਾਂ ਲਈ ਬੈਸਟ ਮੰਨੀ ਜਾਂਦੀ ਹੈ। ਇਸ ਦੀ ਤਿਆਰ ਸਬਜ਼ੀ ਖਾਣ ਦੇ ਨਾਲ ਇਸ ਨਾਲ ਤਿਆਰ ਪਾਣੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਭਿੰਡੀ ਨੂੰ ਧੋ ਕੇ ਪਾਣੀ ‘ਚ ਰਾਤ ਭਰ ਭਿਓਂ ਕੇ ਰੱਖੋ। ਅਗਲੀ ਸਵੇਰ ਭਿੰਡੀ ਨੂੰ ਛਾਣ ਕੇ ਤਿਆਰ ਪਾਣੀ ਦਾ ਸੇਵਨ ਕਰੋ। ਇਸ ਪਾਣੀ ਦਾ 2 ਤੋਂ 3 ਮਹੀਨਿਆਂ ਤਕ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਫਾਈਬਰ ਨਾਲ ਭਰਪੂਰ ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟ੍ਰੋਲ ਵਿਚ ਰਹਿੰਦਾ ਹੈ। ਅਜਿਹੇ ‘ਚ ਡਾਇਬਟੀਜ ਦੇ ਮਰੀਜ਼ਾਂ ਲਈ ਇਹ ਇੱਕ ਔਸ਼ਧੀ ਹੈ। ਇਸ ਨੂੰ ਸਿੱਧਾ ਜਾਂ ਦੁੱਧ ਵਿਚ ਮਿਲਾ ਕੇ ਖਾਇਆ ਜਾ ਸਕਦਾ ਹੈ।
ਫ਼ਲ: ਵੈਸੇ ਤਾਂ ਡਾਇਬੀਟੀਜ ਤੋਂ ਪ੍ਰੇਸ਼ਾਨ ਮਰੀਜ਼ਾਂ ਮਰੀਜ਼ਾਂ ਨੂੰ ਕੁੱਝ ਫ਼ਲਾਂ ਨੂੰ ਖਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਪਰ ਫਿਰ ਵੀ ਅਜਿਹੇ ਕਈ ਫ਼ਲ ਹਨ ਜੋ ਆਪਣੀ ਡਾਇਟ ‘ਚ ਸ਼ਾਮਿਲ ਕਰ ਸਕਦੇ ਹੋ ਤਾਂ ਕਿ ਉਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ ‘ਚ ਰਹਿ ਸਕੇ। ਬੱਸ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਹ ਨਾਰੀਅਲ ਪਾਣੀ, ਫਲਾਂ ਦਾ ਰਸ ਅਤੇ ਫ੍ਰੂਟ ਮਿਲਾਕ ਦਾ ਦਾ ਸੇਵਨ ਨਾ ਕਰੋ। ਉਨ੍ਹਾਂ ਨੂੰ ਆਪਣੀ ਡਾਇਬਟੀਜ ਨੂੰ ਕੰਟਰੋਲ ‘ਚ ਰੱਖਣ ਲਈ ਤਾਜੇ ਫਲਾਂ ਨੂੰ ਖਾਣਾ ਚਾਹੀਦਾ ਹੈ। ਖ਼ਾਸ ਤੌਰ ‘ਤੇ ਅਮਰੂਦ, ਜਾਮਣ ਜਿਹੇ ਘੱਟ ਸ਼ੂਗਰ ਵਾਲੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਹਰੀਆਂ ਸਬਜ਼ੀਆਂ: ਹਰੀ ਅਤੇ ਪੱਤੇਦਾਰ ਸਬਜੀਆਂ ਵਿਚ ਵਿਟਾਮਿਨ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਦਾ ਨਿਯਮਿਤ ਰੂਪ ਨਾਲ ਸੇਵਨ ਕਰਨ ਨਾਲ ਇਮਿਊਨਿਟੀ ਪਾਵਰ ਵਧਣ ਦੇ ਨਾਲ ਡਾਇਬੀਟੀਜ ਕੰਟ੍ਰੋਲ ਵਿਚ ਰਹਿੰਦੀ ਹੈ। ਵਜ਼ਨ ਵਧਣ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਣ ਦੇ ਨਾਲ ਸਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਖ਼ਾਸ ਤੌਰ ‘ਤੇ ਆਪਣੀ ਡਾਇਟ ‘ਚ ਪਾਲਕ, ਫੁੱਲ ਗੋਭੀ, ਹਰੀ ਮਿਰਚ, ਸਾਗ, ਮੇਥੀ, ਲੌਕੀ ਆਦਿ ਹਰੀਆਂ ਅਤੇ ਪੱਤੇਦਾਰ ਸਬਜੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਡਾਇਬੀਟੀਜ ਨੂੰ ਕੰਟਰੋਲ ‘ਚ ਰੱਖਣ ਲਈ ਧਿਆਨ ‘ਚ ਰੱਖੋ ਇਹ ਗੱਲਾਂ
- ਖਾਣਾ ਪਕਾਉਣ ਲਈ ਬੇਕਿੰਗ, ਉਬਾਲਣ ਆਦਿ ਵਿਧੀਆਂ ਦੀ ਵਰਤੋ ਕਰੋ।
- ਸਵੇਰੇ ਖੁੱਲੀ ਹਵਾ ਵਿਚ 30 ਮਿੰਟ ਲਈ ਸੈਰ ਕਰੋ ਜਾਂ ਟਹਿਲੋ।
- ਭੋਜਨ ਵਿਚ ਨਮਕ ਅਤੇ ਖੰਡ ਦੀ ਘੱਟ ਵਰਤੋਂ ਕਰੋ।
- ਪਾਣੀ ਵਿਚ 2 ਚੱਮਚ ਮੇਥੀ ਦਾਣਾ ਪਾ ਕੇ ਰਾਤ ਭਰ ਭਿਓਂ। ਫ਼ਿਰ ਸਵੇਰੇ ਉਸਦਾ ਨਾਸ਼ਤੇ ਵਿਚ ਸੇਵਨ ਕਰੋ।
- ਰੋਜ਼ਾਨਾ ਸਵੇਰ- ਸ਼ਾਮ ਸੈਰ ਕਰੋ।
- ਸਹੀ ਮਾਤਰਾ ਵਿਚ ਪਾਣੀ ਪੀਓ।
- ਵੱਧ ਤੋਂ ਵੱਧ ਪੌਜੀਟਿਵ ਅਤੇ ਖੁਸ਼ ਰਹੋ।