Blood Infection diet: ਗਲਤ ਖਾਣ-ਪਾਨ, ਦੂਸ਼ਿਤ ਪਾਣੀ ਪੀਣ ਦੇ ਕਾਰਨ ਬਲੱਡ ਇੰਫੈਕਸ਼ਨ ਯਾਨਿ ਖੂਨ ਹੋਲੀ-ਹੋਲੀ ਖ਼ਰਾਬ ਹੋਣ ਲੱਗਦਾ ਹੈ। ਖੂਨ ਸਰੀਰ ਦੇ ਅੰਗਾਂ ਵਿਚ ਆਕਸੀਜਨ ਸਪਲਾਈ ਕਰਦਾ ਹੈ। ਅਜਿਹੇ ‘ਚ ਇਸ ‘ਚ ਗੜਬੜੀ ਹਾਰਟ ਪ੍ਰਾਬਲਮਜ਼, ਸਟ੍ਰੋਕ, ਬਲੱਡ ਕਲੋਟਸ ਜਿਹੀਆਂ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ। ਲੋਕ ਖੂਨ ਨੂੰ ਪਤਲਾ ਅਤੇ ਸਾਫ਼ ਕਰਨ ਲਈ ਦਵਾਈਆਂ ਲੈਂਦੇ ਹਨ ਪਰ ਤੁਸੀਂ ਸਹੀ ਡਾਇਟ ਅਤੇ ਘਰੇਲੂ ਨੁਸਖੇ ਨਾਲ ਵੀ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹੋ।
ਸਭ ਤੋਂ ਪਹਿਲਾਂ ਜਾਣੋ ਖੂਨ ‘ਚ ਇੰਫੈਕਸ਼ਨ ਹੋਣ ਦੇ ਕਾਰਨ…
- ਬਲੱਡ ‘ਚ ਇੰਫੈਕਸ਼ਨ
- ਸੋਡੀਅਮ, ਯੂਰੀਆ ਆਦਿ ਦੀ ਮਾਤਰਾ ਵਧਣੀ
- ਭਰਪੂਰ ਪਾਣੀ ਨਾ ਪੀਣਾ
- ਮਸਾਲੇਦਾਰ, ਜੰਕ ਫੂਡ ਦਾ ਜ਼ਿਆਦਾ ਸੇਵਨ
- ਐਕਸਰਸਾਈਜ਼ ਨਾ ਕਰਨਾ
- ਕਿਡਨੀ ‘ਚ ਇੰਫੈਕਸ਼ਨ
ਖੂਨ ‘ਚ ਇੰਫੈਕਸ਼ਨ ਦੇ ਲੱਛਣ
- ਵਾਰ-ਵਾਰ ਬੁਖਾਰ ਆਉਣਾ
- ਅਚਾਨਕ ਭੁੱਖ ਨਾ ਲੱਗਣੀ
- ਵਜ਼ਨ ਘੱਟ ਹੋਣਾ
- ਸਕਿਨ ਦਾ ਰੰਗ ਪੀਲਾ ਪੈਣਾ
- ਅੱਖਾਂ ਕਮਜ਼ੋਰ ਹੋ ਜਾਣੀਆਂ
- ਵਾਲ ਝੜਨਾ
- ਇਮਿਊਨਿਟੀ ਕਮਜ਼ੋਰ ਹੋਣੀ
- ਸਕਿਨ ‘ਤੇ ਪਿੰਪਲਸ ਹੋਣਾ
- ਇਸ ਤੋਂ ਇਲਾਵਾ ਖੂਨ ਵਿਚ ਗੰਦਗੀ ਹੋਣ ਨਾਲ ਕਿੱਲ-ਮੁਹਾਸੇ, ਸਕਿਨ ਰੋਗ ਅਤੇ ਕਿਡਨੀ ਵਿਚ ਇੰਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਖੂਨ ਸਾਫ਼ ਕਰਨ ਲਈ ਲਓ ਇਹ ਡਾਈਟ
- ਰੋਜ਼ਾਨਾ 3-4 ਤੁਲਸੀ ਦੇ ਪੱਤੇ ਚਬਾਓ। ਇਸ ‘ਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀਨਫਲੇਮੈਟ੍ਰੀ ਗੁਣ ਖੂਨ ਦੀ ਇੰਫੈਕਸ਼ਨ ਨੂੰ ਦੂਰ ਕਰ ਦੇਣਗੇ। ਤੁਸੀਂ ਚਾਹੋ ਤਾਂ ਤੁਲਸੀ ਦਾ ਕਾੜਾ ਬਣਾ ਕੇ ਵੀ ਪੀ ਸਕਦੇ ਹੋ।
- ਰੋਜ਼ਾਨਾ ਘੱਟ ਤੋਂ ਘੱਟ 8-9 ਗਿਲਾਸ ਪਾਣੀ ਪੀਣ ਦੇ ਨਾਲ ਨਿੰਬੂ ਪਾਣੀ, ਨਾਰੀਅਲ ਪਾਣੀ, ਜੂਸ, ਸੂਪ ਆਦਿ ਲਓ। ਇਸ ਨਾਲ ਸਰੀਰ ਦਾ ਪੀਐਚ ਲੈਵਲ ਸੰਤੁਲਿਤ ਰਹੇਗਾ ਅਤੇ ਖੂਨ ਦੀ ਇੰਫੈਕਸ਼ਨ ਵੀ ਦੂਰ ਹੋਵੇਗੀ।
- 2 ਟੇਬਲਸਪੂਨ ਸੇਬ ਦਾ ਸਿਰਕਾ ਅਤੇ 1/2 ਟੀਸਪੂਨ ਬੇਕਿੰਗ ਸੋਡਾ ਮਿਲਾਕੇ ਰੋਜ਼ਾਨਾ ਪੀਣ ਨਾਲ ਵੀ ਖੂਨ ਸਾਫ਼ ਹੁੰਦਾ ਹੈ।
- ਸੌਂਫ ਵੀ ਬਲੱਡ ਡੀਟੌਕਸੀਫਾਈ ਕਰਨ ਵਿਚ ਬਹੁਤ ਫ਼ਾਇਦੇਮੰਦ ਹੈ। ਇਸ ਦੇ ਲਈ ਭੋਜਨ ਤੋਂ 5 ਮਿੰਟ ਬਾਅਦ ਸੌਂਫ ਅਤੇ ਮਿਸ਼ਰੀ ਮਿਲਾਕੇ ਖਾਓ।
- ਨਿੰਮ ਦੇ ਪੱਤੇ, ਨਿੰਬੋਲੀ ਛੱਲ ਜਾਂ ਜੜ ਨੂੰ 1 ਗਲਾਸ ਪਾਣੀ ‘ਚ ਚੰਗੀ ਤਰ੍ਹਾਂ ਉਬਾਲੋ। ਇਸ ਨਾਲ ਵੀ ਖੂਨ ‘ਚ ਜਮ੍ਹਾਂ ਸਾਰੀ ਗੰਦਗੀ ਨਿਕਲ ਜਾਵੇਗੀ।
- ਲਸਣ, ਅਦਰਕ ਅਤੇ ਪਿਆਜ਼ ਨੂੰ ਭੋਜਨ ‘ਚ ਸ਼ਾਮਲ ਕਰੋ। ਇਹ ਖੂਨ ਨੂੰ ਸਾਫ਼ ਕਰਨ ਦੇ ਨਾਲ ਬੀਮਾਰੀਆਂ ਤੋਂ ਬਚਾਅ ਵਿਚ ਵੀ ਮਦਦਗਾਰ ਹੈ।
- ਐਂਟੀਬਾਓਟਿਕ ਹਲਦੀ ਦੀ ਵੀ ਭੋਜਨ ‘ਚ ਜ਼ਿਆਦਾ ਵਰਤੋਂ ਕਰੋ। ਇਸ ਨਾਲ ਖੂੰਨ ਨੂੰ ਸਾਫ ਕਰਨ ‘ਚ ਮਦਦ ਮਿਲੇਗੀ।
- ਕਰੇਲੇ ਦਾ ਜੂਸ ਜਾਂ ਇਸ ਦੀ ਸਬਜ਼ੀ ਸਬਜੀ ਡਾਇਟ ‘ਚ ਸ਼ਾਮਲ ਕਰੋ। ਇਹ ਖੂਨ ਦੀ ਗੰਦਗੀ ਬਾਹਰ ਕੱਢਣ ਦੇ ਨਾਲ ਡਾਈਬਟੀਜ, ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ।
- ਰੋਜ਼ਾਨਾ 1 ਗਲਾਸ ਐਲੋਵੇਰਾ ਜੂਸ ‘ਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾਕੇ ਪੀਓ। ਇਸ ਨਾਲ ਖੂਨ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਮਿਲੇਗੀ।