Excellent performance by : ਜਲੰਧਰ : ਸਾਲ 2019-20 ਪੰਜਾਬ ਸਕੂਲ ਗੇਮਸ ‘ਚ ਜਲੰਧਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਖਿਡਾਰੀਆਂ ਨੇ ਕਈ ਤਮਗੇ ਆਪਣੇ ਨਾਂ ਕੀਤੇ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈ ਗਈ ਸਕੂਲ ਗੇਮਸ ‘ਚ ਜਲੰਧਰ ਦੇ ਖਿਡਾਰੀਆਂ ਨੇ ਕਈ ਤਮਗੇ ਆਪਣੇ ਨਾਂ ਕੀਤੇ। ਜਿਲ੍ਹਾ ਸਿੱਖਿਆ ਵਿਭਾਗ ਨੇ ਜਲੰਧਰ ਦੇ ਖਿਡਾਰੀਆਂ ਵੱਲੋਂ ਜਿੱਤੇ ਤਮਗਿਆਂ ਦੀ ਸੂਚੀ ਜਾਰੀ ਕੀਤੀ ਹੈ।
ਜਲੰਧਰ ਦੇ ਖਿਡਾਰੀਆਂ ਨੇ 16 ਖੇਡਾਂ ‘ਚ ਪਹਿਲਾ ਸਥਾਨ, 9 ਖੇਡਾਂ ‘ਚ ਦੂਜਾ ਤੇ 16 ਖੇਡਾਂ ‘ਚ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ ‘ਚ 27 ਤਮਗੇ, ਕੁਸ਼ਤੀ ‘ਚ 28 ਤਮਗੇ, ਸਕਾਏ ਮਾਰਸਲ ‘ਚ 35 ਤਮਗੇ, ਕਰਾਟੇ ‘ਚ 41 ਤਮਗੇ, ਯੋਗ ‘ਚ 10 ਤਮਗੇ, ਜਿਮਨਾਸਟਿਕ ‘ਚ 29, ਜੂਡੋ ‘ਚ 16, ਬਾਕਸਿੰਗ ‘ਚ 9, ਸਕੇਟਿੰਗ ‘ਚ 16 ਤੇ ਤਾਇਕਵਾਂਡੋ ‘ਚ 24 ਤਮਗੇ ਹਾਸਲ ਕੀਤੇ। ਇਸ ਤਰ੍ਹਾਂ ਜਲੰਧਰ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ ਗਿਆ।
ਜਲੰਧਰ ਸਕੂਲ ਟੂਰਨਾਮੈਂਟ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਤੇ ਮਹਾ ਸਕੱਤਰ ਇਕਬਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਪਿਛਲੇ ਸਾਲ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਖ-ਵੱਖ ਖੇਡਾਂ ਵਿੱਚ ਤਮਗੇ ਆਪਣੇ ਨਾਂ ਕੀਤੇ। ਇਸ ਸਾਲ ਕੋਵਿਡ-19 ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਕੂਲ ਗੇਮਜ਼ ਨਹੀਂ ਕਰਵਾਈਆਂ ਜਾ ਰਹੀਆਂ। ਉਨ੍ਹਾਂ ਨੇ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਈ-ਸਰਟੀਫਿਕੇਟ ਦਿੱਤੇ ਜਾ ਰਹੇ ਹਨ। ਫਿਜੀਕਲ ਐਜੂਕੇਸ਼ਨ ਦੇ ਟੀਚਰਾਂ ਨੇ ਖਿਡਾਰੀਆਂ ਨੂੰ ਬੇਹਤਰੀਨ ਟ੍ਰੇਨਿੰਗ ਦਿੱਤੀ ਹੈ ਜਿਸ ਕਾਰਨ ਖਿਡਾਰੀਆਂ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਤੇ ਖਿਡਾਰੀਆਂ ਨੇ ਤਮਗੇ ਜਿੱਤ ਕੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਸਦਕਾ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ।