Irregular Periods problems: ਮਾਹਵਾਰੀ ਯਾਨਿ ਕਿ ਪੀਰੀਅਡਜ ਔਰਤ ਦੇ ਜੀਵਨ ਦਾ ਮਹੱਤਵਪੂਰਣ ਚੱਕਰ ਹੁੰਦਾ ਹੈ ਜਿਸ ਦੇ ਬਦੌਲਤ ਔਰਤਾਂ ਨੂੰ ਮਾਂ ਬਣਨ ਦਾ ਸੁੱਖ ਮਿਲਦਾ ਹੈ। ਔਰਤਾਂ ਦੀ ਸਿਹਤ ਵੀ ਮਾਹਵਾਰੀ ਚੱਕਰ ‘ਤੇ ਨਿਰਭਰ ਕਰਦੀ ਹੈ। ਜੇ ਇਹ ਚੱਕਰ ਖ਼ਰਾਬ ਹੋ ਜਾਵੇ ਤਾਂ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉੱਥੇ ਹੀ ਕਈ ਵਾਰ ਸਿਹਤ ਸਮੱਸਿਆਵਾਂ ਦੇ ਕਾਰਨ ਵੀ ਇਹ ਗੜਬੜਾ ਜਾਂਦੇ ਹਨ। ਭਾਰਤ ਵਿਚ ਬਹੁਤ ਸਾਰੀਆਂ ਔਰਤਾਂ ਇਸ ਸਮੱਸਿਆ ਨਾਲ ਜੂਝਦੀਆਂ ਹਨ ਪਰ ਲਾਪ੍ਰਵਾਹੀ ਵਰਤਦੀਆਂ ਹਨ ਇਸ ਲਈ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਇਕ ਔਰਤ ਨੂੰ 21 ਤੋਂ 35 ਦਿਨਾਂ ਦੇ ਅੰਦਰ ਪੀਰੀਅਡਜ ਹੁੰਦੇ ਹਨ ਜੋ ਥੋੜ੍ਹਾ ਬਹੁਤ ਅੱਗੇ ਪਿੱਛੇ ਹੋ ਸਕਦੇ ਹਨ। ਹਾਲਾਂਕਿ ਜੇ ਤੁਹਾਡੇ ਪੀਰੀਅਡਜ਼ 35 ਦਿਨਾਂ ਤੋਂ ਜ਼ਿਆਦਾ ਦੇਰ ਨਾਲ ਹੋ ਰਹੇ ਹਨ ਤਾਂ ਹੋ ਸਕਦਾ ਤੁਹਾਨੂੰ ਕੋਈ ਸਮੱਸਿਆ ਹੋਵੇ। ਅਜਿਹਾ ਹੋਣ ਦੇ ਪਿੱਛੇ….
- ਪੌਸ਼ਟਿਕ ਭੋਜਨ ਨਾ ਖਾਣ ਦੇ ਕਾਰਨ
- ਵਜ਼ਨ ਵਧਣ ‘ਤੇ
- ਪੀਸੀਓਡੀ, ਪੀਸੀਓਐੱਸ
- ਥਾਇਰਾਇਡ
- ਹਾਰਮੋਨਸ ਦਾ ਅਸੰਤੁਲਨ ਹੋਣਾ
- ਡਾਇਬਿਟੀਜ਼
- ਕੋਈ ਟਿਊਮਰ ਜਾਂ ਰਸੌਲੀ ਹੋਵੇ ਤਾਂ
- ਜ਼ਿਆਦਾ ਕਸਰਤ ਕਰਨ ਨਾਲ
- ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਨੂੰ
- ਇਸ ਤੋਂ ਇਲਾਵਾ ਚਿੰਤਾ-ਤਣਾਅ ਦੇ ਲੈਣ ਨਾਲ ਪੀਰੀਅਡਜ ਅਨਿਯਮਿਤ ਹੋਣ ਲੱਗਦੇ ਹਨ।
- ਬਲੱਡ ‘ਚ ਜਦੋਂ ਪ੍ਰੋਲੇਕਟਿਨ ਦਾ ਪੱਧਰ ਜ਼ਿਆਦਾ ਹੋ ਜਾਂਦਾ ਹੈ ਤਾਂ ਵੀ ਪੀਰੀਅਡਜ਼ ਅਨਿਯਮਿਤ ਹੁੰਦੇ ਹਨ।
- ਬਲੱਡ ਵਿੱਚ ਪ੍ਰੋਲੇਕਟਿਨ ਦਾ ਪੱਧਰ ਉਦੋਂ ਵੀ ਵੱਧ ਜਾਂਦਾ ਹੈ ਜਦੋਂ ਔਰਤ ਬੱਚੇ ਨੂੰ ਬ੍ਰੈਸਟਫੀਡਿੰਗ ਕਰਾ ਰਹੀ ਹੁੰਦੀ ਹੈ।
ਸਮੇਂ ਸਿਰ ਪੀਰੀਅਡਜ਼ ਨਾ ਆਉਣ ਦੇ ਬਹੁਤ ਸਾਰੇ ਨੁਕਸਾਨ ਹਨ। ਸਭ ਤੋਂ ਵੱਡੀ ਸਮੱਸਿਆ ਬੱਚਾ ਪੈਦਾ ਕਰਨ ਦੀ ਆਉਂਦੀ ਹੈ ਜਿਸ ਲਈ ਫਰਟੀਲਿਟੀ ਟਰੀਟਮੈਂਟ ਕੀਤੇ ਜਾਂਦੇ ਹਨ। ਉੱਥੇ ਹੀ ਕਈ ਵਾਰ ਔਰਤਾਂ ਦਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਾਰਨ ਕਈ ਹੋਰ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ। ਸਭ ਤੋਂ ਪਹਿਲਾਂ ਡਾਕਟਰੀ ਸਲਾਹ ਨਾਲ ਜ਼ਰੂਰੀ ਟੈਸਟ ਕਰਵਾਓ ਕਿ ਤੁਹਾਨੂੰ ਇਹ ਸਮੱਸਿਆ ਕਿਉਂ ਹੋ ਰਹੀ ਹੈ। ਜਿਵੇਂ ਕਿ ਅੰਡਾਸ਼ਯ ਦਾ ਅਲਟਰਾਸਾਉਂਡ, ਐਮਆਰਆਈ, ਥਾਇਰਾਇਡ ਅਤੇ ਹਾਰਮੋਨਲ ਟੈਸਟ ਆਦਿ।
ਹੁਣ ਜਾਣੋ ਇਸ ਨੂੰ ਠੀਕ ਕਰਨ ਦਾ ਨੈਚੂਰਲ ਤਰੀਕਾ
- ਤੁਸੀਂ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਓ ਜਦੋਂ ਤੱਕ ਤੁਸੀਂ ਆਪਣਾ ਲਾਈਫਸਟਾਈਲ ਹੈਲਥੀ ਨਹੀਂ ਰੱਖੋਗੇ ਤੁਹਾਡੇ ਪੀਰੀਅਡਜ਼ ਨਾਲ ਜੁੜੀਆਂ ਸਮੱਸਿਆਵਾਂ ਠੀਕ ਨਹੀਂ ਹੋਣਗੀਆਂ।
- ਲਾਈਫਸਟਾਈਲ ਸਹੀ ਰੱਖਣ ਦਾ ਮਤਲਬ ਤੁਹਾਡੀ ਡਾਇਟ ਦੇ ਨਾਲ ਹੈਲਥੀ ਵਰਕਆਊਟ।
- ਡਾਇਟ ‘ਚ ਸੰਤੁਲਿਤ ਭੋਜਨ ਲਓ। ਦੁੱਧ, ਫਲ, ਸਬਜ਼ੀਆਂ, ਨਟਸ ਜਿਹੀਆਂ ਸਿਹਤਮੰਦ ਚੀਜ਼ਾਂ ਖਾਓ। ਪ੍ਰੋਟੀਨ ਲਈ ਤੁਹਾਨੂੰ ਚਿਕਨ ਆਂਡੇ ਦਾ ਸੇਵਨ ਕਰਨਾ ਚਾਹੀਦਾ ਹੈ। ਮਸਾਲੇਦਾਰ ਜੰਕ ਫੂਡ ਖਾਣ ਤੋਂ ਪਰਹੇਜ਼ ਕਰੋ। ਭੁੱਖੇ ਰਹਿਣ ਦੀ ਗਲਤੀ ਨਾ ਕਰੋ। ਸਰੀਰ ਵਿਚ ਬਲੱਡ ਨਹੀਂ ਹੋਵੇਗਾ ਤਾਂ ਵੀ ਬਲੀਡਿੰਗ ਨਹੀਂ ਹੋਵੇਗੀ। ਇਸ ਲਈ ਆਇਰਨ, ਕੈਲਸ਼ੀਅਮ ਵੀ ਲਓ। ਹੈਲਥੀ ਖੁਰਾਕ ਦੇ ਨਾਲ ਥੋੜ੍ਹੀ ਜਿਹੀ ਕਸਰਤ ਕਰੋ ਅਤੇ ਯੋਗਾ ਦਾ ਸਹਾਰਾ ਲਓ। ਅੱਧੇ ਘੰਟੇ ਲਈ ਸੈਰ ਕਰੋ।
- ਜ਼ਿਆਦਾ ਸਮੇਂ ਤੱਕ ਹਾਰਮੋਨਲ ਦਵਾਈਆਂ ਨਾ ਖਾਓ।
- ਜੇ ਤੁਹਾਡਾ ਵਜ਼ਨ ਜ਼ਿਆਦਾ ਹੈ ਤਾਂ ਇਸ ਨੂੰ ਕਸਰਤ ਅਤੇ ਯੋਗਾ ਦੀ ਸਹਾਇਤਾ ਨਾਲ ਕੰਟਰੋਲ ਕਰੋ।
- ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖੋ। ਮੈਡੀਟੇਸ਼ਨ ਦਾ ਸਹਾਰਾ ਲਓ।
- ਜੇ ਸ਼ੂਗਰ, ਥਾਇਰਾਇਡ ਦੇ ਮਰੀਜ਼ ਹੋ ਤਾਂ ਇਸ ਨੂੰ ਕੰਟਰੋਲ ਵਿਚ ਰੱਖੋ।
- ਜਿਹੜੀਆਂ ਔਰਤਾਂ ਨੂੰ ਪੀਸੀਓਡੀ ਹੈ ਉਨ੍ਹਾਂ ਨੂੰ ਪੀਰੀਅਡ ਮਿਸ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਇਸ ਲਈ ਆਪਣੇ ਲਾਈਫਸਟਾਈਲ ਨੂੰ ਸਿਹਤਮੰਦ ਬਣਾਓ ਅਤੇ ਡਾਕਟਰ ਦੀ ਸਲਾਹ ਜ਼ਰੂਰ ਲਓ।
- ਜੇ ਰਸੌਲੀ ਹੈ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। ਇਸ ਨੂੰ ਦਵਾਈਆਂ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ ਜਦੋਂ ਕਿ ਕੁਝ ਸਥਿਤੀਆਂ ਵਿੱਚ ਡਾਕਟਰ ਸਰਜਰੀ ਦੀ ਵੀ ਸਲਾਹ ਦਿੰਦੇ ਹਨ।
ਅਜਵਾਇਣ ਦਾ ਦੇਸੀ ਨੁਸਖ਼ਾ: ਤੁਹਾਡੀ ਰਸੋਈ ਵਿਚ ਮੌਜੂਦ ਅਜਵਾਇਣ ਦਾ ਆਯੁਰਵੈਦਿਕ ਨੁਸਖ਼ਾ ਪੀਰੀਅਡਸ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਬਹੁਤ ਮਦਦਗਾਰ ਹੋਵੇਗਾ। ਤੁਸੀਂ ਬੱਸ 1 ਗਲਾਸ ਪਾਣੀ ਵਿਚ 2-3 ਚੁਟਕੀ ਅਜਵਾਇਣ ਪਾ ਕੇ ਇਸ ਨੂੰ ਅੱਧੇ ਹੋਣ ਤੱਕ ਉਬਾਲਣਾ ਹੈ ਅਤੇ ਅੱਧਾ ਚਮਚਾ ਸ਼ਹਿਦ ਮਿਲਾ ਕੇ ਦਿਨ ਵਿਚ 2-3 ਵਾਰ ਪੀਓ। ਜੇ ਪੀਰੀਅਡ ਰੁਕ-ਰੁਕ ਕੇ ਆਉਂਦੇ ਹਨ ਤਾਂ ਸਮੱਸਿਆ ਠੀਕ ਹੋ ਜਾਵੇਗੀ। ਯਾਦ ਰੱਖੋ ਕਿ ਸਭ ਤੋਂ ਮਹੱਤਵਪੂਰਣ ਚੀਜ਼ ਤੁਹਾਡੀ ਖੁਰਾਕ ਹੈ ਆਪਣੇ ਆਪ ਨੂੰ ਤਣਾਅ ਮੁਕਤ ਰੱਖੋ। ਹੈਲਥੀ ਚੀਜ਼ਾਂ ਖਾਓ ਤਾਂ ਕਿ ਪੀਰੀਅਡ ਦੀ ਕੋਈ ਸਮੱਸਿਆ ਹੀ ਨਾ ਹੋਵੇ ਕਿਉਂਕਿ ਪੀਰੀਅਡ ਦੀ ਸਮੱਸਿਆ ਆਪਣੇ ਨਾਲ ਕਈ ਹੋਰ ਸਿਹਤ ਸਮੱਸਿਆਵਾਂ ਵੀ ਲਿਆਉਂਦੀ ਹੈ।