Corona is expected to cause 2000 : ਪੰਜਾਬ ਵਿੱਚ ਇਸ ਮਹੀਨੇ ਦੇ ਅਖੀਰ ਤੱਕ ਕੋਰੋਨਾ ਵਾਇਰਸ ਕਾਰਨ 2000 ਤੋਂ ਵੱਧ ਮੌਤਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਇਸ ਦੌਰਾਨ ਸੂਬੇ ਵਿਚ ਲਗਭਗ ਸਵਾ ਲੱਖ ਲੋਕ ਇਸ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹੋਣੇਗ। ਇਹ ਡਰਾਉਣ ਵਾਲਾ ਅੰਕੜਾ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਾਹਿਰ ਕੀਤੇ ਹਨ। ਉਨ੍ਹਾਂ ਮੈਡੀਕਲ ਮਾਹਰਾਂ ਵੱਲੋਂ ਸੂਬੇ ਵਿਚ ਸਿਖਰ ਵੱਲ ਵੱਧ ਰਹੇ ਕੋਰੋਨਾ ਨੂੰ ਲੈ ਕੇ ਜਾਰੀ ਕੀਤੇ ਅਨੁਮਾਨਾਂ ਦੇ ਆਧਾਰ ’ਤੇ ਇਹ ਖਦਸ਼ਾ ਪ੍ਰਗਟਾਇਆ ਹੈ।
ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਮੌਤਾਂ ਦਾ ਜੋ ਅੰਕੜਾ ਮੁੱਖ ਮੰਤਰੀ ਨੇ ਸਾਹਮਣੇ ਰੱਖਿਆ ਹੈ, ਉਹ ਇਕ ਸਤੰਬਰ ਤੱਕ ਸੂਬੇ ਵਿਚ ਡੇਸ਼ ਹਜ਼ਾਰ ਮਰੀਜ਼ਾਂ ਦੀ ਮੌਤ ਤੋਂ ਇਲਾਵਾ ਦੱਸਿਆ ਹੈ। ਮਤਲਬ ਸਤੰਬਰ ਖਤਮ ਹੋਣ ਤੱਕ ਸੂਬੇ ਵਿਚ 3000 ਤੋਂ ਵੱਧ ਲੋਕ ਕੋਰੋਨਾ ਨਾਲ ਮਾਰੇ ਜਾ ਚੁੱਕੇ ਹੋਣਗੇ। ਮੁੱਖ ਮੰਤਰੀ ਨੇ ਇਹ ਜਾਣਕਾਰੀ ਸੂਬੇ ਦੀ ਮੈਡੀਕਲ ਮਾਹਿਰਾਂ ਵਾਲੀ ਸਲਾਹਕਾਰ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਜਨਤਕ ਕੀਤੀ ਹੈ। ਇਸ ਰਿਪੋਰਟ ਦੇ ਆਧਾਰ ’ਤੇ ਹੀ ਕੇਂਦਰ ਸਰਕਾਰ ਦੇ ਅਨਲੌਕ 4.0 ਨੂੰ ਸੂਬੇ ਵਿੱਚ ਲਾਗੂ ਕਰਨ ਤੋਂ ਇਨਕਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਸੂਬੇ ਵਿਚ ਅਗਸਤ ਮਹੀਨੇ ਦੇ ਅੱਧ ਤੋਂ ਕੋਰੋਨਾ ਵਾਇਰਸ ਦਾ ਪ੍ਰਸਾਰ ਤੇਜ਼ੀ ਨਾਲ ਹੋਣ ਲੱਗਾ ਹੈ। ਰੋਜ਼ਾਨਾ 50 ਦੇ ਲਗਭਗ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਇਕ ਹਜ਼ਾਰ ਤੋਂ ਵੱਧ ਨਵੇਂ ਕੇਸ ਹਰ ਰੋਜ਼ ਸਾਹਮਣੇ ਆ ਰਹੇ ਹਨ।