Steroids Can Be Lifesaving: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਭਾਰਤ, ਅਮਰੀਕਾ ਸਮੇਤ ਕਈ ਦੇਸ਼ ਇਸ ਦੀ ਚਪੇਟ ਵਿੱਚ ਹਨ। ਵਿਗਿਆਨੀ ਇਸਦੇ ਇਲਾਜ ਅਤੇ ਰੋਕਥਾਮ ਲਈ ਦਵਾਈਆਂ ਅਤੇ ਟੀਕੇ ਵਿਕਸਿਤ ਕਰਨ ਵਿੱਚ ਰੁੱਝੇ ਹੋਏ ਹਨ। ਇਸ ਦੌਰਾਨ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ Steroid ਦਵਾਈਆਂ ਕੋਰੋਨਾ ਵਾਇਰਸ ਦੀ ਲਾਗ ਦੇ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਦਦ ਕਰ ਸਕਦੀਆਂ ਹਨ । ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਇਸ ਸਬੰਧ ਵਿੱਚ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ।
WHO ਵੱਲੋਂ ਕਿਹਾ ਗਿਆ ਹੈ ਕਿ Steroid ਦੀ ਵਰਤੋਂ ਸਿਰਫ ਗੰਭੀਰ ਰੂਪ ਵਿੱਚ ਕੋਰੋਨਾ ਪੀੜਤਾਂ ‘ਤੇ ਕੀਤੀ ਜਾ ਸਕਦੀ ਹੈ। ਪਰ ਇਸ ਦੀ ਵਰਤੋਂ ਸ਼ੁਰੂਆਤੀ ਲੱਛਣਾਂ ਵਾਲੇ ਮਰੀਜ਼ਾਂ ‘ਤੇ ਨਹੀਂ ਕੀਤੀ ਜਾਣੀ ਚਾਹੀਦੀ। ਇਸ ਸਬੰਧ ਵਿੱਚ ਜਨਰਲ ਆਫ਼ ਅਮੈਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸੰਪਾਦਕ ਹਾਵਰਡ ਸੀ ਬਾਊਚਰ ਦੇ ਅਨੁਸਾਰ Steroid ਗੰਭੀਰ ਕੋਰੋਨਾ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਲਈ ਮਦਦਗਾਰ ਹੈ। ਦੁਨੀਆ ਭਰ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਉੱਥੇ ਹੀ ਦੂਜੇ ਪਾਸੇ WHO ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਵੱਖ-ਵੱਖ ਥਾਵਾਂ ‘ਤੇ ਤਕਰੀਬਨ 1700 ਕੋਰੋਨਾ ਵਾਇਰਸ ਸੰਕਰਮਿਤ ਲੋਕਾਂ ‘ਤੇ ਤਿੰਨ ਕਿਸਮਾਂ ਦੇ Steroid ਡਰੱਗ ਟ੍ਰਾਇਲ ਕੀਤੇ ਗਏ ਹਨ। ਇਸ ਟ੍ਰਾਇਲ ਵਿੱਚ ਇਹ ਖੁਲਾਸਾ ਹੋਇਆ ਹੈ ਕਿ Steroid ਦਵਾਈ ਦੀ ਵਰਤੋਂ ਨਾਲ ਕੋਰੋਨਾ ਮਰੀਜ਼ਾਂ ਦੀ ਮੌਤ ਦਾ ਖ਼ਤਰਾ ਕਾਫ਼ੀ ਘੱਟ ਹੋਇਆ ਹੈ। ਡਾਕਟਰਾਂ ਵੱਲੋਂ ਡੇਕਸਾਮੇਥਾਸੋਨ, ਹਾਈਡ੍ਰੋਕਾਰਟੀਸੋਨ, ਅਤੇ ਮਿਥਾਇਲਪਰੇਡਿਸੋਲੋਨ ਵਰਗੀਆਂ Steroid ਦਵਾਈਆਂ ਅਕਸਰ ਡਾਕਟਰਾਂ ਵੱਲੋਂ ਮਰੀਜ਼ ਦੇ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ, ਸੋਜਸ਼ ਅਤੇ ਦਰਦ ਨੂੰ ਘਟਾਉਣ ਲਈ ਦਿੱਤੀਆਂ ਜਾਂਦੀਆਂ ਹਨ।
ਦੱਸ ਦੇਈਏ ਕਿ ਹੁਣ ਤੱਕ ਦੁਨੀਆ ਭਰ ਵਿੱਚ 2.61 ਕਰੋੜ ਤੋਂ ਵੱਧ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਇਸ ਮਹਾਂਮਾਰੀ ਕਾਰਨ ਹੁਣ ਤੱਕ 8.67 ਲੱਖ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਇਸ ਦੇ ਨਾਲ ਹੀ ਹੁਣ ਤੱਕ ਦੁਨੀਆ ਦੇ 1.84 ਕਰੋੜ ਲੋਕ ਇਸ ਤੋਂ ਠੀਕ ਹੋ ਚੁੱਕੇ ਹਨ।