Coconut water skin benefits: ਗਰਮੀਆਂ ਵਿਚ ਨਾਰੀਅਲ ਪਾਣੀ ਦਾ ਸੇਵਨ ਨਾ ਸਿਰਫ ਪਿਆਸ ਨੂੰ ਬੁਝਾਉਂਦਾ ਹੈ ਬਲਕਿ ਇਸ ਨਾਲ ਸਰੀਰ ਨੂੰ ਠੰਡਕ ਵੀ ਮਿਲਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਾਰੀਅਲ ਪਾਣੀ ਦਾ ਸੇਵਨ ਕਰਨਾ ਸਿਹਤ ਲਈ ਕਿੰਨਾ ਫ਼ਾਇਦੇਮੰਦ ਹੈ। ਨਾਰੀਅਲ ਪਾਣੀ ਦਾ ਰੋਜ਼ਾਨਾ ਸੇਵਨ ਡੀਹਾਈਡਰੇਸ਼ਨ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਸਿਰਫ ਇਹ ਹੀ ਨਹੀਂ, ਇਸ ਨਾਲ ਤੁਹਾਡੀਆਂ ਕਈ ਬਿਊਟੀ ਪ੍ਰਾਬਲਮਜ ਵੀ ਦੂਰ ਰਹਿੰਦੀਆਂ ਹਨ। ਆਓ ਅਸੀਂ ਤੁਹਾਨੂੰ ਰੋਜ਼ਾਨਾ ਨਾਰੀਅਲ ਪਾਣੀ ਪੀਣ ਦੇ ਕੁਝ ਅਜਿਹੇ ਫਾਇਦੇ ਦੱਸਦੇ ਹਾਂ ਜਿਸ ਤੋਂ ਬਾਅਦ ਤੁਸੀਂ ਇਸ ਦਾ ਸੇਵਨ ਕਰਨਾ ਵੀ ਸ਼ੁਰੂ ਕਰੋਗੇ।
ਨਾਰੀਅਲ ਪਾਣੀ ਦੇ ਬਿਊਟੀ ਬੇਨੇਫਿਟਸ
ਝੁਰੜੀਆਂ ਤੋਂ ਛੁਟਕਾਰਾ: ਨਾਰੀਅਲ ਦੇ ਪਾਣੀ ਵਿਚ ਬਹੁਤ ਸਾਰੇ ਐਂਟੀ ਆਕਸੀਡੈਂਟ ਅਤੇ ਮਿਨਰਲਜ਼ ਹੁੰਦੇ ਹਨ ਜੋ ਸਕਿਨ ਦੀ ਗਹਿਰਾਈ ਵਿਚ ਜਾ ਕੇ ਸਕਿਨ ਨੂੰ ਪੋਸ਼ਣ ਦਿੰਦੇ ਹਨ। ਜਿਸ ਨਾਲ ਤੁਸੀਂ ਐਂਟੀ ਏਜਿੰਗ ਦੀਆਂ ਸਮੱਸਿਆਵਾਂ ਜਿਵੇਂ ਝੁਰੜੀਆਂ, ਫਾਈਨ ਲਾਈਨਜ਼ ਅਤੇ ਡਾਰਕ ਸਪੋਟਸ ਆਦਿ ਤੋਂ ਦੂਰ ਰਹਿੰਦੇ ਹੋ।
ਦਾਗ-ਧੱਬੇ ਨੂੰ ਕਰੇ ਦੂਰ: ਹਫਤੇ ਵਿਚ 2-3 ਵਾਰ ਚਿਹਰੇ ‘ਤੇ ਨਾਰੀਅਲ ਪਾਣੀ ਲਗਾ ਕੇ 10 ਮਿੰਟ ਲਈ ਛੱਡ ਦਿਓ ਅਤੇ ਫਿਰ ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਤਾਜ਼ੇ ਪਾਣੀ ਨਾਲ ਸਾਫ ਕਰੋ। ਇਸ ਨਾਲ ਦਾਗ-ਧੱਬੇ ਹੌਲੀ-ਹੌਲੀ ਘੱਟ ਹੋ ਜਾਣਗੇ ਛਾਈਆਂ ਤੋਂ ਵੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਨਾਰੀਅਲ ਪਾਣੀ ਵਿਚ ਕਾਟਨ ਨੂੰ ਡੁਬੋ ਕੇ ਅੱਖਾਂ ਦੇ ਹੇਠ ਲਗਾਉਣ ਨਾਲ ਡਾਰਕ ਸਰਕਲਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਟੈਨਿੰਗ ਤੋਂ ਛੁਟਕਾਰਾ: ਧੁੱਪ ‘ਚ ਜ਼ਿਆਦਾ ਸਮਾਂ ਰਹਿਣ ਦੇ ਕਾਰਨ ਸਕਿਨ ‘ਤੇ ਟੈਨਿੰਗ ਅਤੇ ਸਨਬਰਨ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਕਾਟਨ ਦੀ ਸਹਾਇਤਾ ਨਾਲ ਨਾਰੀਅਲ ਪਾਣੀ ਲਗਾਓ। ਦਿਨ ਵਿਚ 2 ਵਾਰ ਚਿਹਰੇ ‘ਤੇ ਨਾਰਿਅਲ ਪਾਣੀ ਲਗਾਉਣ ਨਾਲ ਸਕਿਨ ਸਾਫ ਹੋ ਜਾਂਦੀ ਹੈ।
ਝੜਦੇ ਵਾਲਾਂ ਨੂੰ ਰੋਕੇ: ਤਾਜ਼ੇ ਨਾਰੀਅਲ ਪਾਣੀ ਦੀ ਵਰਤੋਂ ਕਰਨ ਨਾਲ ਤੁਸੀਂ ਆਪਣੇ ਵਾਲਾਂ ਦਾ ਝੜਨਾ ਘੱਟ ਕਰ ਸਕਦੇ ਹੋ। ਦਰਅਸਲ ਨਾਰੀਅਲ ਦਾ ਪਾਣੀ ਪੀਣ ਨਾਲ ਸਕੈਲਪ ਵਿਚ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਜਿਸ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਇਸ ਦੇ ਨਾਲ ਹੀ ਵਾਲਾਂ ਦੀ ਗਰੋਥ ਵੀ ਚੰਗੀ ਹੁੰਦੀ ਹੈ।
ਡੈਮੇਜ਼ ਵਾਲਾਂ ਨੂੰ ਕਰੇ ਠੀਕ: ਨਾਰੀਅਲ ਪਾਣੀ ਨਾਲ ਤੁਸੀਂ ਆਪਣੇ ਵਾਲਾਂ ਦੀ ਮਸਾਜ ਕਰਕੇ ਇਨ੍ਹਾਂ ਨੂੰ ਡੈਮੇਜ਼ ਹੋਣ ਅਤੇ ਫ੍ਰਿਜੀ ਹੋਣ ਤੋਂ ਰੋਕ ਸਕਦੇ ਹੋ। ਇਹ ਵਾਲਾਂ ਨੂੰ ਇੱਕ ਨਵੀਂ ਚਮਕ ਅਤੇ ਸਮੂਦ ਬਣਾਉਣ ਵਿੱਚ ਸਹਾਇਤਾ ਕਰਦਾ ਹੈ।