Breast Cancer Red sandalwood: ਬ੍ਰੈਸਟ ਕੈਂਸਰ ਇਕ ਅਜਿਹੀ ਜਾਨਲੇਵਾ ਬਿਮਾਰੀ ਹੈ ਜਿਸ ਕਾਰਨ ਅੱਜ 10 ਵਿੱਚੋਂ 8 ਔਰਤਾਂ ਪੀੜਤ ਹਨ। ਹਾਲਾਂਕਿ ਜੇ ਸਹੀ ਸਮੇਂ ‘ਤੇ ਪਤਾ ਚੱਲ ਜਾਵੇ ਤਾਂ ਜਾਨ ਬਚਾਈ ਵੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਭਾਰਤ ਵਿੱਚ ਬ੍ਰੈਸਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਿਰਫ ਔਰਤਾਂ ਹੀ ਨਹੀਂ ਬਲਕਿ ਪੁਰਸ਼ਾਂ ‘ਚ ਵੀ ਇਹ ਬਿਮਾਰੀ ਦੇਖਣ ਨੂੰ ਮਿਲਦੀ ਹੈ ਪਰ ਔਰਤਾਂ ਤੋਂ ਘੱਟ। ਇਹੀ ਕਾਰਨ ਹੈ ਕਿ ਵਿਗਿਆਨੀ ਬ੍ਰੈਸਟ ਕੈਂਸਰ ਲਈ ਨਵੀਆਂ-ਨਵੀਆਂ ਦਵਾਈਆਂ ਖੋਜਦੇ ਰਹਿੰਦੇ ਹਨ। ਇੱਕ ਤਾਜ਼ਾ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਰਕਤ ਚੰਦਨ ਭਾਵ ਲਾਲ ਚੰਦਨ ਦੇ ਬੀਜ ਦਾ ਪੱਧਰ ਕੈਂਸਰ ਦੇ ਇਲਾਜ ਵਿੱਚ ਕਾਰਗਰ ਸਿੱਧ ਹੋ ਸਕਦੇ ਹਨ।
ਲਾਲ ਚੰਦਨ ਨਾਲ ਹੋਵੇਗਾ ਬ੍ਰੈਸਟ ਕੈਂਸਰ ਦਾ ਇਲਾਜ਼: ਖੋਜ ਦੇ ਅਨੁਸਾਰ ਲਾਲ ਚੰਦਨ ਦੇ ਬੀਜਾਂ ‘ਚ ਐਂਟੀ-ਇਨਫਲੇਮੇਟਰੀ, ਐਂਟੀ-ਕੈਂਸਰ ਅਤੇ ਐਂਟੀ-ਬੈਕਟਰੀਆ ਗੁਣ ਹੁੰਦੇ ਹਨ ਜੋ ਔਰਤਾਂ ਨੂੰ ਬ੍ਰੈਸਟ ਕੈਂਸਰ ਤੋਂ ਬਚਾਉਣ ਵਿੱਚ ਮਦਦਗਾਰ ਸਾਬਤ ਹੋ ਸਕਦੇ ਹਨ। ਇਹ ਖੋਜ ਚੂਹਿਆਂ ‘ਤੇ ਕੀਤੀ ਗਈ ਹੈ ਜਿਸ ਵਿਚ ਟਿਊਮਰ ਵਿਚ ਬਹੁਤ ਕਮੀ ਵੇਖੀ ਗਈ। ਨਵੀਂ ਰਿਪੋਰਟ ਦੇ ਅਨੁਸਾਰ 2018 ਵਿੱਚ 23.45 ਪ੍ਰਤੀਸ਼ਤ (87,090) ਔਰਤਾਂ ਦੀ ਮੌਤ ਕੈਂਸਰ ਨਾਲ ਹੋਈ ਸੀ ਜਿਨ੍ਹਾਂ ‘ਚ 27.7% ਕੇਸ ਬ੍ਰੈਸਟ ਕੈਂਸਰ ਦੇ ਸਨ। ਜਦੋਂ ਸੈੱਲ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਅਸਧਾਰਨ ਰੂਪ ਵਿਚ ਵਧਣਾ ਸ਼ੁਰੂ ਕਰਦੇ ਹਨ ਤਾਂ ਉਹ ਹੌਲੀ-ਹੌਲੀ ਕੈਂਸਰ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਉੱਥੇ ਹੀ ਬ੍ਰੈਸਟ ‘ਚ ਛੋਟੇ-ਛੋਟੇ ਟਿਸ਼ੂ ਅਤੇ ਸੈੱਲਾਂ ਦੇ ਇਕੱਠੇ ਹੋਣ ਕਾਰਨ ਬ੍ਰੈਸਟ ਕੈਂਸਰ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ।
ਕਿਹੜੀਆਂ ਔਰਤਾਂ ਨੂੰ ਜ਼ਿਆਦਾ ਖ਼ਤਰਾ
- ਗਰਭ ਨਿਰੋਧਕ ਗੋਲੀਆਂ ਦਾ ਜ਼ਿਆਦਾ ਸੇਵਨ
- ਮੇਨੋਪੋਜ਼ ਤੋਂ ਬਾਅਦ ਹਾਰਮੋਨ ਰਿਪਲੇਸਮੈਂਟ
- 12 ਸਾਲ ਦੀ ਉਮਰ ਤੋਂ ਪਹਿਲਾਂ ਹੀ ਪੀਰੀਅਡਜ ਆਉਣੇ
- 30 ਸਾਲ ਦੀ ਉਮਰ ਤੋਂ ਬਾਅਦ ਪ੍ਰੇਗਨੈਂਟ ਹੋਣਾ
- ਬਰਥ ਕੌਂਟਰਲ ਪਿਲਜ਼ ਦਾ ਜ਼ਿਆਦਾ ਸੇਵਨ
- ਪੀਰੀਅਡਜ਼ 55 ਦੀ ਉਮਰ ਤੋਂ ਬਾਅਦ ਹੀ ਬੰਦ ਹੋ ਜਾਣਾ
- ਸਰੀਰ ਵਿੱਚ ਜੈਨੇਟਿਕ ਤਬਦੀਲੀਆਂ ਦੇ ਕਾਰਨ
ਲਾਲ ਚੰਦਨ ਦੀ ਵਰਤੋਂ ਕਿਵੇਂ ਕਰੀਏ: ਲਾਲ ਚੰਦਨ ਜ਼ਿਆਦਾਤਰ ਦੱਖਣੀ ਭਾਰਤ ਵਿਚ ਪਾਇਆ ਜਾਂਦਾ ਹੈ। ਜੇ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਆਯੁਰਵੈਦਿਕ ਡਾਕਟਰ ਦੀ ਸਲਾਹ ਨਾਲ ਇਸ ਦੀ ਵਰਤੋਂ ਕਰੋ। ਲਾਲ ਚੰਦਨ ਦਾ 3-5 ਗ੍ਰਾਮ ਪਾਊਡਰ ਅਤੇ 20-40 ਮਿ.ਲੀ. ਕਾੜਾ ਲੈਣਾ ਵੀ ਫ਼ਾਇਦੇਮੰਦ ਰਹੇਗਾ। ਉੱਥੇ ਹੀ ਇਸ ਦੇ ਅੰਤਕਾਸ਼ਠ, ਪੱਤੇ, ਸੱਕ ਅਤੇ ਫਲ ਵੀ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ।
ਲਾਲ ਚੰਦਨ ਦੇ ਹੋਰ ਫ਼ਾਇਦੇ
- ਮਾਈਗ੍ਰੇਨ, ਦਿਨ ਭਰ ਦੀ ਥਕਾਵਟ ਅਤੇ ਸਿਰ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਲਾਲ ਚੰਦਨ ਨੂੰ ਪੀਸ ਕੇ ਦੁੱਧ ‘ਚ ਮਿਲਾ ਕੇ ਮੱਥੇ ‘ਤੇ ਲਗਾਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।
- ਸਾਰਾ ਦਿਨ ਕੰਪਿਊਟਰ, ਮੋਬਾਈਲ, ਲੈਪਟਾਪ ਦੀ ਵਰਤੋਂ ਕਾਰਨ ਛੋਟੀ ਉਮਰ ‘ਚ ਹੀ ਐਨਕਾਂ ਲੱਗ ਰਹੀਆਂ ਹਨ। ਅਜਿਹੇ ‘ਚ ਲਾਲ ਚੰਦਨ, ਪਾਣੀ, ਸ਼ਹਿਦ, ਘਿਓ ਜਾਂ ਤੇਲ ‘ਚ ਘਿਸ ਕੇ ਅੱਖਾਂ ਵਿਚ ਲਗਾਓ। ਇਸ ਨਾਲ ਅੱਖਾਂ ਦੇ ਦਰਦ, ਸੋਜ, ਮੋਤੀਆਬਿੰਦ ਵਰਗੀਆਂ ਸਮੱਸਿਆਵਾਂ ਦੂਰ ਰਹਿਣਗੀਆਂ।
- ਲਕੂਰੀਆਂ ਯਾਨਿ ਵਾਈਟ ਡਿਸਚਾਰਜ ਦੀ ਸਮੱਸਿਆ ਹੈ ਤਾਂ ਲਾਲ ਚੰਦਨ ਦੇ ਪੱਤੇ ਜਾਂ ਸੱਕ ਦਾ ਕਾੜਾ ਬਣਾ ਕੇ ਪੀਓ। ਇਸ ਨਾਲ ਬਵਾਸੀਰ ਵਿਚ ਵੀ ਫ਼ਾਇਦਾ ਹੁੰਦਾ ਹੈ।
- ਇਸ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ, ਸ਼ੂਗਰ ਨੂੰ ਕੰਟਰੋਲ ਕਰਨ ਵਿਚ ਵੀ ਬਹੁਤ ਫਾਇਦੇਮੰਦ ਹੈ। ਇਸ ਦਾ ਕਾੜਾ ਵਾਇਰਲ ਬੁਖਾਰ ਵਿਚ ਵੀ ਫ਼ਾਇਦੇਮੰਦ ਹੁੰਦਾ ਹੈ।
- ਲਾਲ ਚੰਦਨ ਵਿਚ ਕੱਚਾ ਦੁੱਧ ਮਿਕਸ ਕਰਕੇ ਚਿਹਰੇ ‘ਤੇ ਲਗਾਓ। ਇਸ ਨਾਲ ਪਿੰਪਲਸ, ਮੁਹਾਸੇ, ਝੁਰੜੀਆਂ, ਛਾਈਆਂ ਵਰਗੀਆਂ ਸਮੱਸਿਆਵਾਂ ਦੂਰ ਰਹਿਣਗੀਆਂ।