Andhra Pradesh CM Reddy stopped his convoy: ਹੈਦਰਾਬਾਦ: ਭਾਰਤ ਵਿੱਚ ਹਮੇਸ਼ਾ ਨੇਤਾਵਾਂ ਦੇ ਕਾਫਲੇ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਨੇ ਇਸ ਮਾਮਲੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ। ਬੁੱਧਵਾਰ ਨੂੰ ਜਗਨ ਰੈਡੀ ਨੇ ਵਿਜੇਵਾੜਾ ਏਅਰਪੋਰਟ ਤੋਂ ਵਾਪਿਸ ਪਰਤਦਿਆਂ ਆਪਣੇ ਕਾਫਲੇ ਨੂੰ ਸੜਕ ਕਿਨਾਰੇ ਰੁਕਣ ਦਾ ਆਦੇਸ਼ ਦਿੱਤਾ। ਕਾਰਨ ਇਹ ਸੀ ਕਿ ਮੁੱਖ ਮੰਤਰੀ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਲੰਬੇ ਕਾਫਲੇ ਕਾਰਨ ਐਂਬੂਲੈਂਸ ਨੂੰ ਨਿਕਲਣ ਦੀ ਜਗ੍ਹਾ ਨਹੀਂ ਮਿਲ ਰਹੀ ਸੀ। ਉਸ ਐਂਬੂਲੈਂਸ ਵਿੱਚ ਗੁਦਾਵਾਲੀ ਦੇ ਰਹਿਣ ਵਾਲੇ ਛਪਰਥੀਨਾ ਸ਼ਕਰ ਨੂੰ ਵਿਜੇਵਾੜਾ ਦੇ ਈਐਸਆਈ ਹਸਪਤਾਲ ਲਿਜਾਇਆ ਜਾ ਰਿਹਾ ਸੀ। ਛਪਰਥੀਨਾ ਥੀਨਾ ਸ਼ਕਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਮੁੱਖ ਮੰਤਰੀ ਜਗਨ ਮੋਹਨ ਰੈਡੀ ਵਿਜੇਵਾੜਾ ਹਵਾਈ ਅੱਡੇ ਤੋਂ ਅਮਰਾਵਤੀ ਦੇ ਟੇਡੇਪਲੇ ਸਥਿਤ ਆਪਣੇ ਘਰ ਪਰਤ ਰਹੇ ਸਨ। ਦੱਸ ਦੇਈਏ ਕਿ ਜਗਨ ਮੋਹਨ ਰੈਡੀ ਦੇ ਪਿਤਾ ਵਾਈਐਸ ਰਾਜਸ਼ੇਖਰਾ ਰੈਡੀ ਨੇ ਉਦੋਂ ਹੀ “108 ਐਂਬੂਲੈਂਸ” ਸੇਵਾ ਦੀ ਸ਼ੁਰੂਆਤ ਕੀਤੀ ਸੀ ਜਦੋਂ ਉਹ ਮੁੱਖ ਮੰਤਰੀ ਸਨ।