A panel of three IAS : ਚੰਡੀਗੜ੍ਹ : ਪੰਜਾਬ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ’ਤੇ ਸਿਆਸਤ ਗਰਮਾਉਣ ਦੇ ਨਾਲ ਹੀ ਇਸ ਦੀ ਜਾਂਚ ਵੀ ਤੇਜ਼ ਹੋ ਗਈਹੈ। 63.91 ਕਰੋੜ ਰੁਪਏ ਦੇ ਇਸ ਘਪਲੇ ਨੂੰ ਲੈ ਕੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟਗਿਣਤੀ ਵਿਭਾਗ ਦੇ ਅਡੀਸ਼ਨਲ ਚੀਫ ਸੈਕਟਰੀ (ACS) ਕ੍ਰਿਪਾਸ਼ੰਕਰ ਸਰੋਜ ਦੀ ਜਾਂਚ ਰਿਪੋਰਟ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੂੰ ਦਿੱਤੀ ਗਈ ਜਾਂਚ ਰਿਪੋਰਟ ਦੀ ਪੜਤਾਲ ਤਿੰਨ ਆਈਏਐਸ ਅਧਿਕਾਰੀਆਂ ਦਾ ਪੈਨਲ ਕਰੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਏਸੀਐੱਸ ਦੀ ਰਿਪੋਰਟ ਦੀ ਜਾਂਚ ਚੀਫ ਸੈਕਟਰੀ ਨੂੰ 29 ਅਗਸਤ ਨੂੰ ਸੌਂਪੀ ਸੀ। ਇਸ ਰਿਪੋਰਟ ਵਿੱਚ ਘਪਲੇ ਲਈ ਵਿਭਾਗ ਦੇ ਮੰਤਰੀ ਸਾਧੂ ਸਿੰਧ ਧਰਮਸੋਤ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਹੈ।
ਮੁੱਖ ਸਕੱਤਰ ਨੇ ਜਾਂਚ ਰਿਪੋਰਟ ਦੀ ਪੜਤਾਲ ਕਰਨ ਲਈ ਪ੍ਰਧਾਨ ਸਕੱਤਰ (ਵਿੱਤ) ਕੇਏਪੀ ਸਿਨ੍ਹਾ, ਪ੍ਰਿੰਸੀਪਲ ਸੈਕਟਰੀ (ਪਲਾਨਿੰਗ) ਜਸਪਾਲ ਸਿੰਘ ਅਤੇ ਸਕੱਤਰ (ਵਿਜੀਲੈਂਸ) ਵਿਵੇਕ ਪ੍ਰਤਾਪ ਸਿੰਘ ਦੀ ਟੀਮ ਬਣਾਈ ਹੈ। ਇਹ ਟੀਮ ਤਿੰਨ ਦਿਨ ਵਿੱਚ ਆਪਣੀ ਰਿਪੋਰਟ ਮੁੱਖ ਸਕੱਤਰ ਨੂੰ ਦੇਵੇਗੀ। ਅਹਿਮ ਪਹਿਲੂ ਇਹ ਹੈ ਕਿ ਤਿੰਨੋਂ ਹੀ ਅਧਿਕਾਰੀ ਕ੍ਰਿਪਾ ਸ਼ੰਕਰ ਸਰੋਜ ਤੋਂ ਜੂਨੀਅਰ ਹਨ। ਸਰੋਜ 1989 ਬੈਚ ਦੇ ਆਈਏਐਸ ਅਧਿਕਾਰੀ ਹਨ। ਕੇਏਪੀ ਸਿਨ੍ਹਾ ਅਤੇ ਜਸਪਾਲ ਸਿੰਘ 199 ਬੈਚ ਅਤੇ ਵਿਵੇਕ ਪ੍ਰਤਾਪ 1996 ਬੈਚ ਦੇ ਆਈਏਐਸ ਅਧਿਕਾਰੀਹਨ। ਜਾਂਚ ਕਮੇਟੀ ਕ੍ਰਿਪਾ ਸ਼ੰਕਰ ਸਰੋਜ ਵੱਲੋਂ ਲਗਾਏ ਗਏ ਦੋਸ਼ਾਂ ਦੀ ਵੈਰੀਫਿਕੇਸ਼ਨ ਦੀ ਜਾਂਚ ਕਰਕੇ ਰਿਪੋਰਟ ਮੁੱਖ ਸਕੱਤਰ ਨੂੰ ਸੌਂਪਣਗੇ।
ਦੱਸਣਯੋਗ ਹੈ ਕਿ ਸਮਾਜਿਕ ਨਿਆਂ, ਅਧਿਕਾਰਿਤਾ ਤੇ ਘੱਟਗਿਣਤੀ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੱਖ ਵਿੱਚ ਹੁਣ ਪੰਜਾਬ ਸਰਕਾਰ ਉਤਰ ਆਈ ਹੈ। ਇਸ ਘਪਲੇ ਦਾ ਖੁਲਾਸਾ 27 ਅਗਸਤ ਨੂੰ ਹੋਇਆ ਸੀ। 28 ਅਗਸਤ ਨੂੰ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਕੋਈਵੀ ਮੰਤਰੀ ਜਾਂ ਵਿਦਾਇਕ ਧਰਮਸੋਤ ਦੇ ਸਮਰਥਨ ਵਿੱਚ ਨਹੀਂ ਆਇਆ। ਮੰਤਰੀ ਖੁਦ ਹੀ ਆਪਣਾ ਬਚਾਅ ਕਰਦੇ ਰਹੇ। 2 ਸਤੰਬਰ ਨੂੰ ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੀਬੀ ਅਤੇ ਉਨ੍ਹਾਂ ਦੇ ਸਿਆਸੀ ਸਲਾਹ ਕਾਰ ਮੰਤਰੀ ਧਰਮਸੋਤ ਦੇਸਮਰਥਨ ਵਿੱਚ ਆਏ। ਮੰਤਰੀ ਨੇ ਜਿੱਥੇ ਜਾਂਚ ਰਿਪੋਰਟ ਵਿੱਚ ਜ਼ਿਕਰ ਕੀਤੇ ਗਏ 39 ਕਰੋੜ ਰੁਪਏ ਦਾ ਪਾਈ-ਪਾਈ ਦਾ ਹਿਸਾਬ ਹੋਣ ਦਾ ਦਾਵਾ ਕੀਤਾ, ਉਥੇ ਕੈਪਟਨ ਸੰਦੀਪ ਸੰਧੂ ਨੇ ਵੀ ਏਸੀਐੱਸ ਦੀ ਜਾਂਚ ਰਿਪੋਰਟ ’ਤੇ ਸਵਾਲ ਖੜ੍ਹੇ ਕੀਤੇ।