4.0 magnitude earthquake hits: ਮਹਾਂਰਾਸ਼ਟਰ ਵਿੱਚ 12 ਘੰਟਿਆਂ ਦੌਰਾਨ ਧਰਤੀ ਵਿੱਚ 2 ਵਾਰ ਹਿਲਜੁਲ ਪੈਦਾ ਹੋਈ ਹੈ। ਮਹਾਂਰਾਸ਼ਟਰ ਦੇ ਨਾਸਿਕ ਵਿੱਚ ਰਾਤ 12 ਵਜੇ ਦੇ ਕਰੀਬ ਦੋ ਵਾਰ ਭੂਚਾਲ ਦੇ ਝਟਕੇ ਤੋਂ ਬਾਅਦ ਮੁੰਬਈ ਵਿੱਚ ਭੂਚਾਲ ਆਇਆ ਹੈ। ਸ਼ਨੀਵਾਰ ਸਵੇਰੇ 6.36 ਵਜੇ ਮੁੰਬਈ ਤੋਂ 98 ਕਿਲੋਮੀਟਰ ਦੀ ਦੂਰੀ ‘ਤੇ ਭੁਚਾਲ ਆਇਆ ਹੈ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 2.7 ਮਾਪੀ ਗਈ ਹੈ। ਇਸ ਤੋਂ ਵੱਧ ਤੀਬਰਤਾ ਨਾਸਿਕ ਵਿੱਚ ਮਾਪੀ ਗਈ ਸੀ।
ਉੱਥੇ ਹੀ ਦੂਜੇ ਪਾਸੇ ਨਾਸਿਕ ਵਿੱਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਹਾਰਾਸ਼ਟਰ ਦੇ ਨਾਸਿਕ ਵਿੱਚ ਸ਼ੁੱਕਰਵਾਰ ਰਾਤ ਤਕਰੀਬਨ 11.41 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ ਨੂੰ 4 ਦਰਜ ਕੀਤੀ ਗਈ ਸੀ। ਇਸਦੇ ਨਾਲ ਹੀ ਦੂਜਾ ਝਟਕਾ ਰਾਤ 12.05 ਵਜੇ ਲੱਗਿਆ, ਜਿਸਦੀ ਤੀਬਰਤਾ 3.6 ਸੀ। ਹਾਲਾਂਕਿ, ਇਨ੍ਹਾਂ ਤਿੰਨਾਂ ਝਟਕਿਆਂ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ । ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦਿੱਤੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਹਾਂਰਾਸ਼ਟਰ ਦੇ ਪਾਲਘਰ ਵਿੱਚ 24 ਜੁਲਾਈ ਨੂੰ ਰਾਤ 12.26 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 3.1 ਮਾਪੀ ਗਈ ਸੀ । ਭੂਚਾਲ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ।