blast at the firecracker factory: ਚੇਨਈ: ਤਾਮਿਲਨਾਡੂ ਦੇ ਕੁਡਲੌਰ ਜ਼ਿਲੇ ਵਿੱਚ ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਇੱਕ ਭਿਆਨਕ ਧਮਾਕਾ ਹੋਇਆ ਸੀ, ਜਿਸ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜਿਨ੍ਹਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿੱਚ ਸਾਰੀਆਂ ਔਰਤਾਂ ਹਨ। ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਹ ਪਟਾਕੇ ਬਣਾਉਣ ਵਾਲੀ ਫੈਕਟਰੀ ਕੁਡਲੌਰ ਦੇ ਕੁਰਕੁੰਡੀ ਪਿੰਡ ਵਿੱਚ ਸਥਿਤ ਹੈ, ਜੋ ਚੇਨਈ ਤੋਂ 190 ਕਿਲੋਮੀਟਰ ਦੀ ਦੂਰੀ ‘ਤੇ ਹੈ। ਧਮਾਕਾ ਸ਼ੁੱਕਰਵਾਰ ਸਵੇਰੇ ਹੋਇਆ। ਇਸ ਧਮਾਕੇ ਕਾਰਨ ਸੱਤ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਦੀ ਹਸਪਤਾਲ’ ਚ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕ ਫੈਕਟਰੀ ਦੀ ਮਾਲਕਣ ਵੀ ਸ਼ਾਮਿਲ ਹੈ। ਧਮਾਕੇ ਕਾਰਨ ਆਸ ਪਾਸ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕੁਡਲੌਰ ਦਾ ਕੱਟੂਮਨਾਰਕੋਲੀ ਖੇਤਰ ਤਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ 190 ਕਿਲੋਮੀਟਰ ਦੀ ਦੂਰੀ ‘ਤੇ ਦੱਸਿਆ ਜਾਂਦਾ ਹੈ। ਫਿਲਹਾਲ ਇਸ ਹਾਦਸੇ ਸੰਬੰਧੀ ਵਧੇਰੇ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ। ਪਟਾਖਿਆਂ ਦੀ ਫੈਕਟਰੀ ਵਿੱਚ ਹੋਏ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਵੀ ਜਾਂਚ ਸ਼ੁਰੂ ਕੀਤੀ ਗਈ ਹੈ। ਦੱਸ ਦੇਈਏ ਕਿ ਸਿਵਾਕਸੀ ਨੂੰ ਭਾਰਤ ਵਿੱਚ ਪਟਾਕੇ ਬਣਾਉਣ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਵੀ ਤਾਮਿਲਨਾਡੂ ਵਿੱਚ ਸਥਿਤ ਹੈ।
Home ਖ਼ਬਰਾਂ ਤਾਜ਼ਾ ਖ਼ਬਰਾਂ ਤਾਮਿਲਨਾਡੂ: ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਵਿੱਚ ਫੈਕਟਰੀ ਮਾਲਕ ਸਣੇ ਮਰਨ ਵਾਲਿਆਂ ਦੀ ਗਿਣਤੀ ਹੋਈ 9
ਤਾਮਿਲਨਾਡੂ: ਪਟਾਕਾ ਫੈਕਟਰੀ ‘ਚ ਹੋਏ ਧਮਾਕੇ ਵਿੱਚ ਫੈਕਟਰੀ ਮਾਲਕ ਸਣੇ ਮਰਨ ਵਾਲਿਆਂ ਦੀ ਗਿਣਤੀ ਹੋਈ 9
Sep 05, 2020 11:02 am
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .