Swimming Weight loss: ਅੱਜ ਕੱਲ ਲੋਕ ਆਪਣੀ ਫਿੱਟਨੈੱਸ ਨੂੰ ਲੈ ਕੇ ਬਹੁਤ ਸੁਚੇਤ ਹੋ ਗਏ ਹਨ। ਅਜਿਹੇ ‘ਚ ਉਹ ਆਪਣੀ ਡੇਲੀ ਰੁਟੀਨ ਦਾ ਚੰਗੀ ਤਰ੍ਹਾਂ ਧਿਆਨ ਰੱਖ ਰਹੇ ਹਨ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਜਿੰਮ ਵਿਚ ਜਾ ਕੇ ਕਸਰਤ ਵੀ ਕਰਦੇ ਹਨ। ਪਰ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਜਿੰਮ ਜਾਣਾ ਅਤੇ ਜ਼ਿਆਦਾ ਕਸਰਤ ਕਰਨਾ ਪਸੰਦ ਨਹੀਂ ਹੈ। ਅਜਿਹੇ ‘ਚ ਸਰੀਰ ਨੂੰ ਐਂਰਜੇਟਿਕ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਵੀਮਿੰਗ ਕਰਨਾ ਇੱਕ ਚੰਗਾ ਆਪਸ਼ਨ ਹੈ। ਰੋਜ਼ਾਨਾ 30 ਮਿੰਟ ਸਵੀਮਿੰਗ ਕਰਨ ਨਾਲ ਸਰੀਰ ਵਿਚ ਐਨਰਜ਼ੀ ਲੈਵਲ ਵੱਧਣ ਦੇ ਨਾਲ ਭਾਰ ਘਟਾਉਣ ਵਿਚ ਸਹਾਇਤਾ ਮਿਲਦੀ ਹੈ। ਦਿਲ ਅਤੇ ਮਾਸਪੇਸ਼ੀ ‘ਚ ਮਜ਼ਬੂਤੀ ਆਉਂਦੀ ਹੈ। ਨਾਲ ਹੀ ਇਹ ਮੰਨਿਆ ਜਾਂਦਾ ਹੈ ਕਿ ਜਮੀਨ ‘ਤੇ ਕਸਰਤ ਕਰਨ ਨਾਲੋਂ ਸਵੀਮਿੰਗ ਕਰਨ ਨਾਲ ਸਰੀਰ ਦਾ ਕਰੀਬ 12 ਗੁਣਾ ਜ਼ਿਆਦਾ ਜ਼ੋਰ ਲੱਗਦਾ ਹੈ। ਅਜਿਹੇ ‘ਚ ਮਾਸਪੇਸ਼ੀਆਂ ‘ਚ ਖਿਚਾਅ ਹੋਣ ਦੇ ਨਾਲ ਸਰੀਰ ਦਾ ਵਧੀਆ ਤਰੀਕੇ ਨਾਲ ਵਿਕਾਸ ਹੋਣ ਵਿੱਚ ਸਹਾਇਤਾ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਸਵੀਮਿੰਗ ਦੇ ਹੋਰ ਫਾਇਦਿਆਂ ਬਾਰੇ…
ਤਣਾਅ ਨੂੰ ਕਰੇ ਘੱਟ: ਸਵੀਮਿੰਗ ਕਰਨ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ। ਦਿਲ ਅਤੇ ਦਿਮਾਗ ਸ਼ਾਂਤ ਹੋਣ ਨਾਲ ਸਰੀਰਕ ਅਤੇ ਮਾਨਸਿਕ ਤੌਰ ‘ਤੇ ਸ਼ਾਂਤੀ ਮਿਲਦੀ ਹੈ। ਇਸ ਨਾਲ ਵਿਅਕਤੀ ਆਪਣੇ ਦਿਨ ਭਰ ਦੀ ਥਕਾਵਟ ਭੁੱਲ ਜਾਂਦਾ ਹੈ ਅਤੇ ਖੁਸ਼ ਮਹਿਸੂਸ ਕਰਦਾ ਹੈ। ਰੋਜ਼ਾਨਾ 30 ਮਿੰਟ ਸਵੀਮਿੰਗ ਕਰਨ ਨਾਲ ਸਰੀਰ ਦੀ ਚੰਗੀ ਤਰ੍ਹਾਂ ਐਕਸਰਸਾਈਜ਼ ਹੁੰਦੀ ਹੈ। ਬਾਡੀ ਸਟ੍ਰੈੱਚ ਹੋਣ ਦੇ ਨਾਲ ਸਰੀਰ ਵਿਚ ਲਚੀਲਾਪਣ ਆਉਂਦਾ ਹੈ। ਨਾਲ ਹੀ ਹੱਡੀਆਂ ਅਤੇ ਮਾਸਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਵਜ਼ਨ ਕਰੇ ਕੰਟਰੋਲ: ਜਿਹੜੇ ਲੋਕ ਆਪਣੇ ਵਧੇ ਹੋਏ ਵਜ਼ਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਹਰ ਰੋਜ਼ ਸਵੀਮਿੰਗ ਜ਼ਰੂਰ ਕਰਨੀ ਚਾਹੀਦੀ ਹੈ। ਇਸਦੇ ਨਾਲ ਸਰੀਰ ਚੰਗੀ ਤਰ੍ਹਾਂ ਕਿਰਿਆਵਾਂ ਕਰਦਾ ਹੈ। ਅਜਿਹੇ ‘ਚ ਸਾਰੇ ਸਰੀਰ ਦੀ ਕਸਰਤ ਹੁੰਦੀ ਹੈ। ਇਸ ਨਾਲ ਵਜ਼ਨ ਨੂੰ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਇਸ ਲਈ ਵਜ਼ਨ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ 30 ਮਿੰਟ ਸਵੀਮਿੰਗ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨਾਲ 440 ਕੈਲੋਰੀ ਤੇਜ਼ੀ ਨਾਲ ਘਟਾਉਣ ਵਿੱਚ ਸਹਾਇਤਾ ਮਿਲਦੀ ਹੈ।
ਦਿਲ ਰਹਿੰਦਾ ਹੈ ਸਿਹਤਮੰਦ: ਇਸ ਨਾਲ ਸਰੀਰ ‘ਚ ਵਧੇ ਹੋਏ ਕੋਲੇਸਟ੍ਰੋਲ ਲੈਵਲ ਨੂੰ ਘਟਾਉਣ ਅਤੇ ਕੰਟਰੋਲ ਕਰਨ ਵਿਚ ਸਹਾਇਤਾ ਮਿਲਦੀ ਹੈ। ਇਹ ਦਿਲ ਨੂੰ ਤੰਦਰੁਸਤ ਰੱਖਦਾ ਹੈ। ਨਾਲ ਹੀ ਇਸ ਨਾਲ ਸੰਬੰਧਿਤ ਬਿਮਾਰੀਆਂ ਹੋਣ ਦਾ ਖ਼ਤਰਾ ਕਈ ਗੁਣਾ ਘੱਟ ਜਾਂਦਾ ਹੈ। ਮਾਹਰਾਂ ਦੇ ਅਨੁਸਾਰ ਰੋਜ਼ਾਨਾ 30 ਮਿੰਟ ਸਵੀਮਿੰਗ ਨਾਲ ਦਿਲ ਦੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ 30 ਤੋਂ 40 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ।