Arthritis Corona Virus: ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਇਸ ਦੀ ਚਪੇਟ ‘ਚ ਬਜ਼ੁਰਗਾਂ ਦੇ ਨਾਲ-ਨਾਲ ਬੱਚੇ ਵੀ ਆ ਰਹੇ ਹਨ ਉੱਥੇ ਹੀ ਇਸ ਵਾਇਰਸ ਕਾਰਨ ਲੋਕ ਆਪਣੀ ਜਾਨ ਵੀ ਗੁਆ ਰਹੇ ਹਨ। ਚਾਹੇ ਇਸ ਦੀ ਵੈਕਸੀਨ ‘ਤੇ ਕੰਮ ਚੱਲ ਰਿਹਾ ਹੈ ਪਰ ਇਸ ਵਾਇਰਸ ਨਾਲ ਉਦੋਂ ਤੱਕ ਜੀਉਣਾ ਪਏਗਾ ਜਦੋਂ ਤੱਕ ਇਸ ਦੀ ਵੈਕਸੀਨ ਆਮ ਲੋਕਾਂ ਵਿੱਚ ਨਹੀਂ ਆ ਜਾਂਦੀ।
ਦੂਜੇ ਪਾਸੇ ਅਜਿਹੀਆਂ ਕਈ ਖੋਜਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਸ ਵਾਇਰਸ ਦੇ ਸੰਕਰਮਣ ਦਾ ਖ਼ਤਰਾ ਸਭ ਤੋਂ ਵੱਧ ਉਨ੍ਹਾਂ ਲੋਕਾਂ ਵਿੱਚ ਹੁੰਦਾ ਹੈ ਜਿਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਨਹੀਂ ਹੈ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਲੋਕਾਂ ਨੂੰ ਵੀ ਜ਼ਿਆਦਾ ਖ਼ਤਰਾ ਹੈ ਜਿਨ੍ਹਾਂ ਨੂੰ ਡਾਇਬਿਟੀਜ਼ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਡਾਕਟਰ ਉਨ੍ਹਾਂ ਨੂੰ ਬਚਾਅ ਲਈ ਕਹਿ ਰਹੇ ਹਨ ਪਰ ਅਜਿਹਾ ਨਹੀਂ ਹੈ ਕਿ ਇਸ ਬਿਮਾਰੀ ਦਾ ਖ਼ਤਰਾ ਸਿਰਫ ਸ਼ੂਗਰ ਦੇ ਮਰੀਜ਼ਾਂ ਨੂੰ ਹੁੰਦਾ ਹੈ।
ਦਰਅਸਲ ਹਾਲ ਹੀ ਵਿੱਚ ਸਿਹਤ ਮਾਹਿਰਾਂ ਦੇ ਅਨੁਸਾਰ ਇਹ ਕਿਹਾ ਗਿਆ ਹੈ ਕਿ ਉਨ੍ਹਾਂ ਲੋਕਾਂ ਨੂੰ ਵੀ ਕੋਰੋਨਾ ਦਾ ਜ਼ਿਆਦਾ ਖ਼ਤਰਾ ਹੈ ਜਿਨ੍ਹਾਂ ਨੂੰ ਗਠੀਏ ਦੀ ਸਮੱਸਿਆ ਹੈ। ਜੇ ਗੱਲ ਮਾਹਰਾਂ ਦੀ ਕਰੀਏ ਤਾਂ ਗਠੀਆ ਅਤੇ ਸਰੀਰ ਦੀ ਇਮਿਊਨਿਟੀ ਪਾਵਰ ਇਕ ਦੂਜੇ ਨਾਲ ਜੁੜੇ ਹੁੰਦੇ ਹਨ ਅਜਿਹੇ ‘ਚ ਗਠੀਏ ਤੋਂ ਹੋਣ ਵਾਲਾ ਦਰਦ ਕੋਰੋਨਾ ਦੀ ਸਥਿਤੀ ਨੂੰ ਪੈਦਾ ਕਰ ਸਕਦਾ ਹੈ ਅਤੇ ਜਦੋਂ ਗਠੀਏ ਦਾ ਦਰਦ ਹੁੰਦਾ ਹੈ ਤਾਂ ਇਸ ਨਾਲ ਕੋਰੋਨਾ ਦੇ ਸੰਕ੍ਰਮਣ ਦਾ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ।
ਪੈਦਾ ਹੋ ਜਾਂਦੀ ਹੈ ਆਟੋਇਮਿਊਨ ਡਿਸਾਡਰ: ਅਜਿਹੀ ਸਥਿਤੀ ‘ਚ ਇਕ ਹੋਰ ਸਮੱਸਿਆ ਪੈਦਾ ਹੋ ਜਾਂਦੀ ਹੈ ਅਤੇ ਉਹ ਹੈ ਆਟੋਇਮਿਊਨ ਡਿਸਾਡਰ ਦੀ। ਦਰਅਸਲ ਇਸ ਆਟੋਇਮਿਊਨ ਡਿਸਾਡਰ ‘ਚ ਸਰੀਰ ਦੀ ਇਮਿਊਨਿਟੀ ਆਪਣੇ ਸਰੀਰ ਦੇ ਅੰਦਰ ਸਾਰੇ ਤੰਦਰੁਸਤ ਸੈੱਲਾਂ ਨੂੰ ਮਾਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਫਿਰ ਇਸ ਸਮੇਂ ਦੇ ਦੌਰਾਨ ਕੋਰੋਨਾ ਦਾ ਰੂਪ ਸਭ ਤੋਂ ਖਤਰਨਾਕ ਹੋ ਜਾਂਦਾ ਹੈ।
ਸਰੀਰ ਹੋ ਜਾਂਦਾ ਹੈ ਕਮਜ਼ੋਰ: ਹਰ ਕੋਈ ਕੋਰੋਨਾ ਦੇ ਲੱਛਣਾਂ ਬਾਰੇ ਜਾਣਦਾ ਹੈ ਇਸ ਨਾਲ ਬੁਖਾਰ, ਖੰਘ ਦੇ ਨਾਲ-ਨਾਲ ਕਮਜ਼ੋਰੀ ਵੀ ਹੋਣ ਲੱਗਦੀ ਹੈ ਇਸ ਲਈ ਗਠੀਏ ਦੇ ਮਰੀਜ਼ਾਂ ਨੂੰ ਵਧੇਰੇ ਚੌਕਸ ਰਹਿਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਅਜਿਹੀ ਸਥਿਤੀ ‘ਚ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਹ ਅਕਸਰ ਦੇਖਿਆ ਜਾਂਦਾ ਹੈ ਕਿ 40 ਪਲੱਸ ਹੁੰਦੇ ਹੀ ਔਰਤਾਂ ਨੂੰ ਜੋੜਾਂ ਦੇ ਦਰਦ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਅਤੇ ਉਹ ਇਸਨੂੰ ਹਲਕੇ ‘ਚ ਲੈ ਲੈਂਦੀਆਂ ਹਨ। ਅਜਿਹੇ ‘ਚ ਇਸ ਨੂੰ ਹਲਕੇ ‘ਚ ਨਾ ਲਓ ਅਤੇ ਜਿੰਨਾ ਹੋ ਸਕੇ ਸਾਵਧਾਨੀ ਵਰਤੋਂ।