Poha health benefits: ਲੋਕ ਅਕਸਰ ਸਵੇਰੇ ਜ਼ਲਦੀ ਆਪਣੇ ਕੰਮ ‘ਤੇ ਪਹੁੰਚਣ ਲਈ ਨਾਸ਼ਤਾ ਕਰਨਾ ਛੱਡ ਦਿੰਦੇ ਹਨ। ਨਾਲ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਭਾਰ ਘਟਾਉਣ ਦੇ ਚੱਕਰ ਵਿਚ ਨਾਸ਼ਤੇ ਨੂੰ ਛੱਡਣਾ ਸਹੀ ਸਮਝਦੇ ਹਨ। ਪਰ ਇਸ ਨਾਲ ਸਰੀਰ ਨੂੰ ਸਾਰੇ ਉਚਿਤ ਤੱਤ ਨਾ ਮਿਲਣ ਕਾਰਨ ਸਰੀਰ ਦਿਨ ਭਰ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਦਾ ਹੈ। ਅਜਿਹੇ ‘ਚ, ਸਵੇਰ ਦਾ ਨਾਸ਼ਤਾ ਨਾ ਕਰਨਾ ਜਾਂ ਠੀਕ ਨਾਲ ਸਾਰੀਆਂ ਜ਼ਰੂਰੀ ਤੱਤ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਨਾ ਕਰਨ ਕਾਰਨ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਨਾਸ਼ਤੇ ਨੂੰ ਛੱਡਣ ਦੀ ਬਜਾਏ ਤੁਸੀਂ ਪੋਹਾ ਬਣਾ ਕੇ ਖਾ ਸਕਦੇ ਹੋ। ਸਬਜ਼ੀਆਂ ਤੋਂ ਤਿਆਰ ਪੋਹੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਉਚਿਤ ਤੱਤ ਸਹੀ ਮਾਤਰਾ ‘ਚ ਮਿਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰੱਖਣ ‘ਚ ਮਦਦ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਨਾਸ਼ਤੇ ਵਿੱਚ ਪੋਹਾ ਖਾਣ ਦੇ ਵੱਡੇ ਫਾਇਦਿਆਂ ਬਾਰੇ…
ਪੋਹੇ ‘ਚ ਪਾਏ ਜਾਣ ਵਾਲੇ ਪੋਸ਼ਟਿਕ ਗੁਣ: ਗੱਲ ਜੇ ਕੌਲੀ ਪੋਹੇ ਦੀ ਕਰੀਏ ਤਾਂ ਇਸ ਵਿਚ 75 ਪ੍ਰਤੀਸ਼ਤ ਕਾਰਬੋਹਾਈਡਰੇਟ, 23 ਪ੍ਰਤੀਸ਼ਤ ਚਰਬੀ, 8 ਪ੍ਰਤੀਸ਼ਤ ਪ੍ਰੋਟੀਨ ਦੇ ਨਾਲ-ਨਾਲ ਭਰਪੂਰ ਮਾਤਰਾ ‘ਚ ਕੈਲਸ਼ੀਅਮ, ਆਇਰਨ, ਪੋਟਾਸ਼ੀਅਮ, ਵਿਟਾਮਿਨ ਏ, ਸੀ ਅਤੇ ਡੀ ਆਦਿ ਸ਼ਾਮਲ ਹੁੰਦੇ ਹਨ।
- ਰੋਜ਼ਾਨਾ ਨਾਸ਼ਤੇ ‘ਚ ਪੋਹਾ ਖਾਣ ਨਾਲ ਸਰੀਰ ਨੂੰ ਸਹੀ ਮਾਤਰਾ ਵਿਚ ਸਾਰੇ ਉਚਿਤ ਤੱਤ ਮਿਲਦੇ ਹਨ। ਇਸ ਨਾਲ ਸਰੀਰ ਵਿੱਚ ਐਨਰਜ਼ੀ ਦਾ ਸੰਚਾਰ ਹੋਣ ਨਾਲ ਦਿਨ ਭਰ ਐਂਰਜੈਟਿਕ ਫੀਲ ਹੁੰਦਾ ਹੈ।
- ਇਸ ‘ਚ ਸਾਰੇ ਜ਼ਰੂਰੀ ਤੱਤ ਸਹੀ ਮਾਤਰਾ ਵਿਚ ਹੋਣ ਕਾਰਨ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਸਹਾਇਤਾ ਮਿਲਦੀ ਹੈ। ਨਾਲ ਹੀ ਕੈਲੋਰੀ ਘੱਟ ਹੋਣ ਕਰਕੇ ਭਾਰ ਵਧਣ ਦੀ ਪ੍ਰੇਸ਼ਾਨੀ ਸਾਹਮਣਾ ਨਹੀਂ ਕਰਨਾ ਪੈਂਦਾ।
- ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਨਾਲ ਜੂਝਣਾ ਪੈਂਦਾ ਹੈ ਉਨ੍ਹਾਂ ਨੂੰ ਹਰ ਰੋਜ਼ ਨਾਸ਼ਤੇ ‘ਚ ਪੋਹਾ ਖਾਣਾ ਚਾਹੀਦਾ ਹੈ। ਇਸ ‘ਚ ਆਇਰਨ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ। ਨਾਲ ਹੀ ਪੋਹੇ ਨੂੰ ਵੱਖ-ਵੱਖ ਸਬਜ਼ੀਆਂ ਨਾਲ ਤਿਆਰ ਕਰ ਖਾਇਆ ਜਾਂਦਾ ਹੈ। ਅਜਿਹੇ ‘ਚ ਸਰੀਰ ਨੂੰ ਆਇਰਨ ਦੀ ਸਹੀ ਮਾਤਰਾ ਮਿਲਦੀ ਹੈ।
- ਇਸ ਦਾ ਸੇਵਨ ਕਰਨ ਨਾਲ ਪੇਟ ਭਰਿਆ ਰਹਿੰਦਾ ਹੈ। ਨਾਲ ਹੀ ਖੂਨ ‘ਚੋਂ ਸ਼ੂਗਰ ਦੀ ਮਾਤਰਾ ਹੌਲੀ-ਹੌਲੀ ਰਿਲੀਜ਼ ਹੁੰਦੀ ਹੈ। ਅਜਿਹੇ ‘ਚ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।
- ਪੋਹੇ ਵਿਚ ਵਿਟਾਮਿਨ, ਕੈਲਸ਼ੀਅਮ, ਆਇਰਨ ਆਦਿ ਸਹੀ ਮਾਤਰਾ ‘ਚ ਹੋਣ ਕਾਰਨ ਸਵੇਰੇ ਨਾਸ਼ਤੇ ਵਿਚ ਇਸ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ। ਇਸ ਦਾ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਅਜਿਹੇ ‘ਚ ਦਿਲ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ।