Powercom sent a bill : ਅੰਮ੍ਰਿਤਸਰ ’ਚ ਪਾਵਰਕਾਮ ਦਾ ਕਾਰਨਾਮਾ ਸਾਹਮਣੇ ਆਈ ਹੈ, ਜਿਥੇ ਇਕ 25 ਗਜ਼ ’ਤੇ ਬਣੇ ਮਕਾਨ, ਜਿਸ ਵਿੱਚ ਇਕ ਪੱਖਾ ਤੇ ਇਕ ਬੱਲਬ ਦੀ ਇਸਤੇਮਾਲ ਹੁੰਦਾ ਹੈ ਪਾਵਰਕਾਮ ਨੇ 30 ਹਜ਼ਾਰ ਰੁਪਏ ਬਿੱਲ ਭੇਜ ਦਿੱਤਾ। ਢਪਈ ਰੋਡ ਸਥਿਤ ਡੈਮਗੰਜ ਦੀ ਗਲੀ ਟੋਕਿਆਂ ਵਾਲੀ ਵਿੱਚ ਇੰਨਾ ਬਿੱਲ ਭੇਜਣ ’ਤੇ ਖਪਤਕਾਰ ਬਲਵਿੰਦਰ ਕੁਮਾਰ ਹੁਣ ਇਸ ਬਿੱਲ ਨੂੰ ਠੀਕ ਕਰਨ ਲਈ ਬਿਜਲੀ ਵਿਭਾਗ ਦੇ ਚੱਕਰ ਕੱਟ ਰਿਹਾ ਹੈ ਪਰ ਕੋੀ ਸੁਣਨ ਲਈ ਤਿਆਰ ਨਹੀਂ ਹੈ। ਬਲਵਿੰਦਰ ਨੇ ਦੱਸਿਆ ਕਿ ਉਹ ਹਲਵਾਈ ਦਾ ਕੰਮ ਕਰਦਾ ਹੈ ਅਤੇ ਉਸ ਦਾ ਮਕਾਨ 25 ਗਜ਼ ਵਿੱਚ ਬਣਿਆ ਹੈ। ਉਹ ਇਕੱਲਾ ਹੀ ਰਹਿੰਦਾ ਹੈ ਅਤੇ ਘਰ ਵਿੱਚ ਇਕ ਬੱਲਬ ਅਤੇ ਇਕ ਪੱਖਾ ਹੀ ਇਸਤੇਮਾਲ ਕਰਦਾ ਹੈ।
ਉਸ ਨੇ ਦੱਸਿਆ ਕਿ 2017 ਵਿੱਚ ਉਹ ਘਰ ’ਚ ਨਹੀਂ ਸੀ ਅਤੇ ਪਿੱਛਿਓਂ ਪਾਵਰਕਾਮ ਦੇ ਮੁਲਾਜ਼ਮਾਂ ਨੇ ਆ ਕੇ ਉਨ੍ਹਾਂ ਦਾ ਬਿਜਲੀ ਮੀਟਰ ਬਦਲ ਦਿੱਤਾ, ਜਿਸ ਤੋਂ ਬਾਅਦ ਪਾਵਰਕਾਮ ਨੇ ਉਸ ਨੂੰ 32 ਲੱਖ ਰੁਪਏ ਬਿਜਲੀ ਦਾ ਬਿੱਲ ਭੇਜ ਦਿੱਤਾ, ਜਿਸ ਨੂੰ ਠੀਕ ਕਰਕੇ ਫਿਰ 21 ਲੱਖ ਕਰ ਦਿ4ਤਾ। ਜਦੋਂ ਉਨ੍ਹਾਂ ਪਾਵਰਕਾਮ ਅਧਿਕਾਰੀਆਂ ਨੂੰ ਕਿਹਾ ਕਿ ਉਸ ਦੇ ਘਰ ਵਿੱਚ ਕੋਈ ਨਹੀਂ ਹੈ ਅਤੇ ਉਹ ਇਕੱਲਾ ਰਹਿੰਦਾ ਹੈ। ਘਰ ਵਿੱਚ ਨਾ ਫਰਿੱਜ ਨਾ ਟੀਵੀ ਅਤੇ ਨਾ ਟੁੱਲੂ ਪੰਪ ਹੈ ਤਾਂ ਉਸ ਦਾ ਬਿੱਲ 29 ਹਜ਼ਾਰ 890 ਰੁਪਏ ਕਰ ਦਿੱਤਾ ਗਿਆ।
ਬਲਵਿੰਦਰ ਨੇ ਕਿਹਾ ਕਿ ਜਿਹੜਾ ਪਹਿਲਾਂ ਮੀਟਰ ਲੱਗਾ ਸੀ ਉਸ ਨਾਲ ਬਿਜਲੀ ਦਾ ਬਿੱਲ 250 ਤੋਂ 500 ਰੁਪਏ ਤੱਕ ਦੋ ਮਹੀਨੇ ਬਾਅਦ ਆਉਂਦਾ ਸੀ ਪਰ ਬਿਨਾਂ ਵਜ੍ਹਾ ਜਦੋਂ ਮੀਟਰ ਬਦਲਿਆ ਗਿਆ ਤਾਂ ਉਸ ਦਾ ਬਿੱਲ ਵਧ ਕੇ ਲੱਖਾਂ ਵਿੱਚ ਪਹੁੰਚ ਗਿਆ, ਜਿਸ ਨੂੰ ਲਾਹੁਣਾ ਉਸ ਦੇ ਲਈ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਿਜਲੀ ਬਿੱਲ ਨੂੰ ਠੀਕ ਕਰਵਾਉਣ ਲਈ ਹਾਲ ਗੇਟ ਆਉਣ-ਜਾਣ ਦੇ ਦੋ ਹਜ਼ਾਰ ਰੁਪਏ ਖਰਚ ਹੋ ਗਏ ਹਨ। ਬਲਵਿੰਦਰ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਉਸ ਦਾ ਬੀਲ ਠੀਕ ਕਰਨ ਦੀ ਬੇਨਤੀ ਕੀਤੀ ਹੈ। ਦੱਸਣਯੋਗ ਹੈ ਕਿ ਪਾਵਰਕਾਮ ਦੀ ਅਜਿਹੀ ਲਾਪਰਵਾਹੀ ਕਈ ਵਾਰ ਸਾਹਮਣੇ ਆਈ ਹੈ ਜਦੋਂ ਉਨ੍ਹਾਂ ਨੇ ਬੰਦ ਘਰਾਂ ਦੇ ਬਿੱਲ ਵੀ ਲੱਖਾਂ ਦੇ ਹਿਸਾਬ ਨਾਲ ਭੇਜ ਦਿੱਤੇ, ਜਿਸ ਨੂੰ ਮੁੜ ਠੀਕ ਕਰਵਾਉਣ ਲਈ ਲੋਕਾਂ ਨੂੰ ਦਿਨ-ਰਾਤ ਪਾਵਰਕਾਮ ਦਫਤਰ ਦੇ ਚੱਕਰ ਕੱਟ ਕੇ ਖੱਜਲ-ਖੁਆਰ ਹੋਣਾ ਪੈਂਦਾ ਹੈ।